27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਏਅਰ ਇੰਡੀਆ ਦੀਆਂ 3 ਹੋਰ ਉਡਾਣਾਂ ਰੱਦ <br/>

ਅਜੀਤ ਡੈਸਕ 19-06-2025
ਮੁੰਬਈ/ਨਵੀਂ ਦਿੱਲੀ, 18 ਜੂਨ (ਪੀ.ਟੀ.ਆਈ., ਜਗਤਾਰ ਸਿੰਘ)-ਏਅਰ ਇੰਡੀਆ ਨੇ ਰੱਖ-ਰਖਾਅ ਤੇ ਤਕਨੀਕੀ ਮੁੱਦਿਆਂ ਸਮੇਤ ਵੱਖ-ਵੱਖ ਕਾਰਨਾਂ ਕਰਕੇ ਆਪਣੀਆਂ ਤਿੰਨ ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ | ਏਅਰਲਾਈਨ ਨੇ ਕਿਹਾ ਕਿ ਉਸ ਨੂੰ 18 ਜੂਨ ਦੀ ਆਪਣੀ ਟੋਰਾਂਟੋ-ਦਿੱਲੀ ਉਡਾਣ ਏ.ਆਈ. 188 ਨੂੰ ਲੰਬੇ ਰੱਖ-ਰਖਾਅ ਅਤੇ ਨਤੀਜੇ ਵਜੋਂ ਓਪਰੇਟਿੰਗ ਕਰੂ ਦੇ ਰੈਗੂਲੇਟਰੀ ਉਡਾਣ ਡਿਊਟੀ ਸਮਾਂ ਸੀਮਾ ਨਿਯਮਾਂ ਦੇ ਅਧੀਨ ਆਉਣ ਕਾਰਨ ਰੱਦ ਕਰਨਾ ਪਿਆ | ਇਸ ਤੋਂ ਇਲਾਵਾ ਅੱਜ ਦੁਬਈ ਤੋਂ ਦਿੱਲੀ ਜਾਣ ਵਾਲੀ ਉਡਾਣ ਏ.ਆਈ. 996 ਨੂੰ ਤਕਨੀਕੀ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ ਸੀ ਅਤੇ ਏਅਰ ਇੰਡੀਆ ਦੇ ਅਨੁਸਾਰ ਯਾਤਰੀਆਂ ਨੂੰ ਸਵਾਰ ਹੋਣ ਤੋਂ ਬਾਅਦ ਉਤਾਰ ਦਿੱਤਾ ਗਿਆ | ਹਾਲਾਂਕਿ ਸੁਰੱਖਿਆ ਦੇ ਹਿੱਤ 'ਚ ਮੰਜ਼ਿਲ ਹਵਾਈ ਅੱਡੇ ਬਾਲੀ ਦੇ ਨੇੜੇ ਜਵਾਲਾਮੁਖੀ ਫਟਣ ਦੀਆਂ ਰਿਪੋਰਟਾਂ ਕਾਰਨ ਏਅਰਲਾਈਨ ਦੀ ਦਿੱਲੀ ਤੋਂ ਬਾਲੀ ਜਾਣ ਵਾਲੀ ਉਡਾਣ ਏ.ਆਈ.2145 ਨੂੰ ਵਿਚਕਾਰ ਹੀ ਦਿੱਲੀ ਵਾਪਸ ਜਾਣ ਦੀ ਸਲਾਹ ਦਿੱਤੇ ਜਾਣ ਤੋਂ ਬਾਅਦ ਰੱਦ ਕਰ ਦਿੱਤਾ ਗਿਆ | ਉਡਾਣ ਸੁਰੱਖਿਅਤ ਢੰਗ ਨਾਲ ਦਿੱਲੀ ਵਾਪਸ ਉਤਰ ਗਈ ਅਤੇ ਸਾਰੇ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ |

ਪਿਛਲੀ ਖ਼ਬਰ ਏਅਰ ਇੰਡੀਆ ਜੁਲਾਈ ਦੇ ਮੱਧ ਤੱਕ 15 ਫ਼ੀਸਦੀ ਅੰਤਰਰਾਸ਼ਟਰੀ ਉਡਾਣਾਂ ਘਟਾਏਗੀ <br/> ਅਗਲੀ ਖ਼ਬਰ ਡਾ. ਅੰਬੇਡਕਰ ਦੇ ਬੁੱਤ ਨੂੰ ਤੋੜਨ ਤੇ ਖ਼ਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਦੋਸ਼ 'ਚ ਐਸ.ਐਫ.ਜੇ. ਦਾ ਮੁੱਖ ਕਾਰਕੁੰਨ ਗਿ੍...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।