20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਫਿਰੌਤੀ ਲੈ ਕੇ ਵਾਰਦਾਤਾਂ ਕਰਨ ਵਾਲੇ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਮੁਲਜ਼ਮ ਹਥਿਆਰਾਂ ਸਮੇਤ ਗਿ੍ਫ਼ਤਾਰ <br/>

ਅਜੀਤ ਡੈਸਕ 20-06-2025

ਪਟਿਆਲਾ, 19 ਜੂਨ (ਮਨਦੀਪ ਸਿੰਘ ਖਰੌੜ)-ਜੇਲ੍ਹ 'ਚ ਬੈਠੇ ਬੰਦੀ ਦੇ ਇਸ਼ਾਰੇ 'ਤੇ ਫਿਰੌਤੀ ਲੈ ਕੇ ਵਿਅਕਤੀਆਂ ਨੂੰ ਧਮਕਾਉਣ ਤੇ ਮਾਰਨ ਦੇ ਕੰਮ ਕਰਨ ਵਾਲੇ ਬਿਸ਼ਨੋਈ ਗੈਂਗ ਨਾਲ ਜੁੜੇ 4 ਮੁਲਜ਼ਮਾਂ ਨੂੰ ਥਾਣਾ ਸਦਰ ਪਟਿਆਲਾ ਦੇ ਮੁਖੀ ਅੰਮਿ੍ਤਵੀਰ ਸਿੰਘ ਚਹਿਲ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਵੱਖ-ਵੱਖ ਥਾਵਾਂ ਤੋਂ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਬੇਆਬਾਦ ਥਾਂ 'ਤੇ ਧਰਤੀ 'ਚ ਦੱਬੇ 5 ਹੋਰ ਪਿਸਟਲ ਬਰਾਮਦ ਕਰ ਲਏ ਹਨ | ਜਿਨ੍ਹਾਂ 'ਚ ਮੱਧ ਪ੍ਰਦੇਸ਼ ਤੋਂ ਲਿਆਂਦੇ 3 ਪਿਸਟਲ 30 ਬੋਰ ਤੇ ਇਕ ਦੇਸੀ ਕੱਟਾ ਵੀ ਸ਼ਾਮਿਲ ਹੈ ਪੁਲਿਸ ਨੂੰ ਬਰਾਮਦ ਕੀਤੇ ਹਨ | ਇਸ ਸੰਬੰਧੀ ਐਸ.ਐਸ.ਪੀ. ਵਰੁਣ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਦਿਨੀਂ ਥਾਣਾ ਸਦਰ ਵਿਚ ਕੇਸ ਦਰਜ ਹੋਇਆ ਸੀ ਜਿਸ ਵਿਚ ਇਕ ਵਿਅਕਤੀ 'ਤੇ ਪੰਜ-ਸੱਤ ਬੰਦਿਆਂ ਨੇ ਹਮਲਾ ਕਰ ਦਿੱਤਾ ਸੀ | ਇਸ ਮਾਮਲੇ ਦੇ ਤਹਿਤ ਪੁਲਿਸ ਵਲੋਂ ਮੁਲਜ਼ਮ ਸੁਖਚੈਨ ਸਿੰਘ ਉਰਫ਼ ਸੁੱਖੀ ਵਾਸੀ ਪਟਿਆਲਾ, ਰਾਹੁਲ, ਵਿਪਨ ਕੁਮਾਰ ਤੇ ਦੇਵਕਰਨ ਵਾਸੀ ਯੂ.ਪੀ. ਨੂੰ ਉਕਤ ਮਾਮਲੇ 'ਚ ਥਾਣਾ ਸਦਰ ਦੀ ਪੁਲਿਸ ਨੇ ਗਿ੍ਫ਼ਤਾਰ ਕੀਤਾ ਸੀ | ਜਿਨ੍ਹਾਂ ਨੇ ਪੁੱਛ ਪੜਤਾਲ ਦੌਰਾਨ ਪੁਲਿਸ ਕੋਲ ਮੰਨਿਆ ਕਿ ਇਨ੍ਹਾਂ ਨੂੰ ਕਬੱਡੀ ਖਿਡਾਰੀ ਭਿੰਦਾ ਕਤਲ ਕੇਸ 'ਚ ਫ਼ਿਰੋਜ਼ਪੁਰ ਜੇਲ੍ਹ 'ਚ ਬੰਦ ਤੇਜਿੰਦਰ ਸਿੰਘ ਉਰਫ਼ ਫ਼ੌਜੀ ਦੇ ਕਹਿਣ 'ਤੇ ਦਲਵਿੰਦਰ ਸਿੰਘ ਦੀ ਕੁੱਟਮਾਰ ਕੀਤੀ ਸੀ | ਉਨ੍ਹਾਂ ਦਸਿਆ ਕਿ ਭਿੰਦਾ ਕਤਲ ਕੇਸ 'ਚ ਮੁਲਜ਼ਮ ਤੇਜਿੰਦਰ ਸਿੰਘ ਫ਼ੌਜੀ, ਭਿੰਦਾ ਦੇ ਪਰਿਵਾਰ 'ਤੇ ਰਾਜ਼ੀਨਾਮੇ ਸੰਬੰਧੀ ਦਬਾਅ ਬਣਾ ਰਿਹਾ ਸੀ ਦੂਜੇ ਪਾਸੇ ਮਿ੍ਤਕ ਭਿੰਦਾ ਦਾ ਦੋਸਤ ਦਲਵਿੰਦਰ ਸਿੰਘ, ਭਿੰਦੇ ਦੇ ਪਰਿਵਾਰ ਨੂੰ ਰਾਜ਼ੀਨਾਮਾ ਨਾ ਕਰਨ ਸੰਬੰਧੀ ਰੋਕ ਰਿਹਾ ਸੀ, ਜਿਸ ਕਾਰਨ ਤੇਜਿੰਦਰ ਸਿੰਘ ਫ਼ੌਜੀ ਨੇ ਦਲਵਿੰਦਰ ਸਿੰਘ 'ਤੇ ਹਮਲਾ ਕਰਵਾਇਆ | ਇਸ ਸੰਬੰਧੀ ਡੀ.ਐਸ.ਪੀ. ਦਿਹਾਤੀ ਗੁਰਪ੍ਰਤਾਪ ਸਿੰਘ ਨੇ ਦਸਿਆ ਕਿ ਮੁਲਜ਼ਮ ਫ਼ੌਜੀ ਅਤੇ ਰਾਹੁਲ ਇਕੱਠੇ ਜੇਲ੍ਹ 'ਚ ਰਹੇ ਹਨ ਅਤੇ ਇਹ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਸੰਬੰਧ ਰੱਖਦੇ ਹਨ | ਇਨ੍ਹਾਂ ਜੇਲ੍ਹ 'ਚ ਗੱਲਬਾਤ ਕਰ ਕੇ ਸਾਰੀ ਘਟਨਾ ਨੂੰ ਅੰਜਾਮ ਦੇਣ ਸੰਬੰਧੀ ਯੋਜਨਾ ਬਣਾਈ ਸੀ |

ਪਿਛਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਨੇ ਵਿਸ਼ਵ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਦੀ ਸ਼੍ਰੇਣੀ 'ਚ ਜਗ੍ਹਾ ਬਣਾਈ ਅਗਲੀ ਖ਼ਬਰ ਸੰਗਰੂਰ ਪੁਲਿਸ ਵਲੋਂ ਸਾਈਬਰ ਠੱਗੀ ਮਾਰਨ ਵਾਲੇ 10 ਮੈਂਬਰੀ ਅੰਤਰਰਾਜੀ ਗਰੋਹ ਦਾ ਪਰਦਾਫਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।