19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਹਜ਼ੂਰ ਸਾਹਿਬ ਦਰਸ਼ਨਾਂ ਤੋਂ ਮੁੜ ਰਹੀ ਸੰਗਤ ਦੀ ਬੱਸ ਇੰਦੌਰ ਬਾਈਪਾਸ 'ਤੇ ਹਾਦਸਾਗ੍ਰਸਤ ਇਕ ਸ਼ਰਧਾਲੂ ਦੀ ਮੌਤ-ਕਈ ਜ਼ਖ਼ਮੀ <br/>

ਅਜੀਤ ਡੈਸਕ 22-06-2025

ਇੰਦੌਰ, 21 ਜੂਨ (ਰਤਨਜੀਤ ਸਿੰਘ ਸ਼ੈਰੀ)-ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਤੋਂ ਮੁੜ ਰਹੀ ਮੁਹਾਲੀ ਦੀ ਸੰਗਤ ਦੀ ਬੱਸ ਇੰਦੌਰ ਬਾਈਪਾਸ 'ਤੇ ਹਾਦਸਾਗ੍ਰਸਤ ਹੋ ਗਈ | ਬੱਸ ਵਿਚ ਲਗਭਗ 55 ਦੇ ਕਰੀਬ ਸ਼ਰਧਾਲੂ ਬੈਠੇ ਸਨ ਜਿਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ | ਹਾਦਸਾ ਇੰਦੌਰ ਬਾਈਪਾਸ 'ਤੇ ਅੱਜ ਸਵੇਰੇ ਹੋਇਆ ਜਦੋਂ ਮੁਹਾਲੀ, ਖਰੜ ਇਲਾਕੇ ਦੀ ਸੰਗਤ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਦਰਸ਼ਨ ਕਰਕੇ ਮੁੜ ਰਹੀ ਸੀ ¢ ਅੱਗੇ ਜਾ ਰਹੇ ਇਕ ਟਰੱਕ ਨੇ ਸਪੀਡ ਬਰੇਕਰ 'ਤੇ ਬ੍ਰੇਕ ਲਾਈ ਤਾਂ ਪਿੱਛੇ ਤੇਜ਼ੀ ਨਾਲ ਆ ਰਹੀ ਬੱਸ ਨੰਬਰ 38 02114067 ਟਰੱਕ 'ਚ ਵੜ ਗਈ | ਬੱਸ ਡਰਾਈਵਰ ਬੱਸ ਛੱਡ ਕੇ ਭੱਜ ਗਿਆ ਅਤੇ ਡਰਾਈਵਰ ਦੇ ਖੱਬੇ ਪਾਸੇ ਬੈਠਾ ਗੁਰਪ੍ਰੀਤ ਸਿੰਘ ਉਮਰ 37 ਸਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ | ਜਿਨ੍ਹਾਂ ਨੂੰ ਐਮ. ਵਾਏ. ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ | ਗੁਰਜੀਤ ਸਿੰਘ ਮਾਂਗਟ ਨੇ ਦੱਸਿਆ ਬਾਕੀ ਸੰਗਤ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵਿਖੇ ਲੰਗਰ ਛਕਣ ਤੋਂ ਬਾਅਦ ਦੂਜੀ ਬੱਸ ਨਾਲ ਮੁਹਾਲੀ ਰਵਾਨਾ ਹੋ ਚੁੱਕੀ ਹੈ¢ ਮਿ੍ਤਕ ਸ਼ਰਧਾਲੂ ਦੀ ਦੇਹ ਨੂੰ ਐਂਬੂਲੈਂਸ ਰਾਹੀਂ ਮੁਹਾਲੀ ਭੇਜ ਦਿੱਤਾ ਗਿਆ ਹੈ | ਸ੍ਰੀ ਗੁਰੂ ਸਿੰਘ ਸਭਾ ਇੰਦੌਰ ਵਲੋਂ ਐਮ ਵਾਏ ਹਸਪਤਾਲ ਵਿਖੇ ਜ਼ਖ਼ਮੀਆਂ ਦਾ ਇਲਾਜ ਤੇ ਹਰ ਪ੍ਰਕਾਰ ਨਾਲ ਸਹਾਇਤਾ ਕੀਤੀ ਜਾ ਰਹੀ ਹੈ | ਸਕੱਤਰ ਸ: ਪਿ੍ਤਪਾਲ ਸਿੰਘ ਬੰਟੀ ਭਾਟੀਆ ਨੇ ਦੱਸਿਆ ਕਿ 2 ਸ਼ਰਧਾਲੂਆਂ ਦੇ ਫੈਕਚਰ ਹਨ ਬਾਕੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ |

ਪਿਛਲੀ ਖ਼ਬਰ 6 ਕਿੱਲੋ ਹੈਰੋਇਨ, 3 ਪਿਸਤੌਲ ਤੇ 4 ਜ਼ਿੰਦਾ ਰੌਦ ਸਮੇਤ ਚਾਰ ਗਿ੍ਫ਼ਤਾਰ <br/> ਅਗਲੀ ਖ਼ਬਰ ਮੰਗੇਤਰ ਵਲੋਂ ਕੈਨੇਡਾ ਨਾ ਲਿਜਾਣ ਤੋਂ ਦੁਖੀ ਨੌਜਵਾਨ ਵਲੋਂ ਖ਼ੁਦਕੁਸ਼ੀ 6 ਖ਼ਿਲਾਫ਼ ਮਾਮਲਾ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।