13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਐਚ.ਏ.ਐਲ. ਨੂੰ ਮਿਲਿਆ ਭਾਰਤ ਦੇ ਛੋਟੇ ਸੈਟੇਲਾਈਟ ਲਾਂਚ ਕਰਨ ਵਾਲੇ ਰਾਕੇਟਾਂ ਦੇ ਨਿਰਮਾਣ ਦਾ ਠੇਕਾ

ਅਜੀਤ ਡੈਸਕ 21-06-2025
ਨਵੀਂ ਦਿੱਲੀ, 20 ਜੂਨ (ਪੀ.ਟੀ.ਆਈ.)-ਇਕ ਮਹੱਤਵਪੂਰਨ ਮੀਲ ਪੱਥਰ 'ਚ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਐਚ.ਏ.ਐਲ.) ਨੂੰ ਛੋਟੇ ਸੈਟੇਲਾਈਟ ਲਾਂਚ ਵਹੀਕਲ (ਐਸ.ਐਸ.ਐਲ.ਵੀ.) ਦੀ ਤਕਨਾਲੋਜੀ-ਟਰਾਂਸਫਰ ਲਈ ਬੋਲੀ ਦਾ ਜੇਤੂ ਐਲਾਨਿਆ ਗਿਆ ਹੲੈ, ਜੋ ਕਿ ਇਸਰੋ ਦਾ ਰਾਕੇਟ ਹੈ, ਜੋ 500 ਕਿੱਲੋਗ੍ਰਾਮ ਤੱਕ ਦੇ ਉਪਗ੍ਰਹਿਾਂ ਨੂੰ ਘੱਟ-ਧਰਤੀ ਦੇ ਪੰਧ 'ਚ ਸਥਾਪਿਤ ਕਰਦਾ ਹੈ | ਅਡਾਨੀ ਸਮੂਹ ਦੁਆਰਾ ਸਮਰਥਤ ਰੱਖਿਆ ਨਿਰਮਾਤਾ ਦੀ ਅਗਵਾਈ ਵਾਲੀ ਕੰਪਨੀ ਨੂੰ ਪਿਛੇ ਛੱਡਦੇ ਹੋਏ ਐਚ.ਏ.ਐਲ. ਨੇ ਇਹ ਠੇਕਾ ਪ੍ਰਾਪਤ ਕੀਤਾ | ਐਚ.ਏ.ਐਲ. ਨੇ ਅਗਲੇ 2 ਸਾਲਾਂ 'ਚ ਹੋਣ ਵਾਲੀ ਤਕਨਾਲੋਜੀ-ਟਰਾਂਸਫਰ ਦੀ ਪ੍ਰਕਿਰਿਆ ਦੇ ਪੂਰਾ ਹੋਣ ਤੋਂ ਬਾਅਦ ਐਸ.ਐਸ.ਐਲ.ਵੀ. ਦੇ ਇਕਲੌਤੇ ਨਿਰਮਾਤਾ ਵਜੋਂ ਉਭਰਨ ਲਈ 511 ਕਰੋੜ ਰੁਪਏ ਦੀ ਜੇਤੂ ਬੋਲੀ ਪੇਸ਼ ਕੀਤੀ | ਇਸ ਤਕਨਾਲੋਜੀ-ਟਰਾਂਸਫਰ ਸਮਝੌਤੇ ਤਹਿਤ ਐਚ.ਏ.ਐਲ. ਕੋਲ ਐਸ.ਐਸ.ਐਲ.ਵੀ. ਲਾਂਚਾਂ ਨੂੰ ਸੁਤੰਤਰ ਤੌਰ 'ਤੇ ਬਣਾਉਣ, ਮਾਲਕੀ ਤੇ ਵਪਾਰਕ ਬਣਾਉਣ ਦੀ ਸਮਰੱਥਾ ਹੋਵੇਗੀ | ਇੰਡੀਅਨ ਨੈਸ਼ਨਲ ਸਪੇਸ ਪ੍ਰਮੋਸ਼ਨ ਐਂਡ ਅਥਾਰਾਈਜ਼ੇਸ਼ਨ ਸੈਂਟਰ ਦੇ ਚੇਅਰਮੈਨ ਪਵਨ ਕੁਮਾਰ ਗੋਇਨਕਾ ਨੇ ਇਥੇ ਇਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਸਪੇਸ ਸੈਕਟਰ ਸਟਾਰਟ-ਅੱਪ ਸਕਾਈਰੂਟ ਏਰੋਸਪੇਸ ਅਤੇ ਅਗਨੀਕੁਲ ਕੌਸਮੌਸ ਤੋਂ ਬਾਅਦ ਐਚ.ਏ.ਐਲ. ਰਾਕੇਟ ਬਣਾਉਣ ਵਾਲੀ ਤੀਜੀ ਕੰਪਨੀ ਹੋਵੇਗੀ |

ਪਿਛਲੀ ਖ਼ਬਰ ਫਿਰੌਤੀ ਮੰਗਣ ਦੇ ਦੋਸ਼ ਹੇਠ ਕੌਮਾਂਤਰੀ ਕਬੱਡੀ ਖਿਡਾਰੀ ਕਾਬੂ-6 ਹੋਰਾਂ ਦੀ ਭਾਲ ਜਾਰੀ ਮਾਮਲਾ 30 ਲੱਖ ਦੀ ਫ਼ਿਰੌਤੀ ਲਈ... ਅਗਲੀ ਖ਼ਬਰ ਭਵਨ ਰਕਬਾ (ਲੁੁਧਿ:) ਵਿਖੇ ਫਾਊਾਡੇਸ਼ਨ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ! ਕਈ ਅਹਿਮ ਫ਼ੈਸਲੇ ਪ੍ਰਵਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।