29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਮਨਾਹੀ ਦੇ ਬਾਵਜੂਦ ਪੰਜਾਬ 'ਚ ਪੂਸਾ 44 ਕਿਸਮ ਦੇ ਝੋਨੇ ਦੀ ਲਵਾਈ ਵੱਡੀ ਪੱਧਰ 'ਤੇ

ਅਜੀਤ ਡੈਸਕ 23-06-2025

ਸ਼ੈਲਰ ਮਾਲਕਾਂ ਵਲੋਂ ਆੜ੍ਹਤੀਆਂ ਜ਼ਰੀਏ ਕਿਸਾਨਾਂ ਨੂੰ ਪੂਸਾ ਕਿਸਮ ਖ਼ਰੀਦਣ ਦਾ ਭਰੋਸਾ
<br/>
ਮੁਕੰਦਪੁਰ (ਨਵਾਂਸ਼ਹਿਰ), 22 ਜੂਨ (ਅਮਰੀਕ ਸਿੰਘ ਢੀਂਡਸਾ)-ਪਿਛਲੇ ਦੋ ਦਹਾਕੇ ਤੋਂ ਧਰਤੀ ਹੇਠਲੇ ਪਾਣੀ ਨੂੰ ਹੋਰ ਡੂੰਘਾ ਜਾਣ ਤੋਂ ਰੋਕਣ ਲਈ ਪੰਜਾਬ ਸਰਕਾਰਾਂ ਵਲੋਂ ਝੋਨੇ ਦੀ ਲਵਾਈ 10 ਜੂਨ ਤੋਂ ਵਧਾ ਕੇ 15 ਤੇ 20 ਜੂਨ ਤੱਕ ਕਰਨ ਦੇ ਯਤਨਾਂ ਨੂੰ ਇਸ ਵਾਰ 'ਆਪ' ਦੀ ਸਰਕਾਰ ਵਲੋਂ ਪਹਿਲੀ ਜੂਨ ਤੋਂ ਝੋਨਾ ਲਗਾਉਣ ਦੀ ਮੁਹਲਤ ਦੇਣ ਨਾਲ ਠੁੱਸ ਕਰ ਦਿੱਤਾ ਗਿਆ | ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਤਿਆਰ ਕੀਤੀਆਂ ਕਿਸਮਾਂ ਹੀ ਖੇਤਾਂ ਵਿਚ ਲਗਾਉਣ ਦੀ ਸਿਫ਼ਾਰਿਸ਼ ਕੀਤੀ ਗਈ ਸੀ ਅਤੇ ਪੂਸਾ 44 ਅਤੇ ਹੋਰ ਹਾਈਬਿ੍ਡ ਕਿਸਮਾਂ ਦੀ ਬਿਜਾਈ ਕਰਨ ਦੀ ਮਨਾਹੀ ਕੀਤੀ ਸੀ, ਪਰ ਸਰਕਾਰ ਵਲੋਂ ਆਪਣੇ ਹੁਕਮਾਂ ਨੂੰ ਲਾਗੂ ਕਰਵਾਉਣ ਵਿਚ ਖ਼ੁਦ ਹੀ ਪਹਿਲੀ ਤੋਂ ਨੌਂ ਜੂਨ ਤੱਕ ਪੰਜਾਬ ਦੇ ਸਾਰੇ ਇਲਾਕਿਆਂ ਵਿਚ ਝੋਨੇ ਦੀ ਲਵਾਈ ਲਈ ਖੁੱਲ ਦੇਣ ਨਾਲ ਕਿਸਾਨਾਂ ਨੂੰ ਜ਼ਿਆਦਾ ਸਮਾਂ ਲੈਣ ਵਾਲੀਆਂ ਫ਼ਸਲਾਂ ਬੀਜਣ ਲਈ ਸਮਾਂ ਮਿਲ ਗਿਆ ਜਿਨ੍ਹਾਂ ਵਿਚ ਕਿਸਾਨਾਂ ਦੀ ਪਸੰਦੀਦਾ ਕਿਸਮ ਪੂਸਾ 44 ਜੋ ਪੱਕਣ ਵਿੱਚ ਸਭ ਤੋਂ ਜ਼ਿਆਦਾ ਸਮਾਂ ਲੈਂਦੀ ਹੈ, ਲਗਾਉਣ ਲਈ ਸਮਾਂ ਮਿਲ ਗਿਆ, ਪਿਛਲੇ ਸਾਲ ਝੋਨੇ ਦੀ ਸਰਕਾਰੀ ਖ਼ਰੀਦ ਵੇਲੇ ਪੇਸ਼ ਆਈਆਂ ਔਕੜਾਂ ਦੇ ਬਾਵਜੂਦ ਵੀ ਇਸ ਵਾਰ ਸ਼ੈਲਰ ਮਾਲਕਾਂ ਵਲੋਂ ਕਿਸਾਨਾਂ ਨੂੰ ਆੜ੍ਹਤੀਆਂ ਜਰੀਏ ਪੂਸਾ 44 ਕਿਸਮ ਲਗਾਉਣ ਲਈ ਪ੍ਰੇਰਿਆ ਗਿਆ | ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਆੜ੍ਹਤੀਆਂ ਜਰੀਏ ਪੂਸਾ 44 ਦੀ ਕਿਸਮ ਖ਼ਰੀਦਣ ਦਾ ਭਰੋਸਾ ਦਿੱਤਾ ਗਿਆ ਹੈ ਕਿਉਂਕਿ ਇਸ ਕਿਸਮ ਵਿਚ ਟੋਟਾ ਬਹੁਤ ਘੱਟ ਨਿਕਲਦਾ ਹੈ ਜਿਸ ਨਾਲ ਸ਼ੈਲਰ ਮਾਲਕਾਂ ਨੂੰ ਫ਼ਾਇਦਾ ਹੁੰਦਾ ਹੈ, ਪੰਜਾਬ ਸਰਕਾਰ ਦੀਆਂ ਸਿਫ਼ਾਰਿਸ਼ ਕੀਤੀਆਂ ਪੀ.ਏ.ਯੂ ਦੀਆਂ ਕਿਸਮਾਂ ਪੀ ਆਰ 126, 131 132 ਆਦਿ ਜੋ ਬਹੁਤ ਘੱਟ ਸਮਾਂ ਲੈਂਦੀਆਂ ਹਨ, ਦੀ ਬਿਜਾਈ ਕਿਸਾਨ 20 ਜੂਨ ਤੋਂ ਬਾਅਦ ਸ਼ੁਰੂ ਕਰਨ ਜਾ ਰਹੇ ਹਨ ਤਾਂ ਕਿ 90 ਤੋਂ 100 ਦਿਨਾਂ ਦੇ ਵਿਚ ਇਹ ਫ਼ਸਲ ਪੱਕ ਕੇ ਕਟਾਈ ਦੇ ਯੋਗ ਹੋ ਜਾਵੇਗੀ, ਸਵਾਲ ਇਹ ਉੱਠਦਾ ਹੈ ਕਿ ਜਦੋਂ ਪੰਜਾਬ ਸਰਕਾਰ ਪੂਸਾ 44 ਕਿਸਮ ਲਗਾਉਣ ਦੀ ਮਨਾਹੀ ਇਸ ਕਰਕੇ ਕਰਦੀ ਹੈ ਕਿ ਧਰਤੀ ਹੇਠਲਾ ਪਾਣੀ ਹੋਰ ਪ੍ਰਭਾਵਿਤ ਨਾ ਹੋਵੇ ਪਰ ਕਿਸਾਨਾਂ ਦੀ ਮੰਗ ਤੋਂ ਬਿਨਾਂ 15 ਦਿਨ ਪਹਿਲਾਂ ਝੋਨੇ ਦੀ ਲਵਾਈ ਲਈ ਇਜਾਜ਼ਤ ਅਤੇ ਬਿਜਲੀ ਸਪਲਾਈ ਦੇਣੀ ਵਾਤਾਵਰਨ ਅਤੇ ਧਰਤੀ ਹੇਠਲੇ ਪਾਣੀ ਨੂੰ ਪ੍ਰਭਾਵਿਤ ਕਰਨ ਵਜੋਂ ਹੀ ਵੇਖਿਆ ਜਾ ਰਿਹਾ ਹੈ |

ਪਿਛਲੀ ਖ਼ਬਰ ਬਾਸਮਤੀ ਨਿਰਯਾਤ ਨੂੰ ਦੋਹਰਾ ਝਟਕਾ ਅਗਲੀ ਖ਼ਬਰ ਵੇਰਕਾ ਵਲੋਂ ਦੁੱਧ ਖ਼ਰੀਦ ਭਾਅ 'ਚ 25 ਰੁਪਏ ਪ੍ਰਤੀ ਕਿੱਲੋ ਫੈਟ ਦਾ ਹੋਰ ਵਾਧਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।