ਨਵੀਂ ਦਿੱਲੀ, 22 ਜੂਨ (ਉਪਮਾ ਡਾਗਾ ਪਾਰਥ)- ਮੱਧ ਪੂਰਬ 'ਚ ਹੋਏ ਤਣਾਅਪੂਰਨ ਹਾਲਾਤਾਂ ਦੇ ਮੱਦੇਨਜ਼ਰ ਬਿ੍ਟਿਸ਼ ਏਅਰਵੇਜ਼ ਨੇ ਦੁਬਈ ਅਤੇ ਕਤਰ ਲਈ ਆਪਣੀਆਂ ਉਡਾਣਾਂ ਰੋਕ ਦਿੱਤੀਆਂ ਹਨ | ਏਅਰਲਾਈਨਜ਼ ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਮੌਜੂਦਾ ਹਾਲਾਤ ਨੂੰ ਵੇਖਦਿਆਂ ਉਨ੍ਹਾਂ ਮੁਸਾਫਰਾਂ ਅਤੇ ਕਰੂ ਅਮਲੇ ਦੀ ਸੁਰੱਖਿਆ ਨੂੰ ਤਰਜੀਹ ਦਿੰਦਿਆਂ ਇਹ ਫ਼ੈਸਲਾ ਲਿਆ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ 14 ਜੂਨ ਤੋਂ ਈਰਾਨ-ਇਜ਼ਰਾਈਲ ਦਰਮਿਆਨ ਵਧਦੇ ਟਕਰਾਅ ਦੇ ਕਾਰਨ 500 ਤੋਂ ਵੱਧ ਉਡਾਣਾਂ ਰੱਦ ਹੋ ਚੁੱਕੀਆਂ ਹਨ ਜਾਂ ਦੇਰ ਨਾਲ ਚਲੀਆਂ ਹਨ, ਜਿਨ੍ਹਾਂ 'ਚ ਦੁਬਈ ਅਤੇ ਦੋਹਾ ਜਿਹੇ ਦੇਸ਼ ਸ਼ਾਮਿਲ ਹਨ | ਇਸ ਤੋਂ ਪਹਿਲਾਂ ਵੀ ਇਜ਼ਰਾਈਲ ਵਲੋਂ ਈਰਾਨ 'ਤੇ ਹਮਲਿਆਂ ਤੋਂ ਬਾਅਦ ਅਮਰੀਕਾ ਅਤੇ ਯੂਰਪ ਦੀਆਂ ਕਈ ਹਵਾਈ ਕੰਪਨੀਆਂ ਨੇ ਸੰਯੁਕਤ ਅਰਬ ਅਮੀਰਾਤ ਅਤੇ ਕਤਰ ਦੀਆਂ ਉਡਾਣਾਂ ਆਰਜ਼ੀ ਤੌਰ 'ਤੇ ਰੋਕੀਆਂ ਸਨ | ਹੁਣ ਬਿ੍ਟਿਸ਼ ਏਅਰਵੇਜ਼ ਵਲੋਂ ਚੁੱਕਿਆ ਕਦਮ ਖਿੱਤੇ ਗੰਭੀਰ ਹਾਲਾਤਾਂ ਵੱਲ ਇਸ਼ਾਰਾ ਕਰਦਾ ਹੈ | ਮਾਹਿਰਾਂ ਦਾ ਮੰਨਣਾ ਹੈ ਕਿ ਮੱਧ ਪੂਰਬੀ ਖਿੱਤੇ ਹਵਾਬਾਜ਼ੀ ਉਦਯੋਗ ਜੋ 3.50 ਟਿ੍ਲਿਅਨ ਡਾਲਰ ਦੀ ਅਰਥਵਿਵਸਥਾ ਦਾ ਹਿੱਸਾ ਹੈ, ਇਸ ਤੋਂ ਕਾਫ਼ੀ ਪ੍ਰਭਾਵਿਤ ਹੋ ਸਕਦੀ ਹੈ |