20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਐਫ.ਏ.ਟੀ.ਐਫ. ਅਕਤੂਬਰ 'ਚ ਲੈ ਸਕਦੈ ਪਾਕਿ ਦੇ ਭਵਿੱਖ ਦਾ ਫ਼ੈਸਲਾ ਕੌਮਾਂਤਰੀ ਸੰਗਠਨ ਪਾਕਿ ਨੂੰ ਚੌਥੀ ਵਾਰ ਗ੍ਰੇਅ ਸੂਚੀ 'ਚ ਪਾ ਕੇ ਵਧਾ ਸਕਦੈ ਪਾਕਿਸਤਾਨ ਦੀਆਂ ਮੁਸ਼ਕਿਲਾਂ <br/>

ਅਜੀਤ ਡੈਸਕ 20-06-2025
ਅੰਮਿ੍ਤਸਰ, 19 ਜੂਨ (ਸੁਰਿੰਦਰ ਕੋਛੜ)-ਕੌਮਾਂਤਰੀ ਸੰਗਠਨ ਐਫ.ਏ.ਟੀ. ਐਫ. (ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ) ਅਕਤੂਬਰ 'ਚ ਪਾਕਿਸਤਾਨ ਦੇ ਭਵਿੱਖ ਬਾਰੇ ਇਕ ਵੱਡਾ ਫ਼ੈਸਲਾ ਲੈ ਸਕਦਾ ਹੈ | ਪਹਿਲਗਾਮ ਅੱਤਵਾਦੀ ਹਮਲੇ 'ਚ ਪਾਕਿ ਦੀ ਸ਼ਮੂਲੀਅਤ ਦੇ ਮੱਦੇਨਜ਼ਰ ਕੌਮਾਂਤਰੀ ਸੰਗਠਨ ਪਾਕਿ ਨੂੰ ਚੌਥੀ ਵਾਰ ਗ੍ਰੇਅ ਸੂਚੀ 'ਚ ਪਾ ਕੇ ਉਸ ਦੀਆਂ ਮੁਸ਼ਕਲਾਂ ਇਕ ਵਾਰ ਫਿਰ ਵਧਾ ਸਕਦਾ ਹੈ | ਦੱਸਿਆ ਜਾ ਰਿਹਾ ਹੈ ਕਿ ਐਫ.ਏ.ਟੀ.ਐਫ. ਅਕਤੂਬਰ 'ਚ ਅੱਤਵਾਦੀ ਫੰਡਿੰਗ 'ਤੇ ਇਕ ਵਿਸਤਿ੍ਤ ਰਿਪੋਰਟ ਜਾਰੀ ਕਰੇਗਾ | ਦਰਅਸਲ, ਫਰਾਂਸ 'ਚ ਇਸ ਮਹੀਨੇ ਹੋਈ ਐੱਫ. ਏ. ਟੀ. ਐੱਫ. ਦੀ ਬੈਠਕ 'ਚ ਭਾਰਤ ਨੇ ਪਹਿਲਗਾਮ ਹਮਲੇ 'ਚ ਪਾਕਿ ਵਲੋਂ ਅੱਤਵਾਦ ਨੂੰ ਫੰਡਿੰਗ ਅਤੇ ਸਰਕਾਰੀ ਸਹਾਇਤਾ ਦਾ ਮੁੱਦਾ ਉਠਾਇਆ ਸੀ | ਭਾਰਤ ਨੇ ਕੌਮਾਂਤਰੀ ਸੰਗਠਨ ਦੀ ਬੈਠਕ 'ਚ 200 ਤੋਂ ਵੱਧ ਦੇਸ਼ਾਂ ਨਾਲ ਪਹਿਲਗਾਮ ਹਮਲੇ ਬਾਰੇ ਖ਼ੁਫ਼ੀਆ ਜਾਣਕਾਰੀ ਸਾਂਝੀ ਕੀਤੀ ਅਤੇ ਅੱਤਵਾਦ ਨੂੰ ਪਾਕਿ ਦੇ ਸਮਰਥਨ ਦੇ ਸਬੂਤ ਪ੍ਰਦਾਨ ਕੀਤੇ | ਇਸ ਸਭ ਦੇ ਬਾਅਦ ਹੀ ਐੱਫ. ਏ. ਟੀ. ਐੱਫ. ਨੇ ਕਿਹਾ ਕਿ ਪਹਿਲਗਾਮ ਵਰਗੇ ਹਮਲੇ ਵਿੱਤੀ ਸਹਾਇਤਾ ਤੋਂ ਬਿਨਾਂ ਸੰਭਵ ਨਹੀਂ ਹਨ | ਇਸ ਕਾਰਨ ਪਾਕਿ ਨੂੰ ਦੁਬਾਰਾ ਗ੍ਰੇਅ ਸੂਚੀ 'ਚ ਪਾਏ ਜਾਣ ਦਾ ਖ਼ਤਰਾ ਵਧ ਗਿਆ ਹੈ | ਭਾਰਤ ਨੇ ਦਾਅਵਾ ਕੀਤਾ ਹੈ ਕਿ ਪਾਕਿ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸੰਗਠਨਾਂ ਨੂੰ ਫੰਡਿੰਗ ਰੋਕਣ 'ਚ ਅਸਫਲ ਰਿਹਾ ਹੈ | ਐੱਫ. ਏ. ਟੀ. ਐੱਫ. ਨੇ ਸਾਲ 2022 'ਚ ਪਾਕਿ ਨੂੰ ਗ੍ਰੇ ਲਿਸਟ 'ਚੋਂ ਹਟਾ ਦਿੱਤਾ ਸੀ, ਪਰ ਭਾਰਤ ਦਾ ਕਹਿਣਾ ਹੈ ਕਿ ਪਾਕਿਸਤਾਨ ਉਸ ਸਮੇਂ ਕੀਤੇ ਗਏ ਕਾਨੂੰਨੀ ਸੁਧਾਰਾਂ ਅਤੇ ਅੱਤਵਾਦ ਵਿਰੋਧੀ ਉਪਾਵਾਂ ਨੂੰ ਲਾਗੂ ਕਰਨ 'ਚ ਢਿੱਲਾ ਰਿਹਾ ਹੈ | ਉੱਧਰ, ਪਾਕਿ ਦਾ ਦਾਅਵਾ ਹੈ ਕਿ ਉਸ ਨੇ ਐੱਫ. ਏ. ਟੀ. ਐੱਫ. ਦੀਆਂ ਸ਼ਰਤਾਂ ਪੂਰੀਆਂ ਕੀਤੀਆਂ ਹਨ ਅਤੇ ਭਾਰਤ ਸਿਰਫ਼ ਉਸ ਨੂੰ ਬਦਨਾਮ ਕਰਨ ਲਈ ਇਹ ਕੋਸ਼ਿਸ਼ਾਂ ਕਰ ਰਿਹਾ ਹੈ |

ਪਿਛਲੀ ਖ਼ਬਰ ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਲਈ ਸਰਕਾਰੀ ਘੱਟ ਗਿਣਤੀ ਸਕੀਮਾਂ ਬਾਰੇ ਵਰਕਸ਼ਾਪ ਅਗਲੀ ਖ਼ਬਰ ਈਰਾਨ-ਇਜ਼ਰਾਈਲ ਜੰਗ ਦੇ ਮੱਦੇਨਜ਼ਰ ਭਾਰਤ ਸਰਕਾਰ ਪਾਵਨ ਸਰੂਪ ਸੁਰੱਖਿਅਤ ਸਥਾਨਾਂ 'ਤੇ ਸੁਸ਼ੋਭਿਤ ਕਰਨ ਦਾ ਪ੍ਰਬੰਧ ਕਰੇ-ਧਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।