19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਜੈਕਾਰਿਆਂ ਦੀ ਗੂੰਜ 'ਚ ਹਰਿਦੁਆਰ ਲਈ ਪਹਿਲੀ ਹਫ਼ਤਾਵਾਰੀ ਰੇਲ ਗੱਡੀ ਰਵਾਨਾ <br/>

ਅਜੀਤ ਡੈਸਕ 20-06-2025

ਫ਼ਿਰੋਜ਼ਪੁਰ, 19 ਜੂਨ (ਕੁਲਬੀਰ ਸਿੰਘ ਸੋਢੀ)-ਲੰਬੇ ਸਮੇਂ ਤੋਂ ਮਾਲਵਾ ਖੇਤਰ ਦੇ ਲੋਕਾਂ ਦੀ ਮੰਗ ਨੂੰ ਕੇਂਦਰ ਸਰਕਾਰ ਤੇ ਰੇਲ ਮੰਤਰਾਲੇ ਨੇ ਪੂਰਾ ਕਰਦੇ ਹੋਏ ਪਹਿਲਾਂ ਬੀਤੀ 13 ਜੂਨ ਨੂੰ ਫ਼ਿਰੋਜ਼ਪੁਰ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਲਈ ਪਹਿਲੀ ਹਫ਼ਤਾਵਾਰੀ ਰੇਲਗੱਡੀ ਸ਼ੁਰੂ ਕੀਤੀ ਸੀ | ਇਸੇ ਤਰ੍ਹਾਂ ਬੀਤੀ ਰਾਤ ਨੂੰ ਧਾਰਮਿਕ ਸਥਾਨ ਹਰਿਦੁਆਰ ਲਈ ਪਹਿਲੀ ਹਫ਼ਤਾਵਾਰੀ ਰੇਲਗੱਡੀ ਦੇ ਪਹਿਲੇ ਦਿਨ ਦੀ ਸ਼ੁਰੂਆਤ ਮੌਕੇ ਸੈਂਕੜੇ ਸ਼ਰਧਾਲੂ ਭਜਨ ਗਾਉਂਦੇ ਹੋਏ ਛਾਉਣੀ ਸਟੇਸ਼ਨ 'ਤੇ ਪਹੁੰਚੇ | ਧਾਰਮਿਕ ਸਥਾਨਾਂ ਲਈ ਵਿਸ਼ੇਸ਼ ਰੇਲਗੱਡੀਆਂ ਚਲਾਉਣ ਲਈ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੇਂਦਰ ਸਰਕਾਰ ਤੇ ਰੇਲ ਮੰਤਰਾਲੇ ਤੱਕ ਮਾਲਵਾ ਲੋਕਾਂ ਦੀ ਗੱਲ ਨੂੰ ਪਹੁੰਚਾਇਆ, ਜਿਸ ਨੂੰ ਪਿਛਲੇ ਦਿਨੀਂ ਬੂਰ ਪਿਆ | ਬੀਤੀ ਦੇਰ ਰਾਤ 10.30 ਵਜੇ ਪਹਿਲੀ ਰੇਲਗੱਡੀ ਧਾਰਮਿਕ ਸਥਾਨ ਹਰਿਦੁਆਰ ਨੂੰ ਭਜਨ ਤੇ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਕੀਤਾ ਗਿਆ | ਇਸ ਮੌਕੇ ਹਾਜ਼ਰ ਭਾਜਪਾ ਦੇ ਸੀਨੀਅਰ ਆਗੂ ਅਨੁਮੀਤ ਸਿੰਘ ਹੀਰਾ ਸੋਢੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ ਹਾਜ਼ਰ ਸਨ |

ਪਿਛਲੀ ਖ਼ਬਰ ਬੀ.ਐਲ.ਏ. ਵਲੋਂ 5 ਪਾਕਿਸਤਾਨੀ ਫ਼ੌਜੀਆਂ ਦੀ ਹੱਤਿਆ <br/> ਅਗਲੀ ਖ਼ਬਰ ਯੋਗ ਨੂੰ ਜੀਵਨ ਦਾ ਇਕ ਅਨਿੱਖੜਵਾਂ ਅੰਗ ਬਣਾਉ-ਡਾ.ਬਲਬੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।