19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਬੀ.ਐਲ.ਏ. ਵਲੋਂ 5 ਪਾਕਿਸਤਾਨੀ ਫ਼ੌਜੀਆਂ ਦੀ ਹੱਤਿਆ <br/>

ਅਜੀਤ ਡੈਸਕ 20-06-2025

ਅੰਮਿ੍ਤਸਰ, 19 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵਿਦ੍ਰੋਹੀ ਸਮੂਹ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਦੇ ਹਥਿਆਰਬੰਦ ਲੜਾਕਿਆਂ ਨੇ ਹੋਸ਼ਾਬ ਅਤੇ ਕੋਲਵਾਹ ਖੇਤਰਾਂ 'ਚ ਪਾਕਿਸਤਾਨੀ ਫ਼ੌਜ ਨੂੰ ਆਈ. ਈ. ਡੀ. ਅਤੇ ਹਥਿਆਰਬੰਦ ਹਮਲਿਆਂ ਨਾਲ ਨਿਸ਼ਾਨਾ ਬਣਾਇਆ ਗਿਆ | ਜਦੋਂ ਕਿ ਜ਼ੇਹਰੀ ਤੋਂ ਗਿ੍ਫ਼ਤਾਰ ਕੀਤੇ ਗਏ ਇਕ ਮਿਲਟਰੀ ਇੰਟੈਲੀਜੈਂਸ (ਐੱਮ. ਆਈ.) ਏਜੰਟ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ | ਬਲੋਚ ਲਿਬਰੇਸ਼ਨ ਆਰਮੀ ਦੇ ਬੁਲਾਰੇ ਜੀਯੰਦ ਬਲੋਚ ਵਲੋਂ ਜਾਰੀ ਬਿਆਨ ਦੇ ਅਨੁਸਾਰ ਸਮੂਹ ਦੇ ਲੜਾਕਿਆਂ ਨੇ ਬਲੋਚਿਸਤਾਨ ਸੂਬੇ ਦੇ ਕੇਚ ਸ਼ਹਿਰ ਦੇ ਹੋਸ਼ਾਬ 'ਚ ਗੋਂਡਸਾਰੇਨ ਵਿਖੇ ਸੀ. ਪੀ. ਈ. ਸੀ. (ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ) ਰੂਟ ਦੀ ਰਾਖੀ ਕਰ ਰਹੇ ਪਾਕਿਸਤਾਨੀ ਫ਼ੌਜ ਦੇ ਕੈਂਪ ਨੂੰ ਨਿਸ਼ਾਨਾ ਬਣਾਇਆ | ਬੀ. ਐੱਲ. ਏ. ਵਲੋਂ ਆਟੋਮੈਟਿਕ ਅਤੇ ਭਾਰੀ ਹਥਿਆਰਾਂ ਦੀ ਵਰਤੋਂ ਕਰਕੇ ਫ਼ੌਜ 'ਤੇ ਕੀਤੇ ਹਮਲੇ ਦੇ ਨਤੀਜੇ ਵਜੋਂ ਘੱਟੋ-ਘੱਟ 1 ਫ਼ੌਜੀ ਮਾਰਿਆ ਗਿਆ ਅਤੇ ਕਈ ਹੋਰ ਜ਼ਖਮੀ ਹੋ ਗਏ | ਉਸੇ ਦੌਰਾਨ ਬੀ. ਐੱਲ. ਏ. ਨੇ ਕੇਚ ਦੇ ਕੋਲਵਾਹ ਦੇ ਬੁਲ ਖੇਤਰ 'ਚ ਰਿਮੋਟ-ਕੰਟਰੋਲ ਆਈ. ਈ. ਡੀ. ਹਮਲੇ 'ਚ ਇਕ ਪਾਕਿਸਤਾਨੀ ਫ਼ੌਜ ਦੇ ਵਾਹਨ ਨੂੰ ਨਿਸ਼ਾਨਾ ਬਣਾਇਆ | ਨਤੀਜੇ ਵਜੋਂ 4 ਫ਼ੌਜੀ ਮਾਰੇ ਗਏ ਅਤੇ ਉਨ੍ਹਾਂ ਦਾ ਵਾਹਨ ਪੂਰੀ ਤਰ੍ਹਾਂ ਤਬਾਹ ਹੋ ਗਿਆ | ਜੀਯੰਦ ਬਲੋਚ ਅਨੁਸਾਰ ਬੀ. ਐੱਲ. ਏ. ਨੇ ਹਾਲ ਹੀ 'ਚ ਖੁਜ਼ਦਾਰ ਦੇ ਜ਼ੇਹਰੀ ਖੇਤਰ ਤੋਂ ਪਾਕਿਸਤਾਨੀ ਫ਼ੌਜ ਦੀ ਖ਼ੁਫ਼ੀਆ ਏਜੰਸੀ ਮਿਲਟਰੀ ਇੰਟੈਲੀਜੈਂਸ ਦੇ ਏਜੰਟ ਖਿਜ਼ੀਰ ਨੂੰ ਗਿ੍ਫ਼ਤਾਰ ਕੀਤਾ | ਉਹ ਭੇਸ ਬਦਲ ਕੇ ਜ਼ੇਹਰੀ ਸ਼ਹਿਰ ਅਤੇ ਆਲੇ ਦੁਆਲੇ ਦੇ ਖੇਤਰਾਂ 'ਚ ਜਾਣਕਾਰੀ ਇਕੱਠੀ ਕਰ ਰਿਹਾ ਸੀ |

ਪਿਛਲੀ ਖ਼ਬਰ ਉਦਯੋਗ ਜਗਤ ਵਲੋਂ ਫੋਕਲ ਪੁਆਇੰਟਾਂ ਦੇ ਪਲਾਟਾਂ ਨੂੰ 'ਲੀਜ਼ਹੋਲਡ ਤੋਂ ਫਰੀਹੋਲਡ' ਕੀਤੇ ਜਾਣ ਦੀ ਮੰਗ ਅਗਲੀ ਖ਼ਬਰ ਜੈਕਾਰਿਆਂ ਦੀ ਗੂੰਜ 'ਚ ਹਰਿਦੁਆਰ ਲਈ ਪਹਿਲੀ ਹਫ਼ਤਾਵਾਰੀ ਰੇਲ ਗੱਡੀ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।