27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਏਅਰ ਇੰਡੀਆ ਜੁਲਾਈ ਦੇ ਮੱਧ ਤੱਕ 15 ਫ਼ੀਸਦੀ ਅੰਤਰਰਾਸ਼ਟਰੀ ਉਡਾਣਾਂ ਘਟਾਏਗੀ <br/>

ਅਜੀਤ ਡੈਸਕ 19-06-2025
ਮੁੰਬਈ, 18 ਜੂਨ (ਪੀ. ਟੀ. ਆਈ.)-ਏਅਰ ਇੰਡੀਆ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਘੱਟੋ-ਘੱਟ ਜੁਲਾਈ ਦੇ ਮੱਧ ਤੱਕ 'ਵਾਈਡਬਾਡੀ' ਜਹਾਜ਼ਾ ਦੀਆਂ ਅੰਤਰਰਾਸ਼ਟਰੀ ਉਡਾਣਾਂ 15 ਫ਼ੀਸਦੀ ਘਟਾ ਰਹੀ ਹੈ | ਇਕ ਬਿਆਨ 'ਚ ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰਲਾਈਨ ਨੇ ਇਹ ਵੀ ਕਿਹਾ ਕਿ ਉਹ ਵਾਧੂ ਸਾਵਧਾਨੀ ਵਜੋਂ 'ਵਾਈਡਬਾਡੀ ਬੋਇੰਗ 777' ਜਹਾਜ਼ਾਂ ਦੀ ਵਧੀ ਹੋਈ ਸੁਰੱਖਿਆ ਜਾਂਚ ਕਰੇਗੀ | ਪ੍ਰਭਾਵਿਤ ਹੋਣ ਵਾਲੀਆਂ ਉਡਾਣਾਂ ਦੀ ਸਹੀ ਗਿਣਤੀ ਬਾਰੇ ਵੇਰਵੇ ਤੁਰੰਤ ਪਤਾ ਨਹੀਂ ਲੱਗ ਸਕੇ | ਏਅਰ ਇੰਡੀਆ ਨੇ ਹਾਲ ਹੀ 'ਚ ਸੰਚਾਲਨ 'ਚ ਵਿਘਨ ਦੇਖਿਆ ਹੈ, ਪਿਛਲੇ ਛੇ ਦਿਨਾਂ 'ਚ ਇਸ ਦੀਆਂ ਘੱਟੋ-ਘੱਟ 83 ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ | 12 ਜੂਨ ਨੂੰ ਅਹਿਮਦਾਬਾਦ ਤੋਂ ਲੰਡਨ ਗੈਟਵਿਕ ਜਾ ਰਿਹਾ ਏਅਰ ਇੰਡੀਆ ਦਾ ਬੋਇੰਗ 787-8 ਜਹਾਜ਼ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ, ਜਿਸ 'ਚ ਸਵਾਰ 241 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਮੀਨ 'ਤੇ ਮਾਰੇ ਗਏ ਸਨ |

ਪਿਛਲੀ ਖ਼ਬਰ ਕੁੱਲੂ ਜ਼ਿਲ੍ਹੇ ਦੀ ਨਿਰਮੰਡ ਸਬ-ਡਵੀਜ਼ਨ ਦੇ ਇਕ ਸਕੂਲ ਦੇ ਦੌਰੇ ਦੌਰਾਨ ਵਿਦਿਆਰਥੀਆਂ ਨਾਲ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰ... ਅਗਲੀ ਖ਼ਬਰ ਏਅਰ ਇੰਡੀਆ ਦੀਆਂ 3 ਹੋਰ ਉਡਾਣਾਂ ਰੱਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।