ਨਵੀਂ ਦਿੱਲੀ, 18 ਜੂਨ (ਪੀ.ਟੀ.ਆਈ.)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਾਲੀ ਇਕ ਉੱਚ ਪੱਧਰੀ ਕਮੇਟੀ ਨੇ 2023 ਦੇ ਵਿਨਾਸ਼ਕਾਰੀ ਹੜ੍ਹਾਂ, ਢਿੱਗਾਂ ਡਿੱਗਣ ਤੇ ਬੱਦਲ ਫਟਣ ਤੋਂ ਬਾਅਦ ਰਿਕਵਰੀ ਤੇ ਪੁਨਰ ਨਿਰਮਾਣ ਯਤਨਾਂ ਲਈ ਹਿਮਾਚਲ ਪ੍ਰਦੇਸ਼ ਲਈ 2,006.40 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਕੇਂਦਰੀ ਵਿੱਤ ਤੇ ਖੇਤੀਬਾੜੀ ਮੰਤਰੀਆਂ ਅਤੇ ਨੀਤੀ ਆਯੋਗ ਦੇ ਉਪ ਚੇਅਰਮੈਨ ਦੀ ਮੈਂਬਰੀ ਵਾਲੀ ਕਮੇਟੀ ਨੇ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫੰਡ (ਐਨ.ਡੀ.ਆਰ.ਐਫ.) ਦੇ ਤਹਿਤ ਰਿਕਵਰੀ ਤੇ ਪੁਨਰ ਨਿਰਮਾਣ ਫੰਡਿੰਗ ਵਿੰਡੋ ਤੋਂ ਰਾਜ ਨੂੰ ਵਿੱਤੀ ਸਹਾਇਤਾ ਦੇ ਪ੍ਰਸਤਾਵ 'ਤੇ ਵਿਚਾਰ ਕੀਤਾ | ਉੱਚ-ਪੱਧਰੀ ਕਮੇਟੀ ਨੇ ਹਿਮਾਚਲ ਪ੍ਰਦੇਸ਼ ਨੂੰ 2,006.40 ਕਰੋੜ ਰੁਪਏ ਦੀ ਰਿਕਵਰੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ |