29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਸਨਅਤ ਉਪਰ ਵਾਧੂ ਸਰਚਾਰਜ ਲਾਉਣ ਦਾ ਕਾਰੋਬਾਰੀਆਂ ਵਲੋਂ ਵਿਰੋਧ

ਅਜੀਤ ਡੈਸਕ 23-06-2025


ਕਿਹਾ, ਉਦਯੋਗ ਦਾ ਲੱਕ ਤੋੜਨ ਦਾ ਇਕ ਹੋਰ ਉਪਰਾਲਾ
<br/>

ਲੁਧਿਆਣਾ, 22 ਜੂਨ (ਜਤਿੰਦਰ ਭੰਬੀ)–ਪੰਜਾਬ ਸਰਕਾਰ ਵਲੋਂ ਸਨਅਤਾਂ ਉਪਰ 2 ਰੁਪਏ ਦਾ ਵਾਧੂ ਸਰਚਾਰਜ ਲਗਾਉਣ ਕਾਰਨ ਸਨਅਤੀ ਇਕਾਈਆਂ 'ਚ ਸਰਕਾਰ ਖ਼ਿਲਾਫ਼ ਭਾਰੀ ਰੋਸ ਪੈਦਾ ਹੁੰਦਾ ਜਾ ਰਿਹਾ ਹੈ | ਪਾਵਰਕਾਮ ਵਲੋਂ 100 ਕਿੱਲੋਵਾਟ ਬਿਜਲੀ ਸਪਲਾਈ ਵਾਲੀਆਂ ਵੱਡੀਆਂ ਸਨਅਤੀ ਇਕਾਈਆਂ ਉਪਰ ਸ਼ਾਮ 6.00 ਵਜੇ ਤੋਂ ਰਾਤ 10.00 ਵਜੇ ਤੱਕ 2 ਰੁਪਏ ਦਾ ਵਾਧੂ ਸਰਚਾਰਜ ਲਗਾਇਆ ਗਿਆ ਹੈ, ਜਿਸ ਦੇ ਚੱਲਦੇ ਸ਼ਾਮ 6.00 ਵਜੇ ਤੋਂ ਬਾਅਦ ਚੱਲਣ ਵਾਲੀਆਂ ਵੱਡੀਆਂ ਸਨਅਤੀ ਇਕਾਈਆਂ ਨੂੰ ਬਿਜਲੀ ਭਾਅ ਦੇ ਨਾਲ 2 ਰੁਪਏ ਵਾਧੂ ਦੇਣੇ ਪੈਣਗੇ | ਇਸ ਨਾਲ ਜਿੱਥੇ ਸਨਅਤੀ ਇਕਾਈਆਂ ਉਪਰ ਆਰਥਿਕ ਬੋਝ ਵਧੇਗਾ, ਉਥੇ ਹੀ ਉਤਪਾਦਨ ਵੀ ਪ੍ਰਭਾਵਿਤ ਹੋਵੇਗਾ | ਕੁੱਝ ਜਾਣਕਾਰ ਮੰਨਦੇ ਹਨ ਕਿ ਗਰਮੀਆਂ ਦੇ ਚੱਲਦਿਆਂ ਬਿਜਲੀ ਦੀ ਵਧੀ ਹੋਈ ਮੰਗ ਨੂੰ ਸਥਿਰ ਕਰਨ ਲਈ ਹੀ ਵੱਡੀਆਂ ਸਨਅਤੀ ਇਕਾਈਆਂ ਉਪਰ 2 ਰੁਪਏ ਦਾ ਵਾਧੂ ਸਰਚਾਰਜ ਲਗਾਇਆ ਗਿਆ ਹੈ |

ਪਿਛਲੀ ਖ਼ਬਰ ਪਾਕਿਸਤਾਨ ਕ੍ਰਿਪਟੋ ਕੌਂਸਲ ਨੇ 17 ਹਜ਼ਾਰ ਕਰੋੜ ਦੇ ਕਿ੍ਪਟੋ ਕਾਰੋਬਾਰ ਲਈ ਵਰਲਡ ਲਿਬਰਟੀ ਫਾਈਨੈਂਸ਼ੀਅਲ ਨਾਲ ਸਮਝੌਤੇ 'ਤੇ... ਅਗਲੀ ਖ਼ਬਰ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਪੋਤਰੇ ਨੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਹਿਬ ਮੱਥਾ ਟੇਕਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।