12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪੰਜਾਬ ਦੇ ਅੰਦੋਲਨਾਂ 'ਚ ਮੋਹਰੀ ਭੂਮਿਕਾ ਨਿਭਾਉਣ ਵਾਲੀਆਂ ਕਮਿਊਨਿਸਟ ਧਿਰਾਂ ਸਿਆਸੀ ਤੌਰ 'ਤੇ ਪਛੜੀਆਂ <br/>

ਅਜੀਤ ਡੈਸਕ 23-09-2025
ਪਟਿਆਲਾ, 22 ਸਤੰਬਰ-ਪੰਜਾਬ ਦੀ ਧਰਤੀ 'ਚ ਕਮਿਊਨਿਸਟ ਵਿਚਾਰਧਾਰਾ ਦੀਆਂ ਜੜ੍ਹਾਂ ਗ਼ਦਰੀ ਬਾਬਿਆਂ ਦੇ ਸੰਘਰਸ਼ ਨਾਲ ਲੱਗੀਆਂ ਸਨ, ਪਰ ਅੱਜ ਉਹ ਵਿਚਾਰਧਾਰਾ ਸਿਆਸੀ ਮੰਚ 'ਤੇ ਪਛੜਦੀ ਜਾਪਦੀ ਹੈ | ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) (ਸੀ.ਪੀ.ਆਈ.-ਐਮ.) ਵਰਗੀਆਂ ਧਿਰਾਂ ਨੇ ਵੱਖ-ਵੱਖ ਸੰਘਰਸ਼ਾਂ 'ਚ ਸਰਗਰਮ ਭੂਮਿਕਾ ਨਿਭਾਈਆਂ | ਇਨ੍ਹਾਂ ਕਮਿਊਨਿਸਟ ਧਿਰਾਂ ਦੀ ਕਿਸੇ ਸਮੇਂ ਚੋਣਾਂ 'ਚ ਵੀ ਅਹਿਮ ਭੂਮਿਕਾ ਹੁੰਦੀ ਸੀ | ਸਾਲ 1980 'ਚ ਸੀ.ਪੀ.ਆਈ. ਨੇ 9 ਅਤੇ ਸੀ.ਪੀ.ਆਈ.-ਐਮ. ਨੇ 2 ਸੀਟਾਂ ਜਿੱਤੀਆਂ | ਸਾਲ 1992 'ਚ, ਜਦੋਂ ਸੂਬੇ 'ਚ ਚੋਣਾਂ ਦਾ ਵਿਰੋਧ ਸੀ, ਉਸ ਵੇਲੇ ਵੀ ਇਸ ਧਿਰ ਨੇ 5 ਸੀਟਾਂ 'ਤੇ ਕਬਜ਼ਾ ਕੀਤਾ | ਸਾਲ 2002 'ਚ ਸੀ.ਪੀ.ਆਈ. ਨੇ 2 ਸੀਟਾਂ ਜਿੱਤੀਆਂ, ਪਰ ਉਸ ਤੋਂ ਬਾਅਦ ਇਨ੍ਹਾਂ ਪਾਰਟੀਆਂ ਦੀ ਚੋਣ ਸਫਲਤਾ ਲਗਾਤਾਰ ਘਟਦੀ ਗਈ | ਅੱਜ ਪੰਜਾਬ ਦੀ ਸਿਆਸਤ 'ਚ ਕਮਿਊਨਿਸਟ ਧਿਰਾਂ ਦੀ ਹੋਂਦ ਮੁੱਖ ਤੌਰ 'ਤੇ ਸੰਘਰਸ਼ੀ ਮੰਚਾਂ ਤੱਕ ਸੀਮਤ ਹੈ | 2020-21 ਦੇ ਕਿਸਾਨ ਅੰਦੋਲਨ 'ਚ ਸੀ.ਪੀ.ਆਈ. ਅਤੇ ਸੀ.ਪੀ.ਆਈ.-ਐਮ. ਨੇ ਕਿਸਾਨ ਯੂਨੀਅਨਾਂ ਨਾਲ ਮਿਲ ਕੇ ਮੋਰਚਾ ਸੰਭਾਲਿਆ | ਪਰ ਦੂਜੇ ਪਾਸੇ, ਜੇ ਚੋਣ ਪਾਰਟੀ ਤੌਰ 'ਤੇ ਵੇਖੀਏ ਤਾਂ ਸਾਲ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਦੋਵੇਂ ਧਿਰਾਂ ਨੂੰ ਇਕ ਵੀ ਸੀਟ ਨਹੀਂ ਮਿਲੀ | 2024 ਦੀਆਂ ਲੋਕ ਸਭਾ ਚੋਣਾਂ 'ਚ ਸੀ.ਪੀ.ਆਈ. ਨੇ ਕੁੱਝ ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ, ਪਰ ਕੋਈ ਵੀ ਸੀਟ ਨਾ ਜਿੱਤ ਸਕੀ | ਸੀ.ਪੀ.ਆਈ.-ਐਮ. ਨੇ ਗੱਠਜੋੜਾਂ 'ਚ ਹਿੱਸਾ ਲਿਆ, ਪਰ ਵੋਟ ਸ਼ੇਅਰ ਬਹੁਤ ਘੱਟ ਰਿਹਾ | ਦੂਜੇ ਪਾਸੇ, ਸੰਘਰਸ਼ਾਂ 'ਚ ਕਮਿਊਨਿਸਟ ਧਿਰਾਂ ਦਾ ਜੋਸ਼ ਅਜੇ ਵੀ ਕਾਇਮ ਹੈ | ਸਵਾਲ ਇਹ ਹੈ ਕਿ ਸੰਘਰਸ਼ਾਂ 'ਚ ਇੰਨੀ ਮਜ਼ਬੂਤੀ ਦਿਖਾਉਣ ਵਾਲੀਆਂ ਇਹ ਧਿਰਾਂ ਚੋਣਾਂ 'ਚ ਕਿਉਂ ਪਛੜ ਰਹੀਆਂ ਹਨ? ਸਿਆਸੀ ਮਾਹਿਰਾਂ ਮੁਤਾਬਿਕ, ਨਵੀਂ ਪੀੜ੍ਹੀ 'ਚ ਕਮਿਊਨਿਸਟ ਵਿਚਾਰਧਾਰਾ ਦੀ ਪਕੜ ਘੱਟ ਰਹੀ ਹੈ | ਕਿਸਾਨ ਤੇ ਮਜ਼ਦੂਰ ਮੁੱਦੇ ਹੁਣ ਹੋਰ ਸਿਆਸੀ ਧਿਰਾਂ ਦੀ ਸਿਆਸਤ ਦਾ ਹਿੱਸਾ ਵੀ ਬਣ ਗਏ ਹਨ, ਜਿਸ ਨਾਲ ਕਮਿਊਨਿਸਟ ਧਿਰਾਂ ਦੀ ਵਿਲੱਖਣਤਾ ਫਿੱਕੀ ਪੈ ਗਈ ਹੈ | ਇਸ ਧਿਰ ਦੀ ਅੰਦਰੂਨੀ ਫੁੱਟ 1964 ਤੇ 1990 'ਚ ਆਗੂਆਂ ਵਲੋਂ ਨਵੀਆਂ ਧਿਰਾਂ ਬਣਾਉਣਾ, ਜਿਸ ਨਾਲ ਪਾਰਟੀ ਦੀ ਮਜ਼ਬੂਤੀ ਘਟੀ ਹੈ | ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕਮਿਊਨਿਸਟ ਧਿਰਾਂ ਨੇ ਚੁਣੀ ਸਿਆਸਤ 'ਚ ਮੁੜ ਉੱਭਰਨਾ ਹੈ ਤਾਂ ਉਨ੍ਹਾਂ ਨੂੰ ਆਪਣੇ ਤਰੀਕਿਆਂ ਨੂੰ ਨਵਾਂ ਰੂਪ ਦੇਣਾ ਹੋਵੇਗਾ |

ਪਿਛਲੀ ਖ਼ਬਰ ਮੁਫ਼ਤ ਰਾਸ਼ਨ ਸਕੀਮ 'ਚੋਂ 11 ਲੱਖ ਲਾਭਪਾਤਰੀਆਂ ਦੀ ਕਟੌਤੀ ਨੂੰ ਲੈ ਕੇ ਭਾਜਪਾ ਦੇ ਦਬਾਅ ਅੱਗੇ ਝੁਕੀ 'ਆਪ'-ਬਾਜਵਾ <b... ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ ਹੜ੍ਹ ਪੀੜਤਾਂ ਲਈ ਸੰਗਤਾਂ ਵਲੋਂ ਆਈ ਵਿੱਤੀ ਸਹਾਇਤਾ ਤੇ ਰਾਹਤ ਕਾਰਜਾਂ ਸੰਬੰਧੀ ਵੈੱਬਸਾਈਟ 'ਤੇ ਵੇਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।