02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਸਵਿਸ ਬੈਂਕਾਂ 'ਚ ਤਿੰਨ ਗੁਣਾ ਵਧਿਆ ਭਾਰਤੀਆਂ ਦਾ ਪੈਸਾ ਗਾਹਕਾਂ ਦੀ ਜਮ੍ਹਾਂ ਰਾਸ਼ੀ 'ਚ 11 ਫ਼ੀਸਦੀ ਦਾ ਵਧੀ <br/>

ਅਜੀਤ ਡੈਸਕ 20-06-2025
ਨਵੀਂ ਦਿੱਲੀ/ਜਿਊਰਿਖ, 19 ਜੂਨ (ਪੀ.ਟੀ.ਆਈ.)-ਸਵਿਸ ਬੈਂਕਾਂ ਵਿਚ ਭਾਰਤੀ ਪੈਸਾ 2024 ਵਿਚ ਤਿੰਨ ਗੁਣਾ ਤੋਂ ਵੱਧ ਵਧ ਕੇ 3.5 ਬਿਲੀਅਨ ਸਵਿਸ ਫ੍ਰੈਂਕ (ਲਗਭਗ 37,600 ਕਰੋੜ ਰੁਪਏ) ਹੋ ਗਿਆ, ਇਹ ਸਵਿਟਜ਼ਰਲੈਂਡ ਦੇ ਕੇਂਦਰੀ ਬੈਂਕ ਦੁਆਰਾ ਵੀਰਵਾਰ ਨੂੰ ਜਾਰੀ ਕੀਤੇ ਗਏ ਸਾਲਾਨਾ ਅੰਕੜਿਆਂ ਤੋਂ ਪਤਾ ਲੱਗਿਆ ਹੈ | ਹਾਲਾਂਕਿ, ਭਾਰਤੀ ਗਾਹਕਾਂ ਦੇ ਖਾਤਿਆਂ ਵਿਚ ਪੈਸਾ ਸਾਲ ਵਿਚ ਸਿਰਫ 11 ਫੀਸਦੀ ਵੱਧ ਕੇ 346 ਮਿਲੀਅਨ ਸਵਿਸ ਫ੍ਰੈਂਕ (ਲਗਭਗ 3,675 ਕਰੋੜ ਰੁਪਏ) ਹੋ ਗਿਆ ਹੈ ਜੋਕਿ ਕੁੱਲ ਫੰਡਾਂ ਦਾ ਸਿਰਫ ਦਸਵਾਂ ਹਿੱਸਾ ਹੈ | ਕੁੱਲ ਫੰਡਾਂ ਵਿਚ ਤੇਜ਼ ਵਾਧਾ 2023 ਵਿਚ ਭਾਰਤੀਆਂ ਤੇ ਫਰਮਾਂ ਦੁਆਰਾ ਸਵਿਸ ਬੈਂਕਾਂ ਵਿਚ ਰੱਖੇ ਫੰਡਾਂ ਵਿਚ 70 ਫੀਸਦੀ ਦੀ ਗਿਰਾਵਟ ਤੋਂ ਬਾਅਦ ਹੋਇਆ ਹੈ, ਜਿਸ ਵਿਚ ਸਥਾਨਕ ਸ਼ਾਖਾਵਾਂ ਤੇ ਹੋਰ ਵਿੱਤੀ ਸੰਸਥਾਵਾਂ ਸ਼ਾਮਿਲ ਹਨ, ਜੋ ਕਿ ਚਾਰ ਸਾਲਾਂ ਦੇ ਹੇਠਲੇ ਪੱਧਰ 1.04 ਬਿਲੀਅਨ ਸਵਿਸ ਫ੍ਰੈਂਕ ਹਨ | ਇਹ 2021 ਤੋਂ ਬਾਅਦ ਸਭ ਤੋਂ ਵੱਧ ਹੈ, ਜਦੋਂ ਸਵਿਸ ਬੈਂਕਾਂ 'ਚ ਕੁੱਲ ਭਾਰਤੀ ਪੈਸਾ 14 ਸਾਲਾਂ ਦੇ ਉੱਚ ਪੱਧਰ 3.83 ਬਿਲੀਅਨ ਸੀ.ਐਚ.ਐਫ. 'ਤੇ ਪਹੁੰਚ ਗਿਆ ਸੀ | ਇਹ ਬੈਂਕਾਂ ਦੁਆਰਾ ਸਵਿਸ ਨੈਸ਼ਨਲ ਬੈਂਕ ਨੂੰ ਰਿਪੋਰਟ ਕੀਤੇ ਗਏ ਅਧਿਕਾਰਤ ਅੰਕੜੇ ਹਨ ਤੇ ਇਹ ਸਵਿਟਜ਼ਰਲੈਂਡ ਵਿਚ ਭਾਰਤੀਆਂ ਦੁਆਰਾ ਰੱਖੇ ਗਏ ਬਹੁ-ਵਿਵਾਦਿਤ ਕਥਿਤ ਕਾਲੇ ਧੰਨ ਦੀ ਮਾਤਰਾ ਨੂੰ ਦਰਸਾਉਂਦੇ ਨਹੀਂ ਹਨ | ਇਨ੍ਹਾਂ ਅੰਕੜਿਆਂ ਵਿਚ ਉਹ ਪੈਸਾ ਵੀ ਸ਼ਾਮਿਲ ਨਹੀਂ ਹੈ ਜੋ ਭਾਰਤੀਆਂ, ਐਨ.ਆਰ.ਆਈ. ਜਾਂ ਹੋਰਾਂ ਦੁਆਰਾ ਸਵਿਸ ਬੈਂਕਾਂ ਵਿਚ ਤੀਜੇ ਦੇਸ਼ ਦੀਆਂ ਸੰਸਥਾਵਾਂ ਦੇ ਨਾਮ 'ਤੇ ਰੱਖਿਆ ਜਾ ਸਕਦਾ ਹੈ | ਸਵਿਸ ਨੈਸ਼ਨਲ ਬੈਂਕ ਅਨੁਸਾਰ, ਭਾਰਤੀ ਗਾਹਕਾਂ ਪ੍ਰਤੀ ਸਵਿਸ ਬੈਂਕਾਂ ਦੀਆਂ 'ਕੁੱਲ ਦੇਣਦਾਰੀਆਂ' ਲਈ ਇਸਦਾ ਡੇਟਾ ਸਵਿਸ ਬੈਂਕਾਂ ਵਿਚ ਭਾਰਤੀ ਗਾਹਕਾਂ ਦੇ ਸਾਰੇ ਪ੍ਰਕਾਰ ਦੇ ਫੰਡਾਂ ਨੂੰ ਧਿਆਨ ਵਿਚ ਰੱਖਦਾ ਹੈ, ਜਿਸ ਵਿਚ ਵਿਅਕਤੀਆਂ, ਬੈਂਕਾਂ ਤੇ ਉੱਦਮਾਂ ਤੋਂ ਜਮ੍ਹਾਂ ਰਾਸ਼ੀ ਸ਼ਾਮਿਲ ਹੈ | ਇਸ ਵਿਚ ਭਾਰਤ ਵਿਚ ਸਵਿਸ ਬੈਂਕਾਂ ਦੀਆਂ ਸ਼ਾਖਾਵਾਂ ਦਾ ਡੇਟਾ, ਤੇ ਗੈਰ-ਜਮਾ ਦੇਣਦਾਰੀਆਂ ਵੀ ਸ਼ਾਮਿਲ ਹਨ |

ਪਿਛਲੀ ਖ਼ਬਰ ਏਜੰਟ ਵਲੋਂ ਜਾਅਲੀ ਵੀਜ਼ਾ ਲਗਵਾ ਕੇ ਠੱਗੀ ਮਾਰਨ ਤੋਂ ਪ੍ਰੇਸ਼ਾਨ ਨੌਜਵਾਨ ਵਲੋਂ ਖ਼ੁਦਕੁਸ਼ੀ <br/> ਅਗਲੀ ਖ਼ਬਰ ਪਹਿਲੀ ਵਾਰ 2024 ਦੌਰਾਨ ਆਰਟਸ ਨਾਲੋਂ ਸਾਇੰਸ 'ਚ ਜ਼ਿਆਦਾ ਕੁੜੀਆਂ ਨੇ 12ਵੀਂ ਪਾਸ ਕੀਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।