18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਦੀਪਿਕਾ ਲੂਥਰਾ ਨੂੰ ਧਮਕਾਉਣ ਦੇ ਮਾਮਲੇ 'ਚ ਇਕ ਹੋਰ ਨੌਜਵਾਨ ਗਿ੍ਫ਼ਤਾਰ ਪੁਲਿਸ ਨੇ ਲਿਆ ਇਕ ਦਿਨ ਦਾ ਰਿਮਾਂਡ <br/>

ਅਜੀਤ ਡੈਸਕ 20-06-2025
ਅੰਮਿ੍ਤਸਰ, 19 ਜੂਨ (ਰੇਸ਼ਮ ਸਿੰਘ)-ਅੰਮਿ੍ਤਸਰ ਦੀ ਸੋਸ਼ਲ ਮੀਡੀਆ ਇਨਫੂਲੈਂਸਰ ਦੀਪਿਕਾ ਲੂਥਰਾ ਨੂੰ ਧਮਕਾਉਣ ਦੇ ਮਾਮਲੇ 'ਚ ਪੁਲਿਸ ਵਲੋਂ ਇਕ ਹੋਰ ਨੌਜਵਾਨ ਨੂੰ ਲੁਧਿਆਣਾ ਤੋਂ ਗਿ੍ਫ਼ਤਾਰ ਕੀਤਾ ਹੈ, ਜਿਸ ਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ਪੁਲਿਸ ਵਲੋਂ ਇਕ ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ | ਇਸ ਮਾਮਲੇ 'ਚ ਇਕ ਨੌਜਵਾਨ ਪਹਿਲਾਂ ਹੀ ਗਿ੍ਫ਼ਤਾਰ ਕੀਤਾ ਜਾ ਚੁਕਿਆ ਹੈ ਜਦੋਂਕਿ ਇਹ ਦੂਜੀ ਗਿ੍ਫ਼ਤਾਰੀ ਹੈ ਜੋ ਲੁਧਿਆਣਾ ਤੋਂ ਕੀਤੀ ਗਈ ਹੈ | ਗਿ੍ਫ਼ਤਾਰ ਕੀਤੇ ਨੌਜਵਾਨ ਦੀ ਸ਼ਨਾਖਤ ਜਸਪ੍ਰੀਤ ਸਿੰਘ ਵਾਸੀ ਢਿੱਲੋਂ ਨਗਰ ਲੁਧਿਆਣਾ ਵਜੋਂ ਹੋਈ ਹੈ ਜਿਸ ਨੂੰ ਥਾਣਾ ਮੋਹਕਮਪੁਰਾ ਦੀ ਪੁਲਿਸ ਵਲੋਂ ਜੱਜ ਸ੍ਰੀ ਗੌਰਵ ਕੁਮਾਰ ਜੇ.ਐਮ.ਆਈ.ਸੀ. ਅੰਮਿ੍ਤਸਰ ਦੀ ਅਦਾਲਤ ਵਿਚ ਪੇਸ਼ ਕੀਤਾ ਤੇ ਇਸ ਮਾਮਲੇ 'ਚ ਅੰਮਿ੍ਤਪਾਲ ਸਿੰਘ ਮਹਿਰੋਂ ਦੇ ਰੋਲ ਦੀ ਪੁੱਛਗਿੱਛ ਕਰਨ ਲਈ ਪੁਲਿਸ ਰਿਮਾਂਡ ਦੀ ਮੰਗ ਕੀਤੀ | ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ਪ੍ਰਭਾਵਕਾਰੀ ਦੀਪਿਕਾ ਲੂਥਰਾ ਇਥੇ ਬਟਾਲਾ ਰੋਡ ਦੇ ਪਵਨ ਨਗਰ ਇਲਾਕੇ ਦੀ ਰਹਿਣ ਵਾਲੀ ਹੈ, ਜਿਸ ਨੇ ਬੀਤੇ ਦਿਨੀਂ ਲੁਧਿਆਣਾ ਦੀ ਕਮਲ ਕੌਰ ਭਾਬੀ ਯੁੂ-ਟਿਊਬਰ ਦੀ ਮੌਤ ਉਪਰੰਤ ਦੋਸ਼ ਲਾਇਆ ਸੀ ਕਿ ਉਸ ਨੂੰ ਵੀ ਮਹਿਰੋਂ ਦੇ ਸਾਥੀਆਂ ਵਲੋਂ ਧਮਕਾਇਆ ਜਾ ਰਿਹਾ ਹੈ ਅਤੇ ਉਸਦੀ ਜਾਨ ਨੂੰ ਖਤਰਾ ਹੈ | ਉਸਨੇ ਕਿਹਾ ਕਿ ਉਹ ਦੋਹਰੇ ਅਰਥਾਂ ਵਾਲੀ ਪੇਸ਼ਕਾਰੀ ਨਹੀਂ ਕਰਦੀ ਹੈ ਅਤੇ ਜੇਕਰ ਬੀਤੇ ਸਮੇਂ 'ਚ ਕੁਝ ਅਜਿਹਾ ਹੋਇਆ ਸੀ ਤਾਂ ਉਹ ਉਸਨੂੰ ਹਟਾ ਚੁੱਕੀ ਹੈ |

ਪਿਛਲੀ ਖ਼ਬਰ ਪਾਕਿ ਨੇ 1 ਅਰਬ ਡਾਲਰ ਦੀ ਪੰਜ ਸਾਲਾ ਵਿੱਤ ਸਹੂਲਤ 'ਤੇ ਕੀਤੇ ਦਸਤਖ਼ਤ <br/> ਅਗਲੀ ਖ਼ਬਰ ਆਰ.ਡੀ. ਖੋਸਲਾ ਸਕੂਲ ਵਿਖੇ ਕੱਲ੍ਹ ਮਨਾਇਆ ਜਾਵੇਗਾ ਯੋਗਾ ਦਿਵਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।