13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਅਮਰੀਕੀ ਵੀਜ਼ਾ ਵਿਸ਼ੇਸ਼ ਅਧਿਕਾਰ, ਹੱਕ ਨਹੀਂ-ਅਮਰੀਕੀ ਦੂਤਾਵਾਸ

ਅਜੀਤ ਡੈਸਕ 20-06-2025
ਨਵੀਂ ਦਿੱਲੀ, 19 ਜੂਨ (ਪੀ. ਟੀ. ਆਈ.)-ਅਮਰੀਕਾ ਦੇ ਦੂਤਘਰ ਨੇ ਕਿਹਾ ਕਿ ਇਕ ਅਮਰੀਕੀ ਵੀਜ਼ਾ ਇਕ ਵਿਸ਼ੇਸ਼ ਅਧਿਕਾਰ ਹੈ, ਹੱਕ ਨਹੀਂ, ਇਸ ਦੀ ਜਾਂਚ ਵੀਜ਼ਾ ਜਾਰੀ ਹੋਣ ਤੋਂ ਬਾਅਦ ਬੰਦ ਨਹੀਂ ਹੁੰਦੀ ਅਤੇ ਜੇਕਰ ਕੋਈ ਕਾਨੂੰਨ ਤੋੜਦਾ ਹੈ ਤਾਂ ਅਧਿਕਾਰੀ ਇਸ ਨੂੰ ਰੱਦ ਕਰ ਸਕਦੇ ਹਨ | ਇਕ ਸੰਖੇਪ ਬਿਆਨ 'ਚ ਅਮਰੀਕੀ ਦੂਤਾਘਰ ਨੇ ਇਹ ਵੀ ਕਿਹਾ ਕਿ ਵਿਦਿਆਰਥੀ ਜਾਂ ਸੈਲਾਨੀ ਵੀਜ਼ੇ 'ਤੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨਾ ਜਾਂ ਕਿਸੇ ਵੀ ਅਮਰੀਕੀ ਕਾਨੂੰਨ ਨੂੰ ਤੋੜਨਾ ਕਿਸੇ ਨੂੰ ਭਵਿੱਖ 'ਚ ਅਮਰੀਕੀ ਵੀਜ਼ਾ ਲਈ ਅਯੋਗ ਬਣਾ ਸਕਦਾ ਹੈ | ਇਹ ਬਿਆਨ ਦੂਤਘਰ ਦੇ 'ਐਕਸ' ਹੈਂਡਲ 'ਤੇ ਸਾਂਝਾ ਕੀਤਾ ਗਿਆ | ਇਹ ਬਿਆਨ ਹਾਲ ਹੀ 'ਚ ਕੈਲੀਫੋਰਨੀਆ ਦੇ ਲਾਸ ਏਾਜਲਸ 'ਚ ਟਰੰਪ ਪ੍ਰਸ਼ਾਸਨ ਵਲੋਂ ਇਮੀਗ੍ਰੇਸ਼ਨ ਛਾਪੇਮਾਰੀ ਦੇ ਸੰਬੰਧ 'ਚ ਆਇਆ ਹੈ |

ਪਿਛਲੀ ਖ਼ਬਰ ਏਅਰ ਇੰਡੀਆ 18 ਅੰਤਰਰਾਸ਼ਟਰੀ ਮਾਰਗਾਂ 'ਤੇ ਘੱਟ ਕਰੇਗੀ ਉਡਾਣਾਂ ਅਗਲੀ ਖ਼ਬਰ 4 ਰਾਜਾਂ 'ਚ 5 ਵਿਧਾਨ ਸਭਾਵਾਂ ਲਈ ਜ਼ਿਮਨੀ ਚੋਣਾਂ ਅਮਨ ਪੂਰਵਕ ਨੇਪਰੇ ਚੜ੍ਹੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।