29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਪਾਕਿਸਤਾਨ ਕ੍ਰਿਪਟੋ ਕੌਂਸਲ ਨੇ 17 ਹਜ਼ਾਰ ਕਰੋੜ ਦੇ ਕਿ੍ਪਟੋ ਕਾਰੋਬਾਰ ਲਈ ਵਰਲਡ ਲਿਬਰਟੀ ਫਾਈਨੈਂਸ਼ੀਅਲ ਨਾਲ ਸਮਝੌਤੇ 'ਤੇ ਕੀਤੇ ਹਸਤਾਖ਼ਰ

ਅਜੀਤ ਡੈਸਕ 23-06-2025


• ਮੁਨੀਰ ਸੰਭਾਲਣਗੇ ਪਾਕਿ 'ਚ ਟਰੰਪ ਪਰਿਵਾਰ ਦੇ ਕਿ੍ਪਟੋ ਕਾਰੋਬਾਰ ਦੀ ਜ਼ਿੰਮੇਵਾਰੀ • ਪ੍ਰਧਾਨ ਮੰਤਰੀ ਸ਼ਰੀਫ਼ ਦੇ ਪੁੱਤਰਾਂ ਦਾ ਰਹੇਗਾ ਵੱਡਾ ਹਿੱਸਾ
<br/>

ਅੰਮਿ੍ਤਸਰ, 22 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਕਿ੍ਪਟੋ ਕੌਂਸਲ ਨੇ ਪਾਕਿ ਦੇ 17 ਹਜ਼ਾਰ ਕਰੋੜ ਰੁਪਏ ਦੇ ਕਿ੍ਪਟੋ ਕਾਰੋਬਾਰ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਰਿਵਾਰ ਦੇ ਦਬਦਬੇ ਵਾਲੇ ਵਰਲਡ ਲਿਬਰਟੀ ਫਾਈਨੈਂਸ਼ੀਅਲ (ਡਬਲਿਊ. ਐੱਲ. ਐੱਫ.) ਨਾਲ ਇਕ ਸਮਝੌਤੇ 'ਤੇ ਹਸਤਾਖ਼ਰ ਕੀਤੇ ਹਨ | ਡਬਲਿਊ. ਐੱਲ. ਐੱਫ. 'ਚ ਟਰੰਪ ਪਰਿਵਾਰ ਦੀ 60 ਫ਼ੀਸਦੀ ਤੋਂ ਜ਼ਿਆਦਾ ਹਿੱਸੇਦਾਰੀ ਹੈ | ਦੱਸਣਯੋਗ ਹੈ ਕਿ ਕਿ੍ਪਟੋ ਕਰੰਸੀ ਇਕ ਡਿਜ਼ੀਟਲ ਮੁਦਰਾ ਹੈ ਜੋ ਕੰਪਿਊਟਰ ਨੈੱਟਵਰਕਾਂ 'ਤੇ ਐਕਸਚੇਂਜ ਦੇ ਮਾਧਿਅਮ ਵਜੋਂ ਕੰਮ ਕਰਨ ਲਈ ਤਿਆਰ ਕੀਤੀ ਗਈ ਹੈ | ਇਹ ਮੁਦਰਾ ਕਿਸੇ ਕੇਂਦਰੀ ਅਥਾਰਿਟੀ ਜਾਂ ਸਰਕਾਰ ਜਾਂ ਬੈਂਕ ਦੁਆਰਾ ਜਾਰੀ ਨਹੀਂ ਕੀਤੀ ਜਾਂਦੀ | ਜਾਣਕਾਰੀ ਅਨੁਸਾਰ ਡਬਲਿਊ. ਐੱਲ. ਐੱਫ. 'ਚ ਟਰੰਪ ਦੇ ਸਭ ਤੋਂ ਵੱਡੇ ਪੁੱਤਰ ਟਰੰਪ ਜੂਨੀਅਰ ਦੀ 25 ਫ਼ੀਸਦੀ ਹਿੱਸੇਦਾਰੀ ਹੈ | ਉਹ ਪਾਕਿ 'ਚ ਕਿ੍ਪਟੋ ਕਾਰੋਬਾਰ ਦੀ ਅਗਵਾਈ ਕਰੇਗਾ, ਜਦਕਿ ਉਸ ਦੇ ਦੂਜੇ ਪੁੱਤਰ ਏਰਿਕ ਟਰੰਪ ਦੀ 15 ਫ਼ੀਸਦੀ ਹਿੱਸੇਦਾਰੀ ਹੈ ਅਤੇ ਉਹ ਪਾਕਿ 'ਚ ਕਿ੍ਪਟੋ ਕਾਰੋਬਾਰ ਦੀ ਨਿਯਮਤ ਤੌਰ 'ਤੇ ਨਿਗਰਾਨੀ ਕਰੇਗਾ | ਟਰੰਪ ਦੀ ਧੀ ਇਵਾਂਕਾ ਦਾ ਪਤੀ ਜੈਰੇਡ ਕੁਸ਼ਨਰ ਵੀ ਇਸ ਕਾਰੋਬਾਰ 'ਚ ਵਿਸ਼ੇਸ਼ ਭੂਮਿਕਾ ਨਿਭਾਵੇਗਾ | ਦੂਜੇ ਪਾਸੇ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦਾ ਵੱਡਾ ਪੁੱਤਰ ਸਲਮਾਨ ਸ਼ਰੀਫ਼ ਜੋ ਕਿ ਪਾਕਿ 'ਚ ਸੋਲਰ ਪੈਨਲਾਂ ਦਾ ਸਭ ਤੋਂ ਵੱਡਾ ਆਯਾਤਕ ਅਤੇ ਛੋਟਾ ਪੁੱਤਰ ਹੁਸੈਨ ਨਵਾਜ਼ ਜੋ ਕਿ ਲਾਹੌਰ 'ਚ ਕਿ੍ਪਟੋ ਦਫ਼ਤਰ ਵਿਚ ਭਾਈਵਾਲ ਹੈ, ਉਹ ਦੋਵੇਂ ਯੂ. ਏ. ਈ. ਅਤੇ ਯੂ. ਕੇ. ਤੋਂ ਡਿਜੀਟਲ ਵਿੱਤ ਅਤੇ ਕੌਮਾਂਤਰੀ ਲੈਣ-ਦੇਣ ਦੀ ਦੇਖਭਾਲ ਕਰਨਗੇ | ਦੱਸਿਆ ਜਾ ਰਿਹਾ ਹੈ ਕਿ ਪਾਕਿ ਦੇ ਫ਼ੌਜ ਮੁਖੀ ਫ਼ੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਪਾਕਿ 'ਚ ਟਰੰਪ ਦੇ ਪਰਿਵਾਰ ਦੇ ਕਿ੍ਪਟੋ ਕਾਰੋਬਾਰ ਦੀ ਮੁੱਖ ਜ਼ਿੰਮੇਵਾਰੀ ਸੰਭਾਲਣਗੇ | ਉਨ੍ਹਾਂ ਨੂੰ ਹਾਲ ਹੀ 'ਚ ਟਰੰਪ ਨੇ ਕਿ੍ਪਟੋ ਸੌਦੇ ਨੂੰ ਅੰਤਿਮ ਰੂਪ ਦੇਣ ਲਈ ਡਿਨਰ ਡਿਪਲੋਮੇਸੀ ਦੇ ਹਿੱਸੇ ਵਜੋਂ ਵਾਈਟ ਹਾਊਸ 'ਚ ਸੱਦਾ ਦਿੱਤਾ ਸੀ | ਦਾਅਵਾ ਕੀਤਾ ਜਾ ਰਿਹਾ ਹੈ ਕਿ ਟਰੰਪ ਪਰਿਵਾਰ ਅਗਲੇ ਦੋ ਸਾਲਾਂ 'ਚ ਪਾਕਿ ਵਿਚ ਕਿ੍ਪਟੋ ਕਾਰੋਬਾਰ ਨੂੰ ਦੁੱਗਣਾ ਕਰਕੇ 34 ਹਜ਼ਾਰ ਕਰੋੜ ਰੁਪਏ ਕਰਨ ਦੀ ਤਿਆਰੀ ਕਰ ਰਿਹਾ ਹੈ |

ਪਿਛਲੀ ਖ਼ਬਰ ਪੰਜਾਬ 'ਚ ਪਿਛਲੇ 3 ਸਾਲਾਂ ਤੋਂ ਵੱਧ ਸਮੇਂ ਤੋਂ ਅਧੂਰੀ ਪਈ ਹੈ 4591 ਐਫ਼.ਆਈ.ਆਰ. ਦੀ ਜਾਂਚ ਅਗਲੀ ਖ਼ਬਰ ਸਨਅਤ ਉਪਰ ਵਾਧੂ ਸਰਚਾਰਜ ਲਾਉਣ ਦਾ ਕਾਰੋਬਾਰੀਆਂ ਵਲੋਂ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।