13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਪਾਕਿਸਤਾਨ ਕਰ ਰਿਹਾ ਸਾਲਾਨਾ 3 ਲੱਖ 50 ਹਜ਼ਾਰ ਟਨ ਗੁਲਾਬੀ ਲੂਣ ਦਾ ਨਿਰਯਾਤ • ਚੀਨ ਸਮੇਤ ਵੱਖ-ਵੱਖ ਮੁਲਕਾਂ ਨੂੰ ਭੇਜ ਰਿਹਾ ਹਜ਼ਾਰਾਂ ਟਨ ਲਾਹੌਰੀ ਲੂਣ • ਭਾਰਤ ਨਾਲ ਕਾਰੋਬਾਰ ਜੂਨ 2019 ਤੋਂ ਬੰਦ <br/>

ਅਜੀਤ ਡੈਸਕ 21-06-2025
ਅੰਮਿ੍ਤਸਰ, 20 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਹਿਮਾਲੀਅਨ ਗੁਲਾਬੀ ਲੂਣ ਨਾਲ ਪ੍ਰਸਿੱਧ ਲਾਹੌਰੀ ਲੂਣ (ਸੇਂਧਾ ਜਾਂ ਚੱਟਾਨੀ ਨਮਕ) ਗੁਲਾਬੀ ਲੂਣ ਦੇ ਦੁਨੀਆ ਦੇ ਸਭ ਤੋਂ ਵੱਡੇ ਉਤਪਾਦਕਾਂ ਅਤੇ ਨਿਰਯਾਤਕ ਦੇਸ਼ਾਂ 'ਚੋਂ ਇਕ ਹੈ | ਲਹਿੰਦੇ ਪੰਜਾਬ 'ਚ ਜ਼ਿਲ੍ਹਾ ਜਿਹਲਮ ਦੇ ਪਿੰਡ ਦਾਦਨ ਖ਼ਾਨ ਦੀ ਖੇਵੜਾ ਖਾਣ ਗੁਲਾਬੀ ਲੂਣ ਦੀ ਪਾਕਿ ਦੀ ਸਭ ਤੋਂ ਵੱਡੀ ਖਾਣ ਹੈ | ਬੀਤੇ ਸਾਲ 2024 'ਚ ਪਾਕਿ ਦਾ ਕੁੱਲ ਗੁਲਾਬੀ ਲੂਣ ਨਿਰਯਾਤ 3,50,000 ਟਨ ਸੀ, ਜਿਸ ਦੀ ਕੀਮਤ 12 ਕਰੋੜ ਅਮਰੀਕੀ ਡਾਲਰ ਹੈ | ਭਾਰਤ ਪਾਕਿ ਤੋਂ ਹਿਮਾਲੀਅਨ ਗੁਲਾਬੀ ਲੂਣ ਦੇ ਸਭ ਤੋਂ ਵੱਡੇ ਆਯਾਤਕ ਦੇਸ਼ਾਂ 'ਚੋਂ ਇਕ ਰਿਹਾ ਹੈ | ਹਾਲਾਂਕਿ, 30 ਜੂਨ 2019 ਨੂੰ ਇੰਟੇਗ੍ਰੇਟਿਡ ਚੈੱਕ ਪੋਸਟ (ਆਈ. ਸੀ. ਪੀ.) ਅਟਾਰੀ ਵਿਖੇ ਪਾਕਿ ਵਲੋਂ ਭੇਜੀਆਂ ਗਈਆਂ ਲੂਣ ਦੀਆਂ ਬੋਰੀਆਂ 'ਚੋਂ ਭਾਰਤੀ ਕਸਟਮ ਵਿਭਾਗ ਵਲੋਂ 2700 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕਰਨ ਤੋਂ ਬਾਅਦ ਇਸ ਕਾਰੋਬਾਰ 'ਤੇ ਰੋਕ ਲਗਾ ਦਿੱਤੀ ਗਈ | ਖੇਵੜਾ ਖਾਣ ਦੇ ਪ੍ਰੋਜੈਕਟ ਡਾਇਰੈਕਟਰ ਦਾ ਕਹਿਣਾ ਹੈ ਕਿ ਪਾਕਿ ਭਾਰਤ ਨੂੰ ਇਹ ਲੂਣ 4 ਰੁਪਏ 80 ਪੈਸੇ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਦਾ ਸੀ, ਜਦਕਿ ਭਾਰਤ ਲੂਣ ਨੂੰ ਯੂਰਪ ਅਤੇ ਦੁਨੀਆ ਦੇ ਹੋਰ ਹਿੱਸਿਆਂ 'ਚ 3-4 ਗੁਣਾ ਮਹਿੰਗਾ ਕਰਕੇ ਵੇਚ ਰਿਹਾ ਸੀ | ਉਨ੍ਹਾਂ ਇਹ ਵੀ ਮੰਨਿਆ ਕਿ ਭਾਰਤ ਕੋਲ ਲੂਣ ਦੀ ਪ੍ਰੋਸੈਸਿੰਗ ਫ਼ੈਕਟਰੀਆਂ ਅਤੇ ਕਾਰੀਗਰ ਹਨ, ਜਦਕਿ ਪਾਕਿ 'ਚ ਨਾ ਤਾਂ ਉਦਯੋਗ ਹੈ ਅਤੇ ਨਾ ਹੀ ਕੁਸ਼ਲ ਕਰਮਚਾਰੀ | ਪਾਕਿ ਦੀ ਗਨੀ ਇੰਟਰਨੈਸ਼ਨਲ ਦੇ ਸੀਨੀਅਰ ਡਾਇਰੈਕਟਰ ਮਨਸੂਰ ਅਹਿਮਦ ਅਤੇ ਪਾਕਿਸਤਾਨ ਸਾਲਟ ਮੈਨੂਫੈਕਚਰਜ਼ ਐਸੋਸੀਏਸ਼ਨ ਦੀ ਚੇਅਰਪਰਸਨ ਸਾਇਮਾ ਅਖ਼ਤਰ ਦਾ ਕਹਿਣਾ ਹੈ ਕਿ ਜਦੋਂ ਪਾਕਿ ਗੁਲਾਬੀ ਲੂਣ ਭਾਰਤ ਨੂੰ ਨਿਰਯਾਤ ਕਰਦਾ ਸੀ ਤਾਂ ਇਹ ਭਾਰਤੀ ਪ੍ਰਚੂਨ ਬਾਜ਼ਾਰ 'ਚ 15 ਤੋਂ 20 ਰੁਪਏ ਪ੍ਰਤੀ ਕਿੱਲੋਗ੍ਰਾਮ 'ਚ ਵੇਚਿਆ ਜਾਂਦਾ ਸੀ ਪਰ ਹੁਣ ਇਹ 25 ਤੋਂ 30 ਰੁਪਏ ਪ੍ਰਤੀ ਕਿੱਲੋਗ੍ਰਾਮ ਤੱਕ ਵੇਚਿਆ ਜਾ ਰਿਹਾ ਹੈ |

ਪਿਛਲੀ ਖ਼ਬਰ ਅੰਮਿ੍ਤਸਰ ਤੇ ਨਨਕਾਣਾ ਸਾਹਿਬ ਨੂੰ ਕੌਮਾਂਤਰੀ ਪੱਧਰ 'ਤੇ 'ਅਮਨ-ਖੇਤਰ' ਐਲਾਨਿਆ ਜਾਵੇ-ਬੀਬੀ ਸਤਵੰਤ ਕੌਰ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਭਤੀਜ ਨੂੰਹ ਮੋਨਿਕਾ ਗੋਇਲ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।