13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪਾਕਿ ਨੇ ਭਾਰਤ ਵਿਰੁੱਧ ਫ਼ਖਰ ਜ਼ਮਾਨ ਦੇ ਆਊਟ ਹੋਣ 'ਤੇ ਦਰਜ ਕਰਵਾਈ ਸ਼ਿਕਾਇਤ <br/>

ਅਜੀਤ ਡੈਸਕ 23-09-2025
ਅੰਮਿ੍ਤਸਰ, 22 ਸਤੰਬਰ (ਸੁਰਿੰਦਰ ਕੋਛੜ)-ਏਸ਼ੀਆ ਕੱਪ 'ਚ ਭਾਰਤ ਦੀ ਪਾਕਿਸਤਾਨ 'ਤੇ ਲਗਾਤਾਰ ਦੂਜੀ ਜਿੱਤ ਤੋਂ ਬਾਅਦ ਪਾਕਿ ਦਾ ਟੀਮ ਪ੍ਰਬੰਧਨ ਪੂਰੀ ਤਰ੍ਹਾਂ ਨਾਲ ਬੌਖ਼ਲ਼ਾ ਗਿਆ ਹੈ | ਆਪਣੀ ਇਸ ਬੌਖ਼ਲਾਹਟ ਦਾ ਪ੍ਰਦਰਸ਼ਨ ਕਰਦਿਆਂ ਟੀਮ ਨੇ ਦੁਬਈ 'ਚ ਐਤਵਾਰ ਨੂੰ ਭਾਰਤ ਵਿਰੁੱਧ ਹਾਈ-ਵੋਲਟੇਜ ਏਸ਼ੀਆ ਕੱਪ ਮੁਕਾਬਲੇ ਦੌਰਾਨ ਪਾਕਿਸਤਾਨੀ ਖਿਡਾਰੀ ਫ਼ਖਰ ਜ਼ਮਾਨ ਦੇ ਆਊਟ ਹੋਣ ਨੂੰ 'ਵਿਵਾਦਪੂਰਨ' ਦੱਸਦਿਆਂ ਇਸ 'ਤੇ ਰਸਮੀ ਤੌਰ 'ਤੇ ਚਿੰਤਾਵਾਂ ਜ਼ਾਹਿਰ ਕੀਤੀਆਂ ਹਨ | ਪਾਕਿਸਤਾਨੀ ਟੀਮ ਨੇ ਦੋਸ਼ ਲਗਾਇਆ ਹੈ ਕਿ ਤੀਜਾ ਅੰਪਾਇਰ ਸਬੂਤਾਂ ਦੀ ਸਹੀ ਢੰਗ ਨਾਲ ਸਮੀਖਿਆ ਕਰਨ 'ਚ ਅਸਫਲ ਰਿਹਾ | ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਿਕ ਪਾਕਿ ਦੇ ਟੀਮ ਮੈਨੇਜਰ ਨੇ ਮੈਚ ਰੈਫ਼ਰੀ ਤੇ ਅੰਪਾਇਰਾਂ ਨੂੰ ਇਕ ਈ-ਮੇਲ ਲਿਖੀ ਹੈ, ਜਿਸ 'ਚ ਫ਼ਖਰ ਜ਼ਮਾਨ ਨੂੰ ਆਊਟ ਕਰਨ ਬਾਰੇ ਫ਼ੈਸਲਾ ਲੈਣ ਦੀ ਪ੍ਰਕਿਰਿਆ 'ਤੇ ਸਵਾਲ ਉਠਾਏ ਗਏ ਹਨ | ਮੈਚ 'ਚ ਲਗਾਤਾਰ ਦੂਜੀ ਵਾਰ ਹਾਰ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ 'ਚ ਬੋਲਦੇ ਹੋਏ ਪਾਕਿਸਤਾਨੀ ਟੀਮ ਦੇ ਕਪਤਾਨ ਸਲਮਾਨ ਅਲੀ ਆਗਾ ਨੇ ਸੁਝਾਅ ਦਿੱਤਾ ਕਿ ਅੰਪਾਇਰ ਨੇ ਓਪਨਰ ਫ਼ਖਰ ਜ਼ਮਾਨ ਨੂੰ ਆਊਟ ਕਰਨ 'ਚ ਗਲਤੀ ਕੀਤੀ ਹੋ ਸਕਦੀ ਹੈ |

ਪਿਛਲੀ ਖ਼ਬਰ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਵਲੋਂ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੌਰਾਨ ਸ਼੍ਰੋਮਣੀ ਕਮੇਟੀ ਦੇ ਵਿਰੋਧ ਦਾ ਐਲਾਨ <br/>... ਅਗਲੀ ਖ਼ਬਰ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਜਿੱਤ ਨੂੰ ਹਾਈ ਕੋਰਟ 'ਚ ਚੁਣੌਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।