ਕਿਹਾ, ਪੰਜਾਬ ਦੇ ਪਾਣੀ ਦੀਆਂ ਲੋੜਾਂ 'ਤੇ ਦਿੱਤਾ ਉਮਰ ਅਬਦੁੱਲਾ ਦਾ ਬਿਆਨ ਬੇਹੱਦ ਦੁਰਭਾਗਪੂਰਨ
ਚੰਡੀਗੜ੍ਹ, 21 ਜੂਨ (ਸੰਦੀਪ ਕੁਮਾਰ ਮਾਹਨਾ)-ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਦੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਹਾਲੀਆ ਬਿਆਨ, ਜਿਸ ਵਿਚ ਪਾਕਿਸਤਾਨ ਨਾਲ ਸਿੰਧੂ ਪਾਣੀ ਸੰਧੀ ਦੀ ਸਮਾਪਤੀ ਤੋਂ ਬਾਅਦ ਵਾਧੂ ਪਾਣੀ ਨੂੰ ਪੰਜਾਬ, ਰਾਜਸਥਾਨ ਅਤੇ ਹਰਿਆਣਾ ਵਰਗੇ ਉੱਤਰੀ ਰਾਜਾਂ ਵੱਲ ਮੋੜਨ ਨੂੰ ਲੈ ਕੇ ਕੇਂਦਰ ਸਰਕਾਰ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਗਿਆ ਹੈ, ਜੋ ਕਿ ਬੇਹੱਦ ਸੰਵੇਦਨਹੀਣ ਹੈ | ਉਨ੍ਹਾਂ ਕਿਹਾ ਕਿ ਇਹ ਪੰਜਾਬ ਦਾ ਅਪਮਾਨ ਹੈ, ਜਿਸ ਨੇ ਭਾਰਤ ਦੀ ਖਾਦ ਸੁਰੱਖਿਆ ਸੁਨਿਸ਼ਚਿਤ ਕਰਨ ਵਿਚ ਨਿਸ਼ਕਾਮ ਭਾਵ ਨਾਲ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਖ਼ਾਸ ਕਰਕੇ ਕਣਕ ਅਤੇ ਚਾਵਲ ਦੇ ਉਤਪਾਦਨ ਵਿਚ ਆਪਣੇ ਬੇਮਿਸਾਲ ਯੋਗਦਾਨ ਨਾਲ |
ਉਮਰ ਅਬਦੁੱਲਾ ਵਲੋਂ ਪਾਣੀ ਨੂੰ ਲੈ ਕੇ ਦਿੱਤੇ ਬਿਆਨ 'ਤੇ ਭਾਜਪਾ ਵਲੋਂ ਇਤਰਾਜ਼
ਅਜੀਤ ਡੈਸਕ
22-06-2025