07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਭਾਰਤ ਵਲੋਂ ਪਾਕਿ ਨਾਲ ਲੱਗਦੀ ਸਰਹੱਦ 'ਤੇ 'ਸਮਾਰਟ ਫੈਂਸਿੰਗ' ਲਗਾਉਣੀ ਸ਼ੁਰੂ ਪਾਕਿਸਤਾਨ ਵਲੋਂ ਭਾਰਤ ਅੰਦਰ ਕੀਤੀ ਜਾਂਦੀ ਤਸਕਰੀ ਨੂੰ ਰੋਕਣ ਲਈ ਪਵੇਗੀ ਨਕੇਲ <br/>

ਅਜੀਤ ਡੈਸਕ 21-06-2025
ਰਾਜਿੰਦਰ ਸਿੰਘ ਰੂਬੀ

ਅਟਾਰੀ, 20 ਜੂਨ-ਭਾਰਤ ਦੀ ਪਾਕਿਸਤਾਨ ਨਾਲ ਲੱਗਦੀ ਤਿੰਨ ਹਜ਼ਾਰ ਕਿਲੋਮੀਟਰ ਤੋਂ ਵਧੇਰੇ ਸਰਹੱਦੀ ਪੱਟੀ, ਜਿਸ 'ਤੇ ਕੰਡਿਆਲੀ ਤਾਰ ਲਗਾਈ ਗਈ ਹੈ, ਭਾਰਤ ਸਰਕਾਰ ਵਲੋਂ ਪਾਕਿਸਤਾਨ ਵਾਲੇ ਪਾਸਿਓਾ ਨਸ਼ੀਲੇ ਪਦਾਰਥਾਂ ਤੇ ਅਸਲੇ ਦੀ ਤਸਕਰੀ ਨੂੰ ਪੂਰੀ ਤਰ੍ਹਾਂ ਜ਼ਮੀਨੀ ਪੱਧਰ 'ਤੇ ਰੋਕਣ ਲਈ ਪਾਕਿਸਤਾਨ ਨਾਲ ਲੱਗਦੀ ਸਮੂਹ ਸਰਹੱਦ 'ਤੇ ਸਮਾਰਟ ਫੈਂਸਿੰਗ ਲਗਾਉਣ ਦਾ ਜੋ ਫ਼ੈਸਲਾ ਲਿਆ ਗਿਆ ਸੀ ਉਸ ਦੇ ਤਹਿਤ ਸਮਾਰਟ ਫੈਂਸਿੰਗ ਅੰਮਿ੍ਤਸਰ ਬੀ. ਐੱਸ. ਐੱਫ. ਸੈਕਟਰ ਤੋਂ ਲਗਾਉਣੀ ਸ਼ੁਰੂ ਕਰ ਦਿੱਤੀ ਗਈ ਹੈ | ਭਾਰਤ-ਪਾਕਿਸਤਾਨ ਦੇਸ਼ਾਂ ਦਰਮਿਆਨ ਪਿਛਲੇ ਲੰਬੇ ਸਮੇਂ ਤੋਂ ਰੇਲ ਲਾਈਨ ਦੇ ਬੰਦ ਗੇਟਾਂ ਦੇ ਇਕ ਪਾਸੇ ਤੋਂ ਸਰਹੱਦੀ ਗੇਟਾਂ ਦੇ ਨਜ਼ਦੀਕ ਸ਼ੁਰੂ ਕੀਤੀ ਸਮਾਰਟ ਫੈਂਸਿੰਗ ਪੁਰਾਣੀ ਕੰਡਿਆਲੀ ਤਾਰ ਤੋਂ ਡੇਢ ਗੁਣਾ ਵਧੇਰੇ ਉੱਚਾਈ ਵਿਚ ਦਿਸ ਰਹੀ ਹੈ | ਭਾਰਤੀ ਸਰਹੱਦ 'ਤੇ ਲੱਗ ਰਹੀ ਸਮਾਰਟ ਫੈਂਸਿੰਗ ਬਾਰੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ 1988 ਤੋਂ 1992 ਦਰਮਿਆਨ ਲਗਾਈ ਗਈ ਭਾਰਤੀ ਸਰਹੱਦ 'ਤੇ ਕੰਡਿਆਲੀ ਤਾਰ ਵਿਚ ਤੇ ਲੋਹੇ ਦੇ ਪੋਲ੍ਹਾਂ ਦਰਮਿਆਨ ਖਾਲੀ ਜਗ੍ਹਾ ਉਸ ਸਮੇਂ ਰੱਖੀ ਗਈ ਸੀ, ਜਿਸ 'ਤੇ ਪਾਕਿਸਤਾਨੀ ਤਸਕਰਾਂ ਵਲੋਂ ਲਗਾਤਾਰ ਫਾਇਦਾ ਲੈਂਦਿਆਂ ਪਾਕਿਸਤਾਨ ਵਾਲੇ ਪਾਸਿਓਾ ਭਾਰਤੀ ਖੇਤਰ ਅੰਦਰ ਪਲਾਸਟਿਕ ਦੀ ਪਾਈਪ ਰਾਹੀਂ ਚਲਦੀ ਬਿਜਲੀ ਸਪਲਾਈ ਵਿਚ ਭਾਰਤੀ ਖੇਤਰ ਅੰਦਰ ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥਾਂ ਤੇ ਅਸਲੇ ਦੀ ਤਸਕਰੀ ਲੰਮਾ ਸਮਾਂ ਹੁੰਦੀ ਰਹੀ ਸੀ, ਜਿਸ ਨੂੰ ਭਾਰਤੀ ਸਰਹੱਦ 'ਤੇ ਦਿਨ-ਰਾਤ ਡਿਊਟੀ ਨਿਭਾਉਣ ਵਾਲੇ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਪਾਕਿਸਤਾਨੀ ਤਸਕਰਾਂ ਦੇ ਇਰਾਦਿਆਂ ਨੂੰ ਨਾਕਾਮ ਕੀਤਾ ਗਿਆ ਹੈ | ਇੱਥੇ ਹੀ ਬੱਸ ਨਹੀਂ, ਪੁਰਾਣੀ ਕੰਡਿਆਲੀ ਤਾਰ 'ਚੋਂ ਤੇ ਉੱਪਰ ਦੀ ਟੱਪ ਕੇ ਅਨੇਕਾਂ ਵਾਰ ਭਾਰਤ ਤੇ ਪਾਕਿਸਤਾਨ ਗੈਰ ਕਾਨੂੰਨੀ ਢੰਗ ਨਾਲ ਆਉਣ-ਜਾਣ ਵਾਲੇ ਸਰਹੱਦ ਪਾਰ ਕਰਦੇ ਨਾਗਰਿਕ ਵੀ ਵੱਡੀ ਗਿਣਤੀ ਵਿਚ ਬੀ. ਐੱਸ. ਐੱਫ. ਵਲੋਂ ਫੜੇ ਗਏ ਹਨ | ਇਸ ਦੇ ਨਾਲ ਹੀ ਕੰਡਿਆਲੀ ਤਾਰ ਦੇ ਉੱਪਰੋਂ ਵੀ ਪਾਕਿਸਤਾਨੀ ਤਸਕਰਾਂ ਵਲੋਂ ਕਈ ਵਾਰ ਹੈਰੋਇਨ ਦੇ ਪੈਕਟ ਸੁੱਟੇ ਗਏ ਹਨ, ਜੋ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਸਮੇਂ-ਸਮੇਂ ਬਰਾਮਦ ਕੀਤੇ ਜਾਂਦੇ ਰਹੇ ਹਨ | ਪਾਕਿਸਤਾਨ ਵਾਲੇ ਪਾਸਿਓਾ ਹਰ ਤਰ੍ਹਾਂ ਦੀ ਤਸਕਰੀ ਰੋਕਣ ਲਈ ਭਾਰਤੀ ਸਰਹੱਦ 'ਤੇ ਚੰਗੀ ਫੈਂਸਿੰਗ ਜਾਂ ਕੰਧ ਕਰਨ ਸੰਬੰਧੀ ਸਰਹੱਦੀ ਲੋਕਾਂ ਵਲੋਂ ਪੰਜਾਬ ਦੇ ਰਾਜਪਾਲ ਦੇ ਸਰਹੱਦੀ ਪਿੰਡਾਂ ਦੇ ਦੌਰਿਆਂ ਮੌਕੇ ਉਨ੍ਹਾਂ ਨੂੰ ਮੰਗ ਪੱਤਰ ਦਿੱਤੇ ਗਏ ਸਨ | ਜਿਸ 'ਤੇ ਬੂਰ ਪੈਣਾ ਸ਼ੁਰੂ ਹੋ ਗਿਆ ਹੈ, ਸੂਤਰਾਂ ਅਨੁਸਾਰ ਲਗਾਈ ਜਾ ਰਹੀ ਸਮਾਰਟ ਫੈਂਸਿੰਗ ਜੋ ਕਿ ਇਕ ਨਵੀਂ ਤਕਨੀਕ ਦੀ ਫੈਂਸਿੰਗ ਹੈ ਜੋ ਕਿ ਕਈ ਦੇਸ਼ਾਂ ਵਲੋਂ ਆਪਣੀਆਂ ਸਰਹੱਦਾਂ 'ਤੇ ਲਗਾਈ ਗਈ ਹੈ | ਉਸੇ ਤਰਜ 'ਤੇ ਭਾਰਤ ਵਲੋਂ ਵੀ ਆਪਣੀ ਸਰਹੱਦ ਜੋ ਕਿ ਪਾਕਿਸਤਾਨ ਨਾਲ ਲੱਗਦੀ ਹੈ ਉਸ 'ਤੇ ਸਮਾਰਟ ਫੈਂਸਿੰਗ ਲਗਾਉਣੀ ਸ਼ੁਰੂ ਕਰ ਦਿੱਤੀ ਗਈ ਹੈ | ਸਮਾਰਟ ਫੈਂਸਿੰਗ ਜ਼ਮੀਨ 'ਤੇ ਪੱਕਾ ਫਰਸ਼ ਪਾ ਕੇ ਤੇ ਉਸ ਉੱਪਰ ਕਰੀਬ 4 ਫੁੱਟ ਦੀ ਕੰਧ ਕਰਕੇ ਉਸਦੇ ਉੱਪਰ ਸਮਾਰਟ ਫੈਂਸਿੰਗ ਲਗਾਉਣੀ ਸ਼ੁਰੂ ਕੀਤੀ ਗਈ ਹੈ | ਭਾਰਤੀ ਸਰਹੱਦ 'ਤੇ ਸਮਾਰਟ ਫੈਂਸਿੰਗ ਲੱਗਣ ਨਾਲ ਜ਼ਮੀਨੀ ਰਸਤੇ ਪਾਕਿਸਤਾਨੀ ਤਸਕਰਾਂ ਵਲੋਂ ਭਾਰਤੀ ਖੇਤਰ ਅੰਦਰ ਕੀਤੀ ਜਾਂਦੀ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਕਿਸੇ ਵੀ ਤਰ੍ਹਾਂ ਦੀ ਤਸਕਰੀ ਨੂੰ ਰੋਕਣ ਵਿਚ ਠੱਲ੍ਹ ਪਵੇਗੀ | ਇੱਥੇ ਹੀ ਬੱਸ ਨਹੀਂ ਸਮਾਰਟ ਫੈਂਸਿੰਗ ਦੇ ਵਿਚਕਾਰ ਰਾਤ ਸਮੇਂ ਪਹਿਲਾਂ ਦੀ ਤਰ੍ਹਾਂ ਬਿਜਲੀ ਸਪਲਾਈ ਛੱਡਣ ਦਾ ਵੀ ਫ਼ੈਸਲਾ ਭਾਰਤ ਸਰਕਾਰ ਵਲੋਂ ਬਰਕਰਾਰ ਰੱਖਿਆ ਗਿਆ ਹੈ ਤੇ ਇਹ ਫੈਂਸਿੰਗ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਵੀ ਪੂਰੀ ਤਰ੍ਹਾਂ ਲੈਸ ਹੋਵੇਗੀ | ਇਸ ਸਮਾਰਟ ਫੈਂਸਿੰਗ ਨੂੰ ਤਸਕਰ ਕਿਸੇ ਪਾਸਿਓਾ ਕੱਟ ਨਹੀਂ ਸਕਣਗੇ | ਸਮਾਰਟ ਫੈਂਸਿੰਗ ਭਾਰਤੀ ਸਰਹੱਦ 'ਤੇ ਲਗਾਉਣ ਦਾ ਕੰਮ ਤੇਜ਼ੀ ਨਾਲ ਚੱਲਦਾ ਹੋਇਆ ਵਿਖਾਈ ਦੇ ਰਿਹਾ ਹੈ ਜੋ ਕਿ ਆਉਣ ਵਾਲੇ ਕੁਝ ਮਹੀਨਿਆਂ ਵਿਚ ਪੰਜਾਬ ਸਰਹੱਦ 'ਤੇ ਮੁਕੰਮਲ ਹੋਵੇਗਾ |

ਪਿਛਲੀ ਖ਼ਬਰ ਪੁਸ਼ਤਾਂ ਤੋਂ ਜਜ਼ਬਾਤੀ ਤੌਰ 'ਤੇ ਜ਼ਮੀਨਾਂ ਨਾਲ ਜੁੜੇ ਕਰਜ਼ਾਧਾਰਕ ਮਾਲਕਾਨਾ ਹੱਕ ਲਈ ਲਾ ਰਹੇ ਹਨ ਗੁਹਾਰ <br/> ਅਗਲੀ ਖ਼ਬਰ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ ਦੀ 31ਵੀਂ ਬਰਸੀ ਸ਼ਰਧਾ ਨਾਲ ਮਨਾਈ ਤਰਨਾ ਦਲ ਨਿਹੰਗ ਸਿੰਘਾਂ ਦੀਆਂ ਕੁਰਬਾਨੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।