19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਉਦਯੋਗ ਜਗਤ ਵਲੋਂ ਫੋਕਲ ਪੁਆਇੰਟਾਂ ਦੇ ਪਲਾਟਾਂ ਨੂੰ 'ਲੀਜ਼ਹੋਲਡ ਤੋਂ ਫਰੀਹੋਲਡ' ਕੀਤੇ ਜਾਣ ਦੀ ਮੰਗ

ਅਜੀਤ ਡੈਸਕ 20-06-2025


ਕੁਲੈਕਟਰ ਰੇਟ 'ਤੇ ਨਹੀਂ, ਅਲਾਟਮੈਂਟ ਰੇਟ 'ਤੇ ਕਰਵਾਈਆਂ ਜਾਣ ਰਜਿਸਟਰੀਆਂ
<br/>

ਸੰਗਰੂਰ, 19 ਜੂਨ (ਧੀਰਜ ਪਸ਼ੌਰੀਆ)-ਪੰਜਾਬ ਵਿਚ ਸਥਾਪਤ 52 ਫੋਕਲ ਪੁਆਇੰਟਾਂ 30 ਤੋਂ 40 ਪ੍ਰਤੀਸ਼ਤ ਪਲਾਟ ਅਜਿਹੇ ਹਨ ਜੋ ਕਰੀਬ 50-60 ਸਾਲਾ ਤੋਂ ਲੀਜਹੋਲਡ 'ਤੇ ਚੱਲ ਰਹੇ ਹਨ | ਇਸ ਬਾਰੇ ਵਿਸਥਾਰ ਵਿਚ ਗੱਲਬਾਤ ਕਰਦਿਆਂ ਚੈਂਬਰ ਆਫ਼ ਇੰਡਸਟਰੀਜ਼ ਐਂਡ ਆਈ.ਟੀ ਮੁਹਾਲੀ ਦੇ ਪ੍ਰਧਾਨ ਅਤੇ ਜ਼ਿਲ੍ਹਾ ਸੰਗਰੂਰ ਇੰਡਸਟਰੀਜ਼ ਚੈਂਬਰ ਦੇ ਸਾਬਕਾ ਪ੍ਰਧਾਨ ਬਲਵਿੰਦਰ ਜਿੰਦਲ ਨੇ ਦੱਸਿਆ ਕਿ ਜਦੋਂ ਵੀ ਕਿਸੇ ਫੋਕਲ ਪੁਆਇੰਟ ਵਿਚ ਉਦਯੋਗ ਲਗਾਉਣ ਲਈ ਪਲਾਟ ਅਲਾਟ ਕੀਤਾ ਜਾਂਦਾ ਹੈ ਤਾਂ ਉਹ ਅਲਾਟੀ ਨੂੰ ਲੀਜ਼ 'ਤੇ ਦਿੱਤਾ ਜਾਂਦਾ ਹੈ, ਸਮੇਂ-ਸਮੇਂ 'ਤੇ ਅਲਾਟੀ ਇਨ੍ਹਾਂ ਪਲਾਟਾਂ ਦੀ ਰਜਿਸਟਰੀ ਕਰਵਾ ਕੇ ਫਰੀਹੋਲਡ ਕਰਵਾਉਂਦੇ ਰਹਿੰਦੇ ਹਨ | ਹੁਣ ਉਦਯੋਗ ਜਗਤ ਦੀ ਮੰਗ ਹੈ ਕਿ ਇਨ੍ਹਾਂ ਰਹਿੰਦੇ ਪਲਾਟਾਂ ਦੀਆਂ ਰਜਿਸਟਰੀਆਂ ਕਰਵਾ ਕੇ ਇਨ੍ਹਾਂ ਨੂੰ ਲੀਜਹੋਲਡ ਤੋਂ ਫਰੀ ਹੋਲਡ ਕੀਤਾ ਜਾਵੇ | ਉਨ੍ਹਾਂ ਨਾਲ ਇਹ ਮੰਗ ਵੀ ਕੀਤੀ ਕਿ ਇਨ੍ਹਾਂ ਪਲਾਟਾਂ ਦੀਆਂ ਰਜਿਸਟਰੀਆਂ ਉਸ ਰੇਟ 'ਤੇ ਕਰਵਾਈਆਂ ਜਾਣ ਜਿਸ ਰੇਟ 'ਤੇ ਇਹ ਪਲਾਟ ਅਲਾਟ ਹੋਏ ਸਨ ਨਾ ਕਿ ਮੌਜੂਦਾ ਕੁਲੈਕਟਰ ਰੇਟ 'ਤੇ | ਇਸ ਦੀ ਉਦਾਹਰਨ ਦਿੰਦਿਆਂ ਉਨ੍ਹਾਂ ਦੱਸਿਆ ਕਿ 1979 ਵਿਚ ਸੰਗਰੂਰ ਦੇ ਫੋਕਲ ਪੁਆਇੰਟ ਵਿਚ 45 ਰੁਪਏ ਵਰਗ ਗਜ ਦੇ ਰੇਟ ਨਾਲ ਉਦਯੋਗਿਕ ਪਲਾਟ ਅਲਾਟ ਹੋਏ ਸਨ, ਜੋ ਪਲਾਟ ਪੰਜਾਬ ਵਿਚ ਹੁਣ ਅਲਾਟ ਹੋ ਰਹੇ ਹਨ ਉਹ 5500 ਰੁਪਏ ਪ੍ਰਤੀ ਗਜ ਦੇ ਹਿਸਾਬ ਨਾਲ ਅਲਾਟ ਹੋ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਜਿਸ ਰੇਟ 'ਤੇ ਕੋਈ ਪਲਾਟ ਅਲਾਟ ਹੁੰਦਾ ਹੈ, ਉਸ ਨੂੰ ਕੁਲੈਕਟਰ ਰੇਟ ਮੰਨ ਕੇ ਉਸ ਮੁਤਾਬਿਕ ਹੀ ਰਜਿਸਟਰੀਆਂ ਕੀਤੀਆ ਜਾਣ |

ਪਿਛਲੀ ਖ਼ਬਰ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਨੌਜਵਾਨ ਦੀ ਮੌਤ ਅਗਲੀ ਖ਼ਬਰ ਬੀ.ਐਲ.ਏ. ਵਲੋਂ 5 ਪਾਕਿਸਤਾਨੀ ਫ਼ੌਜੀਆਂ ਦੀ ਹੱਤਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।