21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਭਾਰਤ ਨਾਲ ਤਣਾਅ ਦੌਰਾਨ ਚੀਨ, ਬੰਗਲਾਦੇਸ਼ ਤੇ ਪਾਕਿ ਨੇ ਕੀਤੀ ਪਹਿਲੀ ਤਿਕੋਣੀ ਬੈਠਕ <br/>

ਅਜੀਤ ਡੈਸਕ 22-06-2025

ਅੰਮਿ੍ਤਸਰ, 21 ਜੂਨ (ਸੁਰਿੰਦਰ ਕੋਛੜ)-ਭਾਰਤ ਨਾਲ ਬਣੇ ਤਣਾਅ ਦੌਰਾਨ ਚੀਨ, ਬੰਗਲਾਦੇਸ਼ ਅਤੇ ਪਾਕਿਸਤਾਨ ਵਿਚਕਾਰ ਪਹਿਲੀ ਤਿਕੋਣੀ ਅਧਿਕਾਰਤ ਮੀਟਿੰਗ ਚੀਨ ਦੇ ਕੁਨਮਿੰਗ ਸ਼ਹਿਰ 'ਚ ਹੋਈ | ਇਸ ਬੈਠਕ 'ਚ ਚੀਨ ਦੇ ਉਪ ਵਿਦੇਸ਼ ਮੰਤਰੀ ਸੁਨ ਵੇਇਡੋਂਗ, ਬੰਗਲਾਦੇਸ਼ ਦੇ ਕਾਰਜਕਾਰੀ ਵਿਦੇਸ਼ ਸਕੱਤਰ ਰੂਹੁਲ ਆਲਮ ਸਿੱਦੀਕੀ ਅਤੇ ਪਾਕਿਸਤਾਨ ਦੇ ਵਧੀਕ ਵਿਦੇਸ਼ ਸਕੱਤਰ ਇਮਰਾਨ ਅਹਿਮਦ ਸਿੱਦੀਕੀ ਨੇ ਸ਼ਿਰਕਤ ਕੀਤੀ | ਬੈਠਕ ਦੌਰਾਨ ਤਿੰਨਾਂ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਨੇ ਖੇਤਰੀ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ | ਇਸ ਦੇ ਨਾਲ ਹੀ ਪਾਕਿ ਦੀ ਵਿਦੇਸ਼ ਸਕੱਤਰ ਆਮਨਾ ਬਲੋਚ ਨੇ ਵੀਡੀਓ ਲਿੰਕ ਰਾਹੀਂ ਬੈਠਕ ਦੇ ਪਹਿਲੇ ਪੜਾਅ 'ਚ ਹਿੱਸਾ ਲਿਆ | ਆਪਣੇ ਸੰਬੋਧਨ 'ਚ ਪਾਕਿ ਦੀ ਵਿਦੇਸ਼ ਸਕੱਤਰ ਆਮਨਾ ਬਲੋਚ ਨੇ ਇਸ ਤਿਕੋਣੀ ਪਲੇਟਫਾਰਮ ਦੀ ਸ਼ੁਰੂਆਤ ਕਰਨ ਲਈ ਚੀਨ ਦੀ ਪ੍ਰਸ਼ੰਸਾ ਕੀਤੀ |

ਪਿਛਲੀ ਖ਼ਬਰ ਦੋਰਾਹਾ ਨੇੜਲੇ ਪਿੰਡ ਦੋਬੁਰਜੀ ਕੋਲ ਨਹਿਰ 'ਚ ਡਿੱਗੀ ਕਾਰ-ਦੋ ਦੀ ਮੌਤ <br/> ਅਗਲੀ ਖ਼ਬਰ ਮੁੱਖ ਸਕੱਤਰ ਨੂੰ ਸ਼ਹਿਰੀ ਯੋਜਨਾਬੰਦੀ ਤੇ ਵਿਕਾਸ ਬੋਰਡ ਦਾ ਚੇਅਰਮੈਨ ਬਣਾਉਣ ਦਾ ਕੈਬਨਿਟ ਦਾ ਫ਼ੈਸਲਾ ਗੈਰ-ਕਾਨੂੰਨੀ-ਡਾ....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।