02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪਹਿਲੀ ਵਾਰ 2024 ਦੌਰਾਨ ਆਰਟਸ ਨਾਲੋਂ ਸਾਇੰਸ 'ਚ ਜ਼ਿਆਦਾ ਕੁੜੀਆਂ ਨੇ 12ਵੀਂ ਪਾਸ ਕੀਤੀ <br/>

ਅਜੀਤ ਡੈਸਕ 20-06-2025
ਨਵੀਂ ਦਿੱਲੀ, 19 ਜੂਨ (ਪੀ. ਟੀ. ਆਈ.)-ਸਿੱਖਿਆ ਮੰਤਰਾਲੇ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਪਹਿਲੀ ਵਾਰ 2024 'ਚ ਸਾਇੰਸ ਸਟਰੀਮ 'ਚ 12ਵੀਂ ਜਮਾਤ ਦੀਆਂ ਕੁੜੀਆਂ ਦਾ ਪਾਸ ਫ਼ੀਸਦ ਆਰਟਸ ਸਟਰੀਮ ਦੀਆਂ ਕੁੜੀਆਂ ਨਾਲੋਂ ਵੱਧ ਸੀ | 2024 'ਚ 28.14 ਲੱਖ ਕੁੜੀਆਂ ਨੇ ਸਾਇੰਸ ਸਟਰੀਮ 'ਚ 12ਵੀਂ ਜਮਾਤ ਪਾਸ ਕੀਤੀ, ਜੋ ਕਿ ਆਰਟਸ ਸਟਰੀਮ ਵਾਲੀਆਂ 27.24 ਲੱਖ ਪਾਸ ਕੁੜੀਆਂ ਨਾਲੋਂ ਲਗਭਗ 90,000 ਵੱਧ ਸੀ | ਇਹ ਰਿਪੋਰਟ ਭਾਰਤ ਭਰ ਦੇ 66 ਸਕੂਲ ਸਿੱਖਿਆ ਬੋਰਡਾਂ ਦੇ ਵਿਸ਼ਲੇਸ਼ਣ 'ਤੇ ਅਧਾਰਿਤ ਹੈ, ਜਿਸ 'ਚ 54 ਨਿਯਮਤ ਤੇ 12 ਓਪਨ ਬੋਰਡ ਸ਼ਾਮਿਲ ਹਨ, ਜਦੋਂਕਿ ਚੋਟੀ ਦੇ 33 ਬੋਰਡ 97 ਫ਼ੀਸਦ ਵਿਦਿਆਰਥੀਆਂ ਨੂੰ ਕਵਰ ਕਰਦੇ ਹਨ, ਬਾਕੀ 33 ਬੋਰਡ ਸਿਰਫ 3 ਫ਼ੀਸਦ ਵਿਦਿਆਰਥੀਆਂ ਨੂੰ ਕਵਰ ਕਰਦੇ ਹਨ | 2022 'ਚ 28.2 ਲੱਖ ਕੁੜੀਆਂ ਨੇ ਆਰਟਸ ਸਟਰੀਮ 'ਚ 12ਵੀਂ ਪਾਸ ਕੀਤੀ, ਜਦਕਿ ਸਾਇੰਸ ਸਟਰੀਮ 'ਚ 23.3 ਲੱਖ ਕੁੜੀਆਂ ਪਾਸ ਹੋਈਆਂ, ਜਦੋਂਕਿ 2023 'ਚ 29.6 ਲੱਖ ਕੁੜੀਆਂ ਨੇ ਆਰਟਸ ਸਟਰੀਮ 'ਚ ਅਤੇ ਸਾਇੰਸ ਸਟਰੀਮ 'ਚ 25.6 ਲੱਖ ਕੁੜੀਆਂ ਨੇ 12ਵੀਂ ਜਮਾਤ ਪਾਸ ਕੀਤੀ ਸੀ | ਪਿਛਲੇ 11 ਸਾਲਾਂ ਦੌਰਾਨ 2013 ਤੋਂ 2024 ਤੱਕ ਸਾਇੰਸ ਸਟਰੀਮ ਨਾਲ 12ਵੀਂ ਜਮਾਤ ਤੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋਇਆ ਹੈ | 2013 'ਚ 36.3 ਲੱਖ ਵਿਦਿਆਰਥੀ ਸਾਇੰਸ ਸਟਰੀਮ ਨਾਲ ਪਾਸ ਹੋਏ ਤੇ 2024 'ਚ ਇਹ ਗਿਣਤੀ 61 ਲੱਖ ਹੋ ਗਈ |

ਪਿਛਲੀ ਖ਼ਬਰ ਸਵਿਸ ਬੈਂਕਾਂ 'ਚ ਤਿੰਨ ਗੁਣਾ ਵਧਿਆ ਭਾਰਤੀਆਂ ਦਾ ਪੈਸਾ ਗਾਹਕਾਂ ਦੀ ਜਮ੍ਹਾਂ ਰਾਸ਼ੀ 'ਚ 11 ਫ਼ੀਸਦੀ ਦਾ ਵਧੀ <br/> ਅਗਲੀ ਖ਼ਬਰ ਪਾਕਿਸਤਾਨ ਦਾ ਰਹੀਮ ਯਾਰ ਖਾਨ ਏਅਰਬੇਸ ਹੁਣ 4 ਜੁਲਾਈ ਤੱਕ ਰਹੇਗਾ ਬੰਦ ਪਾਕਿ ਨੇ ਇਕ ਵਾਰ ਫਿਰ ਜਾਰੀ ਕੀਤਾ ਨੋਟਮ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।