13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

4 ਰਾਜਾਂ 'ਚ 5 ਵਿਧਾਨ ਸਭਾਵਾਂ ਲਈ ਜ਼ਿਮਨੀ ਚੋਣਾਂ ਅਮਨ ਪੂਰਵਕ ਨੇਪਰੇ ਚੜ੍ਹੀਆਂ

ਅਜੀਤ ਡੈਸਕ 20-06-2025
ਅਹਿਮਦਾਬਾਦ, 19 ਜੂਨ (ਪੀ. ਟੀ. ਆਈ.)-ਪੰਜਾਬ, ਪੱਛਮੀ ਬੰਗਾਲ, ਗੁਜਰਾਤ ਤੇ ਕੇਰਲ ਦੇ ਪੰਜ ਵਿਧਾਨ ਸਭਾ ਹਲਕਿਆਂ 'ਚ ਜ਼ਿਮਨੀ ਚੋਣਾਂ ਦਾ ਅਮਲ ਅਮਨ ਪੂਰਵਕ ਨੇਪਰੇ ਚੜ੍ਹ ਗਿਆ | ਕੇਰਲ ਦੀ ਨੀਲਾਂਬੁਰ ਸੀਟ 'ਤੇ 73.26 ਫ਼ੀਸਦੀ ਅਤੇ ਪੰਜਾਬ ਦੇ ਲੁਧਿਆਣਾ ਪੱਛਮੀ 'ਚ 51.33 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ | ਗੁਜਰਾਤ ਦੇ ਜ਼ਿਲ੍ਹਾ ਜੂਨਾਗੜ੍ਹ ਦੀ ਵਿਸਾਵਦਰ ਸੀਟ 'ਤੇ 56.89 ਫ਼ੀਸਦੀ, ਜਦੋਂਕਿ ਜ਼ਿਲ੍ਹਾ ਮਹਿਸਾਣਾ ਦੀ ਕਾਡੀ 'ਚ 57.90 ਫ਼ੀਸਦੀ ਵੋਟਿੰਗ ਹੋਈ | ਪੱਛਮੀ ਬੰਗਾਲ ਦੇ ਜ਼ਿਲ੍ਹਾ ਨਾਦੀਆ ਦੇ ਕਾਲੀਗੰਜ 'ਚ 69.85 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ |

ਪਿਛਲੀ ਖ਼ਬਰ ਅਮਰੀਕੀ ਵੀਜ਼ਾ ਵਿਸ਼ੇਸ਼ ਅਧਿਕਾਰ, ਹੱਕ ਨਹੀਂ-ਅਮਰੀਕੀ ਦੂਤਾਵਾਸ ਅਗਲੀ ਖ਼ਬਰ ਗ੍ਰੇਟ ਇੰਡੀਆ ਪ੍ਰੈਜ਼ੀਡੈਂਸੀ ਸਕੂਲ 'ਚ ਸਮਰ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।