ਅੰਮਿ੍ਤਸਰ, 19 ਜੂਨ (ਸੁਰਿੰਦਰ ਕੋਛੜ)-ਆਪਰੇਸ਼ਨ ਸੰਧੂਰ ਅਧੀਨ ਭਾਰਤੀ ਹਵਾਈ ਹਮਲਿਆਂ 'ਚ ਮਿਜ਼ਾਈਲ ਹਮਲੇ ਨਾਲ ਨੁਕਸਾਨੇ ਗਏ ਪਾਕਿਸਤਾਨ ਦੇ ਰਹੀਮ ਯਾਰ ਖਾਨ ਏਅਰਬੇਸ ਲਈ ਇਕ ਵਾਰ ਫਿਰ ਨੋਟਮ (ਏਅਰਮੈਨਾਂ ਨੂੰ ਨੋਟਿਸ) ਜਾਰੀ ਕੀਤਾ ਗਿਆ ਹੈ¢ ਇਸ ਰਨਵੇਅ ਨੂੰ ਭਾਰਤ ਨੇ ਮਈ ਵਿਚ ਨਿਸ਼ਾਨਾ ਬਣਾਇਆ ਸੀ ਅਤੇ ਹੁਣ ਇਹ 4 ਜੁਲਾਈ ਤੱਕ ਬੰਦ ਰਹੇਗਾ¢ ਪਾਕਿ ਦੀ ਸਿਵਲ ਏਵੀਏਸ਼ਨ ਅਥਾਰਟੀ ਨੇ ਹਮਲੇ ਤੋਂ ਬਾਅਦ ਪਹਿਲਾਂ ਕਿਹਾ ਸੀ ਕਿ ਰਨਵੇਅ ਇਕ ਹਫ਼ਤੇ ਲਈ ਬੰਦ ਰਹੇਗਾ¢ ਪਹਿਲਾ ਨੋਟਮ 10 ਮਈ ਦੀ ਸ਼ਾਮ ਨੂੰ ਜਾਰੀ ਕੀਤਾ ਗਿਆ ਸੀ, ਜਿਸ 'ਚ ਕਿਹਾ ਗਿਆ ਸੀ ਕਿ ਰਨਵੇਅ 10 ਮਈ ਨੂੰ ਸ਼ਾਮ 4:00 ਵਜੇ (ਪਾਕਿਸਤਾਨੀ ਸਮੇਂ) ਤੋਂ 18 ਮਈ ਨੂੰ ਸਵੇਰੇ 4:59 ਵਜੇ ਤੱਕ ਬੰਦ ਰਹੇਗਾ¢ ਹਾਲਾਂਕਿ, ਹੁਣ ਇਹ ਸਮਾਂ 4 ਜੁਲਾਈ ਤੱਕ ਵਧਾ ਦਿੱਤਾ ਗਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਏਅਰਬੇਸ ਦੀ ਮੁਰੰਮਤ ਜਾਂ ਦੁਬਾਰਾ ਸੰਚਾਲਨ 'ਚ ਹੋਰ ਸਮਾਂ ਲੱਗ ਸਕਦਾ ਹੈ¢