ਦੋਰਾਹਾ (ਖੰਨਾ), 21 ਜੂਨ (ਪੱਤਰ ਪ੍ਰੇਰਕ)-ਪਿੰਡ ਦੋਬੁਰਜੀ ਨੇੜੇ ਗੁਰਦੁਆਰਾ ਹੋਤੀ ਮਰਦਾਨ ਨੇੜੇ ਇਕ ਗੱਡੀ ਇਰਟੇਜਾ ਪਾਣੀ ਨਾਲ ਭਰੀ ਨਹਿਰ ਵਿਚ ਡਿਗ ਪਈ | ਜਿਸ ਵਿਚ ਚਾਰ ਵਿਅਕਤੀ ਸਵਾਰ ਸਨ | ਥਾਣੇਦਾਰ ਸਤਪਾਲ ਸਿੰਘ ਚੌਂਕੀ ਦੋਰਾਹਾ ਨੇ ਦੱਸਿਆ ਕਿ ਕਾਰ ਸਵਾਰਾਂ ਨੂੰ ਪਿੰਡ ਵਾਸੀਆਂ ਨੇ ਬੜੇ ਉੱਦਮ ਨਾਲ ਬਾਹਰ ਕੱਢਿਆ | ਜਿਨ੍ਹਾਂ 'ਚੋਂ ਕਾਰ ਚਾਲਕ ਰੁਪਿੰਦਰ ਸਿੰਘ (55 ਸਾਲ) ਤੇ ਉਸ ਦੀ ਛੋਟੀ ਭਰਜਾਈ ਕੁਲਵਿੰਦਰ ਕੌਰ (ਕਰੀਬ 50 ਸਾਲ) ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ | ਜਿੱਥੇ ਉਨ੍ਹਾਂ ਨੂੰ ਡਾਕਟਰਾਂ ਨੇ ਮਿ੍ਤਕ ਐਲਾਨ ਦਿੱਤਾ | ਕੁਲਵਿੰਦਰ ਕੌਰ ਦੀਆਂ ਦੋ ਬੇਟੀਆਂ ਹਰਗੁਣ ਕੌਰ ਤੇ ਹਰਲੀਨ ਕੌਰ ਚੌਦਾਂ-ਪੰਦਰਾਂ ਸਾਲ ਦੀਆਂ ਇਲਾਜ ਅਧੀਨ ਪਰ ਸੁਰੱਖਿਅਤ ਹਨ | ਸਬ-ਇੰਸਪੈਕਟਰ ਹਰਭਜਨ ਸਿੰਘ ਵੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ | ਜਿਸ ਅਨੁਸਾਰ ਪਰਿਵਾਰ ਜਨਤਾ ਨਗਰ ਲੁਧਿਆਣਾ ਤੋਂ ਗੁਰਦੁਆਰਾ ਸਾਹਿਬ ਆਏ ਸਨ ਅਤੇ ਵਾਪਸੀ ਉੱਤੇ ਨਹਿਰ ਦੀ ਪਟੜੀ ਠੀਕ ਨਾ ਹੋਣ ਦੀ ਵਜ੍ਹਾ ਨਾਲ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਨਹਿਰ ਵਿਚ ਜਾ ਡਿੱਗੀ ਤੇ ਇਹ ਹਾਦਸਾ ਵਾਪਰ ਗਿਆ |
ਦੋਰਾਹਾ ਨੇੜਲੇ ਪਿੰਡ ਦੋਬੁਰਜੀ ਕੋਲ ਨਹਿਰ 'ਚ ਡਿੱਗੀ ਕਾਰ-ਦੋ ਦੀ ਮੌਤ <br/>
ਅਜੀਤ ਡੈਸਕ
22-06-2025