20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਮੋਦੀ ਨੂੰ 'ਜੀ 7 ਸੰਮੇਲਨ' 'ਚ ਸੱਦਾ ਦੇ ਕੇ ਸਿੱਖ ਮਨਾਂ ਨੂੰ ਠੇਸ ਪਹੁੰਚਾਈ-ਦਲ ਖ਼ਾਲਸਾ

ਅਜੀਤ ਡੈਸਕ 20-06-2025


ਕਿਹਾ, ਭਾਈ ਗਜਿੰਦਰ ਸਿੰਘ ਤੇ ਭਾਈ ਨਿੱਝਰ ਦੀ ਯਾਦ 'ਚ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ 5 ਜੁਲਾਈ ਨੂੰ ਹੋਵੇਗਾ ਸਮਾਗਮ
<br/>

ਅੰਮਿ੍ਤਸਰ, 19 ਜੂਨ (ਜਸਵੰਤ ਸਿੰਘ ਜੱਸ)-ਦਲ ਖ਼ਾਲਸਾ ਦੇ ਸਕੱਤਰ ਜਨਰਲ ਕੰਵਰਪਾਲ ਸਿੰਘ ਅਤੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਦੋ ਵਰੇ੍ਹ ਪਹਿਲਾਂ ਕੈਨੇਡਾ 'ਚ ਕਤਲ ਕੀਤੇ ਗਏ ਭਾਈ ਹਰਦੀਪ ਸਿੰਘ ਨਿੱਝਰ ਕਾਰਨ ਭਾਰਤ-ਕੈਨੇਡਾ 'ਚ ਪੈਦਾ ਹੋਏ ਹਾਲਾਤ ਤੋਂ ਬਾਅਦ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਜੀ 7 ਸੰਮੇਲਨ' ਵਿਚ ਸੱਦਾ ਦੇ ਕੇ ਸਿੱਖ ਮਨ੍ਹਾਂ ਨੂੰ ਠੇਸ ਪਹੁੰਚਾਈ ਹੈ | ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਦੋਵਾਂ ਮੁਲਕਾਂ ਵਿਚਾਲੇ ਤਣਾਅ ਤੇ ਨਫ਼ਰਤ ਨਹੀਂ ਚਾਹੁੰਦੇ ਪਰ ਚਾਹੁੰਦੇ ਹਾਂ ਕਿ ਭਾਈ ਨਿੱਝਰ ਦੇ ਕਤਲ ਮਾਮਲੇ ਵਿਚ ਇਨਸਾਫ਼ ਹੋਵੇ ਅਤੇ ਭਾਰਤ ਸਰਕਾਰ ਵਿਦੇਸ਼ਾਂ ਅੰਦਰ ਗਰਮ ਖ਼ਿਆਲੀ ਸਿੱਖ ਆਗੂੁਆਂ ਨੂੰ ਕਥਿਤ ਤੌਰ 'ਤੇ ਗੈਰ-ਸੰਵਿਧਾਨਕ ਗਤੀਵਿਧੀਆਂ ਰਾਹੀਂ ਨਿਸ਼ਾਨਾ ਬਣਾਉਣਾ ਬੰਦ ਕਰੇ | ਉਨ੍ਹਾਂ ਦੱਸਿਆ ਕਿ ਦਲ ਖ਼ਾਲਸਾ ਦੇ ਬਾਨੀ, ਸਰਪ੍ਰਸਤ ਤੇ ਜਲਾਵਤਨ ਸਿੱਖ ਆਗੂ ਸਵ: ਭਾਈ ਗਜਿੰਦਰ ਸਿੰਘ ਅਤੇ ਦੋ ਵਰੇ੍ਹ ਪਹਿਲਾਂ ਕੈਨੇਡਾ ਵਿਚ ਸ਼ਹੀਦ ਕੀਤੇ ਗਏ ਭਾਈ ਹਰਦੀਪ ਸਿੰਘ ਨਿੱਝਰ ਦੀ ਯਾਦ ਨੂੰ ਸਮਰਪਿਤ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ 5 ਜੁਲਾਈ ਨੂੰ ਸਵੇਰੇ 8 ਵਜੇ ਸ਼ਰਧਾਂਜਲੀ ਰੂਪੀ ਸਾਂਝਾ ਗੁਰਮਤਿ ਸਮਾਗਮ ਰੱਖਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਭਾਈ ਗਜਿੰਦਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਕੈਨੇਡਾ, ਜਰਮਨੀ ਅਤੇ ਇੰਗਲੈਂਡ ਵਿਚ ਵੀ ਕੀਤੇ ਜਾ ਰਹੇ ਹਨ | ਇਸ ਮੌਕੇ ਪਰਮਜੀਤ ਸਿੰਘ ਟਾਂਡਾ ਤੇ ਹੋਰ ਆਗੂ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਈਰਾਨ-ਇਜ਼ਰਾਈਲ ਜੰਗ ਦੇ ਮੱਦੇਨਜ਼ਰ ਭਾਰਤ ਸਰਕਾਰ ਪਾਵਨ ਸਰੂਪ ਸੁਰੱਖਿਅਤ ਸਥਾਨਾਂ 'ਤੇ ਸੁਸ਼ੋਭਿਤ ਕਰਨ ਦਾ ਪ੍ਰਬੰਧ ਕਰੇ-ਧਾ... ਅਗਲੀ ਖ਼ਬਰ ਸੱਟੇਬਾਜ਼ਾਂ ਦੇ ਰੁਝਾਨ ਨੇ ਆਦਰਸ਼ ਜ਼ਾਬਤੇ ਦੀ ਘੋਰ ਉਲੰਘਣਾ ਕੀਤੀ-ਫ਼ਤਿਹਜੰਗ ਸਿੰਘ ਬਾਜਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।