ਚੰਡੀਗੜ੍ਹ, 19 ਜੂਨ (ਸੰਦੀਪ ਕੁਮਾਰ ਮਾਹਨਾ)-ਲੁਧਿਆਣਾ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ ਹੀ ਇਕ ਅਖ਼ਬਾਰ ਵਲੋਂ ਸੱਟੇਬਾਜ਼ਾਂ ਦੇ ਰੁਝਾਨਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਛਾਪਣ ਦਾ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਫ਼ਤਿਹ ਜੰਗ ਸਿੰਘ ਬਾਜਵਾ ਨੇ ਗੰਭੀਰ ਨੋਟਿਸ ਲਿਆ ਹੈ | ਚੋਣ ਕਮਿਸ਼ਨ ਨੂੰ ਭੇਜੀ ਸ਼ਿਕਾਇਤ 'ਚ ਬਾਜਵਾ ਨੇ ਇਸ ਨੂੰ ਕਾਨੂੰਨ ਦੀ ਉਲੰਘਣਾ ਦੱਸਦਿਆਂ ਉਕਤ ਮਾਮਲੇ 'ਚ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਬਾਜਵਾ ਨੇ ਕਿਹਾ ਕਿ ਉਕਤ ਅਖ਼ਬਾਰ ਨੇ ਆਪਣੇ 18 ਜੂਨ 2025 ਦੇ ਅੰਕ ਵਿਚ ਸੱਟੇਬਾਜ਼ਾਂ ਨੇ 'ਆਪ' ਨੂੰ ਬਹੁਮਤ ਜਦਕਿ ਭਾਜਪਾ, ਕਾਂਗਰਸ, ਅਕਾਲੀ ਦਲ ਨੂੰ 10 ਗੁਣਾ ਤੱਕ ਰਿਟਰਨ ਦੀ ਪੇਸ਼ਕਸ਼' ਸਿਰਲੇਖ ਹੇਠ ਇਕ ਖੁੱਲ੍ਹੇ ਰੂਪ ਵਿਚ ਰਿਪੋਰਟ ਛਾਪੀ ਹੈ | ਇਹ ਰਿਪੋਰਟ ਲੁਧਿਆਣਾ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਵਿਚ ਹਿੱਸਾ ਲੈ ਰਹੇ ਉਮੀਦਵਾਰਾਂ ਸਬੰਧੀ ਸੱਟੇਬਾਜ਼ੀ ਦੀਆਂ ਦਰਾਂ (ਸੱਟਾ ਮਾਰਕੀਟ) ਨੂੰ ਖੁੱਲ੍ਹੇ ਤੌਰ 'ਤੇ ਸਾਹਮਣੇ ਲਿਆਉਂਦੀ ਹੈ | ਬਾਜਵਾ ਨੇ ਕਿਹਾ ਕਿ ਸਮਾਚਾਰ ਵਿਚ ''ਰਿਟਰਨ'' ਦੀ ਗੱਲ ਉਮੀਦਵਾਰਾਂ ਦੀ ਚੋਣ ਸੰਭਾਵਨਾਵਾਂ ਨੂੰ ਉਤਸ਼ਾਹਿਤ ਕਰਦੀ ਹੈ |
ਸੱਟੇਬਾਜ਼ਾਂ ਦੇ ਰੁਝਾਨ ਨੇ ਆਦਰਸ਼ ਜ਼ਾਬਤੇ ਦੀ ਘੋਰ ਉਲੰਘਣਾ ਕੀਤੀ-ਫ਼ਤਿਹਜੰਗ ਸਿੰਘ ਬਾਜਵਾ
ਅਜੀਤ ਡੈਸਕ
20-06-2025