ਲਹਿਰਾਗਾਗਾ-ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਦੀ ਭਤੀਜ ਨੂੰ ਹ ਮੋਨਿਕਾ ਗੋਇਲ ਦੇ ਪਿਛਲੇ ਦਿਨੀਂ ਸਦੀਵੀਂ ਵਿਛੋੜੇ ਨੇ ਸਾਰੇ ਪਰਿਵਾਰ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ | ਉਸ ਦੇ ਅਸਹਿਜ ਵਿਛੋੜੇ ਨੇ ਪਰਿਵਾਰ ਨੂੰ ਹੀ ਨਹੀਂ, ਸਗੋਂ ਸਾਰੇ ਸਕੇ ਸੰਬੰਧੀਆਂ ਅਤੇ ਸਮੁੱਚੇ ਸ਼ਹਿਰ ਨੂੰ ਸੋਗ ਦੇ ਗਹਿਰੇ ਸਾਗਰ ਵਿਚ ਡੋਬ ਦਿੱਤਾ ਹੈ | ਮੋਨਿਕਾ ਗੋਇਲ ਦਾ ਜਨਮ 20 ਮਾਰਚ 1983 ਨੂੰ ਪਿਤਾ ਸ੍ਰੀ ਰਾਮ ਸਰੂਪ ਗਰਗ, ਮਾਤਾ ਸ੍ਰੀਮਤੀ ਰਕਸ਼ਾ ਦੇਵੀ ਦੇ ਘਰ ਪਾਤੜਾਂ (ਪਟਿਆਲਾ) ਵਿਖੇ ਹੋਇਆ | ਸਿਆਣਪ ਅਤੇ ਸੁੰਦਰਤਾ ਦੇ ਸੁਮੇਲ ਦੀ ਉਹ ਦੇਵੀ 21 ਜੂਨ, 2006 ਨੂੰ ਅਮਨਦੀਪ ਗੋਇਲ ਦੀਪੂ ਨਾਲ ਵਿਆਹ ਦੇ ਬੰਧਨਾਂ ਵਿਚ ਬੱਝ ਗਈ | ਉਸ ਨੇ 9 ਅਪ੍ਰੈਲ, 2007 ਨੂੰ ਇਕ ਪਿਆਰੇ ਜਿਹੇ ਪੁੱਤਰ ਨੂੰ ਜਨਮ ਦਿੱਤਾ, ਜਿਸ ਦਾ ਨਾਂਅ ਲਾਡਾਂ-ਚਾਵਾਂ ਨਾਲ ਯੁਗਮ ਗੋਇਲ ਰੱਖਿਆ | ਉਸ ਬੱਚੇ ਨੂੰ ਮਾਂ ਦੇ ਪਿਆਰ ਦੀਆਂ ਸ਼ਹਿਦ ਜਿਹੀਆਂ ਘੁੱਟਾਂ ਜ਼ਿਆਦਾ ਸਮਾਂ ਨਸੀਬ ਨਹੀਂ ਹੋਈਆਂ¢ ਮੋਨਿਕਾ ਗੋਇਲ ਹਰਿਆਣਾ ਦੇ ਸਰਕਾਰੀ ਸਕੂਲ, ਚਾਂਦਪੁਰਾ ਵਿਖੇ ਹੋਣਹਾਰ ਅਧਿਆਪਕਾ ਸੀ | ਉਸ ਦੇ ਚਾਨਣ ਦੀਆਂ ਤੰਦਾਂ ਹਰ ਵਿਦਿਆਰਥੀ ਤੱਕ ਫੈਲੀਆਂ ਹੋਈਆਂ ਸਨ | ਮੋਨਿਕਾ ਗੋਇਲ ਦੀ ਘਾਟ ਨੂੰ ਗੋਇਲ ਪਰਿਵਾਰ ਦੇ ਨਾਲ-ਨਾਲ ਸਮਾਜ ਅਤੇ ਸ਼ਹਿਰ ਵੀ ਮਹਿਸੂਸ ਕਰ ਰਿਹਾ ਹੈ ਕਿਉਂਕਿ ਹਰ ਸਮਾਜਿਕ ਅਤੇ ਧਾਰਮਿਕ ਤਿਉਹਾਰ ਵਿਚ ਉਸ ਦੀ ਵਡਮੁੱਲੀ ਭੂਮਿਕਾ ਹੁੰਦੀ ਸੀ | ਮੋਨਿਕਾ ਗੋਇਲ ਦੀ ਘਾਟ ਸਾਰਿਆਂ ਦੇ ਮਨਾਂ 'ਤੇ ਯਾਦਾਂ ਦੇ ਅਮਿੱਟ ਨਿਸ਼ਾਨ ਛੱਡ ਗਈ ਹੈ | ਸਵਰਗੀ ਸ਼੍ਰੀਮਤੀ ਮੋਨਿਕਾ ਗੋਇਲ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਗਰੂੜ ਪੁਰਾਣ ਦੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 20 ਜੂਨ ਦਿਨ ਸ਼ੁੱਕਰਵਾਰ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਨਵੀਂ ਅਨਾਜ ਮੰਡੀ ਲਹਿਰਾਗਾਗਾ ਵਿਖੇ ਹੋਵੇਗੀ ਜਿੱਥੇ ਵੱਖ-ਵੱਖ ਆਗੂਆਂ ਵਲੋਂ ਆਪ ਨੂੰ ਸਰਧਾਂਜ਼ਲੀ ਭੇਟ ਕੀਤੀ ਜਾਵੇਗੀ |
ਅਸ਼ੋਕ ਗਰਗ
ਭੋਗ 'ਤੇ ਵਿਸ਼ੇਸ਼ ਮੋਨਿਕਾ ਗੋਇਲ <br/>
ਅਜੀਤ ਡੈਸਕ
20-06-2025