13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਦੋ ਭਰਾਵਾਂ ਨੇ ਆਧੁਨਿਕ ਤਕਨੀਕ ਤੇ ਬਾਗ਼ਬਾਨੀ ਰਾਹੀਂ ਬਦਲੀ ਖੇਤੀ ਦੀ ਤਸਵੀਰ ਅਪਣਾ ਬਰਾਂਡ ਬਣਾ ਕੇ ਫਲਾਂ ਤੇ ਸਬਜ਼ੀਆਂ ਦੀ ਮਾਰਕੀਟਿੰਗ ਨਾਲ ਕਮਾ ਰਹੇ ਨੇ ਭਰਪੂਰ ਮੁਨਾਫ਼ਾ

ਅਮਲੋਹ, 12 ਅਗਸਤ (ਹਰਪ੍ਰੀਤ ਸਿੰਘ ਗਿੱਲ)-ਅਜੋਕੇ ਸਮੇਂ ਵਿਚ ਜਦੋਂ ਪੰਜਾਬ ਦੀ ਕਿਸਾਨੀ ਦੀ ਨਵੀਂ ਪੀੜ੍ਹੀ ਖੇਤੀਬਾੜੀ ਦੇ ਪਿਤਾ-ਪੁਰਖੀ ਧੰਦੇ ਤੋਂ ਦੂਰ ਹੁੰਦੀ ਜਾ ਰਹੀ ਹੈ, ਉਥੇ ਹੀ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਿਰੜਵਾਲ ਦੇ ਨੌਜਵਾਨ ਕਿਸਾਨ ਕਮਲਜੀਤ ਸਿੰਘ ਖਹਿਰਾ ਨੇ ਉੱਚ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਸਰਕਾਰੀ ਜਾਂ ਕਾਰਪੋਰੇਟ ਦੀ ਚਾਕਰੀ ਕਰਨ ਦੀ ਥਾਂ ਆਪਣੇ ਖੇਤਾਂ ਤੋਂ ਹੀ ਨਾਮੀ ਕੰਪਨੀਆਂ ਦੀ ਤਰ੍ਹਾਂ ਫਲਾਂ ਤੇ ਸਬਜ਼ੀਆਂ ਦਾ ਇਕ ਅਜਿਹਾ ਬਰਾਂਡ ਸਥਾਪਤ ਕਰ ਲਿਆ, ਜਿਸ ਦੀ ਧਾਕ ਨਾ ਸਿਰਫ਼ ਪੰਜਾਬ ਵਿਚ ਹੀ ਹੈ, ਸਗੋਂ ਪੂਰੇ ਉੱਤਰੀ ਭਾਰਤ ਵਿਚ ਇਹ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਕਮਲਜੀਤ ਨੇ ਆਪਣੇ ਛੋਟੇ ਭਰਾ ਮਨਦੀਪ ਸਿੰਘ ਨਾਲ ਮਿਲ ਕੇ ਬਾਗ਼ਬਾਨੀ ਦੇ ਖੇਤਰ ਵਿਚ ਉਹ ਕੰਮ ਕਰ ਵਿਖਾਇਆ, ਜਿਹੜਾ ਪੰਜਾਬ ਦੇ ਖੇਤੀ ਮਾਹਿਰਾਂ ਵਲੋਂ ਅਜੇ ਖੋਜ ਪ੍ਰੋਜੈਕਟਾਂ ਵਿਚ ਹੀ ਪਰਖ ਅਧੀਨ ਚੱਲ ਰਿਹਾ ਹੈ।

ਕਮਲਜੀਤ ਸਿੰਘ ਆਪਣੇ ‘ਹਾਈ-ਡੈਂਸਿਟੀ’ ਤਕਨੀਕ ਵਾਲੇ ਬਾਗ਼ ’ਚ ਲੱਗੇ ਬਹੁਤ ਉੱਤਮ ਗੁਣਵੱਤਾ ਦੇ ਅਮਰੂਦ ਦਿਖਾਉਂਦਾ ਹੋਇਆ ਅਤੇ ਖਹਿਰਾ ਭਰਾਵਾਂ ਦੇ ਪਿੱਛੇ ਦਿਖਾਈ ਦੇ ਰਿਹਾ ਹੈ ਮਿੰਨੀ ਟਰੈਕਟਰ ਬੂਮ ਸਪ੍ਰੇਅਰ ਅਤੇ ਪੈਕ ਹੋ ਰਹੇ ਉਤਪਾਦ। ਤਸਵੀਰਾਂ : ਹਰਪ੍ਰੀਤ ਸਿੰਘ ਗਿੱਲ 13-08-2026
ਅਮਲੋਹ, 12 ਅਗਸਤ (ਹਰਪ੍ਰੀਤ ਸਿੰਘ ਗਿੱਲ)-ਅਜੋਕੇ ਸਮੇਂ ਵਿਚ ਜਦੋਂ ਪੰਜਾਬ ਦੀ ਕਿਸਾਨੀ ਦੀ ਨਵੀਂ ਪੀੜ੍ਹੀ ਖੇਤੀਬਾੜੀ ਦੇ ਪਿਤਾ-ਪੁਰਖੀ ਧੰਦੇ ਤੋਂ ਦੂਰ ਹੁੰਦੀ ਜਾ ਰਹੀ ਹੈ, ਉਥੇ ਹੀ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਿਰੜਵਾਲ ਦੇ ਨੌਜਵਾਨ ਕਿਸਾਨ ਕਮਲਜੀਤ ਸਿੰਘ ਖਹਿਰਾ ਨੇ ਉੱਚ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਸਰਕਾਰੀ ਜਾਂ ਕਾਰਪੋਰੇਟ ਦੀ ਚਾਕਰੀ ਕਰਨ ਦੀ ਥਾਂ ਆਪਣੇ ਖੇਤਾਂ ਤੋਂ ਹੀ ਨਾਮੀ ਕੰਪਨੀਆਂ ਦੀ ਤਰ੍ਹਾਂ ਫਲਾਂ ਤੇ ਸਬਜ਼ੀਆਂ ਦਾ ਇਕ ਅਜਿਹਾ ਬਰਾਂਡ ਸਥਾਪਤ ਕਰ ਲਿਆ, ਜਿਸ ਦੀ ਧਾਕ ਨਾ ਸਿਰਫ਼ ਪੰਜਾਬ ਵਿਚ ਹੀ ਹੈ, ਸਗੋਂ ਪੂਰੇ ਉੱਤਰੀ ਭਾਰਤ ਵਿਚ ਇਹ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਕਮਲਜੀਤ ਨੇ ਆਪਣੇ ਛੋਟੇ ਭਰਾ ਮਨਦੀਪ ਸਿੰਘ ਨਾਲ ਮਿਲ ਕੇ ਬਾਗ਼ਬਾਨੀ ਦੇ ਖੇਤਰ ਵਿਚ ਉਹ ਕੰਮ ਕਰ ਵਿਖਾਇਆ, ਜਿਹੜਾ ਪੰਜਾਬ ਦੇ ਖੇਤੀ ਮਾਹਿਰਾਂ ਵਲੋਂ ਅਜੇ ਖੋਜ ਪ੍ਰੋਜੈਕਟਾਂ ਵਿਚ ਹੀ ਪਰਖ ਅਧੀਨ ਚੱਲ ਰਿਹਾ ਹੈ। ਇਹ ਪੁੱਛਣ ’ਤੇ ਕਿ ਬਹੁਤ ਥੋੜ੍ਹੇ ਸਮੇਂ ਵਿਚ ਫਲਾਂ ਤੇ ਸਬਜ਼ੀਆਂ ਦਾ ਬਰਾਂਡ ਉਨ੍ਹਾਂ ਕਿਵੇਂ ਸਥਾਪਿਤ ਕਰ ਲਿਆ ਤਾਂ ਕਮਲਜੀਤ ਨੇ ਦੱਸਿਆ ਕਿ ਅੰਤਰਰਾਸ਼ਟਰੀ ਪੱਧਰ ’ਤੇ ਬਾਗ਼ਬਾਨੀ ਵਿਚ ਚੱਲ ਰਹੀਆਂ ਆਧੁਨਿਕ ਤਕਨੀਕਾਂ ਦਾ ਡਿਜੀਟਲ ਸਰੋਤਾਂ ਰਾਹੀਂ ਅਧਿਐਨ ਉਨ੍ਹਾਂ ਦੀ ਸਫ਼ਲਤਾ ਦਾ ਮੁੱਖ ਅਧਾਰ ਹੈ। ਉਨ੍ਹਾਂ ਦੱਸਿਆ ਕਿ ਦੁਨੀਆ ਭਰ ਦੇ ਵਿਕਸਤ ਮੁਲਕਾਂ ਵਿਚ ਅਪਣਾਈਆਂ ਜਾ ਰਹੀਆਂ ਤਕਨੀਕਾਂ ਦੀ ਵਰਤੋਂ ਕਰਕੇ ਉਨ੍ਹਾਂ ਵਲੋਂ ਸਿਰਫ਼ ਛੇ ਏਕੜ ਵਿਚ ‘ਹਾਈ-ਡੈਂਸਿਟੀ’ ਤਕਨੀਕ ਨਾਲ ਅਮਰੂਦ ਦਾ ਬਾਗ਼ ਲਗਾਇਆ ਗਿਆ। ‘ਹਾਈ-ਡੈਂਸਿਟੀ’ ਤਕਨੀਕ ਬਾਰੇ ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਜਿਥੇ ਆਮ ਤੌਰ ’ਤੇ ਇਕ ਏਕੜ ਵਿਚ ਅਮਰੂਦ ਦੇ 130-140 ਬੂਟੇ ਲਗਾਏ ਜਾਂਦੇ ਹਨ, ਉਥੇ ਉਨ੍ਹਾਂ ਨੇ ਇਸ ਤਕਨੀਕ ਨਾਲ 600 ਬੂਟੇ ਲਗਾ ਕੇ ਇਕ ਅਜਿਹੇ ਤਜਰਬੇ ਦਾ ਰਿਸਕ ਲਿਆ, ਜਿਸ ਦਾ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਵੀ ਵਿਰੋਧ ਕੀਤਾ ਗਿਆ, ਕਿਉਂਕਿ ਇਸ ਤਕਨੀਕ ਦਾ ਬਾਗ਼ ਲਗਾਉਣ ਉੱਪਰ ਉਸ ਦਾ ਏਨਾ ਜ਼ਿਆਦਾ ਖ਼ਰਚ ਹੋ ਗਿਆ ਕਿ ਉਸ ਦੇ ਪਰਿਵਾਰ ਨੇ ਸੋਚਿਆ ਵੀ ਨਹੀਂ ਸੀ ਤੇ ਦੂਜੇ ਪਾਸੇ ਲਗਾਤਾਰ ਤਿੰਨ ਸਾਲ ਤੱਕ ਇਨ੍ਹਾਂ ਖੇਤਾਂ ਤੋਂ ਹੋਣ ਵਾਲੀ ਵੱਟਤ ਵੀ ਬੰਦ ਹੋ ਗਈ। ਕਮਲਜੀਤ ਤੇ ਉਸ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਹਿੰਮਤ ਨਹੀਂ ਹਾਰੀ ਅਤੇ ਏਧਰੋਂ-ਉੱਧਰੋਂ ਪੈਸੇ ਦਾ ਪ੍ਰਬੰਧ ਕਰ ਪੂਰੇ ਜੋਸ਼ ਨਾਲ ਬੂਟਿਆਂ ਨੂੰ ਕਾਮਯਾਬ ਕਰਨ ਲਈ ਲੱਗੇ ਰਹੇ ਤੇ ਅੰਤ ਤੀਜੇ ਸਾਲ ਜਾ ਕੇ ਉਹ ਨਤੀਜਾ ਆਉਣਾ ਸ਼ੁਰੂ ਹੋਇਆ, ਜਿਸ ਦੇ ਉਨ੍ਹਾਂ ਸੁਪਨੇ ਸੰਜੋਏ ਸਨ। ਉਨ੍ਹਾਂ ਦੱਸਿਆ ਕਿ ਇਸ ਪਹਿਲੀ ਕਾਮਯਾਬੀ ਨੇ ਉਨ੍ਹਾਂ ਦੇ ਪੈਰ ਅਜਿਹੇ ਸਥਾਪਤ ਕਰ ਦਿੱਤੇ ਕਿ ਪੂਰੇ ਪਰਿਵਾਰ ਦਾ ਸਹਿਯੋਗ ਹੀ ਨਹੀਂ, ਹਲਾਸ਼ੇਰੀ ਮਿਲਣੀ ਵੀ ਸ਼ੁਰੂ ਹੋ ਗਈ, ਜਿਸ ਦੀ ਬਦੌਲਤ ਅੱਜ ਉਨ੍ਹਾਂ ਨੇ ਅਮਰੂਦ, ਆੜੂ, ਅਨਾਰ ਅਤੇ ਬੇਲ ਦਾ ਬਾਗ਼ 25 ਏਕੜ ਦੇ ਕਰੀਬ ਵਧਾ ਲਿਆ ਹੈ ਅਤੇ ਇਹ ਵਾਧਾ ਅਜੇ ਵੀ ਨਿਰੰਤਰ ਜਾਰੀ ਹੈ। ਖਹਿਰਾ ਭਰਾਵਾਂ ਵਲੋਂ ਸਿਰਫ਼ ਫਲਾਂ ਵਿਚ ਹੀ ਨਹੀਂ, ਸਗੋਂ 3 5 ਏਕੜ ਰਕਬੇ ਉੱਪਰ ਬਹੁਤ ਹੀ ਉੱਚ ਤਕਨੀਕ ਨਾਲ ਸਬਜ਼ੀਆਂ ਦੀ ਖੇਤੀ ਵੀ ਕੀਤੀ ਜਾ ਰਹੀ ਹੈ। ਪੰਜਾਬ ਦੇ ਇਹ ਪਹਿਲੇ ਉਹ ਕਿਸਾਨ ਹਨ, ਜਿਨ੍ਹਾਂ ਨੇ ਸਬਜ਼ੀਆਂ ਦੀ ਕਾਸ਼ਤ ਵਿਚ ‘ਗ੍ਰਾਫਟਿੰਗ’ ਵਰਗੀ ਆਧੁਨਿਕ ਤਕਨੀਕ ਬਹੁਤ ਵੱਡੇ ਰਕਬੇ ’ਤੇ ਅਪਣਾਈ, ਜਿਸ ਵਿਚ ਇਕ ਮਜ਼ਬੂਤ ਜੜ੍ਹ ਵਾਲੇ ਬੂਟੇ ਨੂੰ ਉੱਚ-ਗੁਣਵੱਤਾ ਵਾਲੀ ਕਿਸਮ ਨਾਲ ਜੋੜਿਆ ਜਾਂਦਾ ਹੈ। ਕਮਲਜੀਤ ਨੇ ਦੱਸਿਆ ਕਿ ਇਸ ਤਕਨੀਕ ਨਾਲ ਨਾ ਸਿਰਫ਼ ਫ਼ਸਲ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧੀ ਹੈ, ਸਗੋਂ ਝਾੜ ਵਿਚ ਵੀ 40 ਫ਼ੀਸਦੀ ਤੱਕ ਦਾ ਭਾਰੀ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ‘ਵਰਟੀਕਲ ਫਾਰਮਿੰਗ’ ਨੂੰ ਅਪਣਾਉਂਦਿਆਂ ਬਾਂਸ ਅਤੇ ਜਾਲੀਆਂ ਦੇ ਸਹਾਰੇ ਵੇਲਾਂ ਵਾਲੀਆਂ ਸਬਜ਼ੀਆਂ ਨੂੰ ਉੱਪਰ ਵੱਲ ਉਗਾਉਣਾ ਸ਼ੁਰੂ ਕੀਤਾ, ਜਿਸ ਨਾਲ ਘੱਟ ਜਗ੍ਹਾ ਵਿਚ ਵੱਧ ਅਤੇ ਸਾਫ਼-ਸੁਥਰੀ ਪੈਦਾਵਾਰ ਮਿਲਣੀ ਸੰਭਵ ਹੋਈ। ਇਨ੍ਹਾਂ ਭਰਾਵਾਂ ਨਾਲ ਗੱਲਬਾਤ ਕਰਨ ਤੇ ਸਬਜ਼ੀਆਂ ਦੀ ਮਾਰਕੀਟਿੰਗ ਦਾ ਇਕ ਹੋਰ ਅਹਿਮ ਮਾਡਲ ਵੀ ਰੂਪਮਾਨ ਹੋਇਆ ਹੈ, ਕਮਲਜੀਤ ਦੇ ਭਰਾ ਮਨਦੀਪ ਸਿੰਘ ਨੇ ਦੱਸਿਆ ਕਿ ਇਸ ਸਮੇਂ ਸਬਜ਼ੀ ਤੇ ਫਲ ਉਤਪਾਦਕਾਂ ਨੂੰ ਸਭ ਤੋਂ ਵੱਡੀ ਮਾਰ ਚੱਲ ਰਹੇ ਮਾਰਕੀਟਿੰਗ ਸਿਸਟਮ ਦੀ ਪੈ ਰਹੀ ਹੈ, ਕਿਉਂਕਿ ਇਸ ਸਿਸਟਮ ਵਿਚ ਸਿਰਫ਼ ਵਿਚੋਲੇ ਹੀ ਹੱਥ ਰੰਗ ਰਹੇ ਹਨ, ਜਦੋਂਕਿ ਉਤਪਾਦਕ ਤੇ ਉਪਭੋਗਤਾਵਾਂ ਨੂੰ ਵੱਡਾ ਆਰਥਿਕ ਰਗੜਾ ਲੱਗ ਰਿਹਾ ਹੈ। ਇਸ ਲਈ ਉਨ੍ਹਾਂ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ‘ਰਾਇਲ ਆਰਚਰਡਸ’ ਨਾਂਅ ਦਾ ਆਪਣਾ ਬਰਾਂਡ ਬਣਾਇਆ ਅਤੇ ਆਪਣੀ ਉਪਜ ਦੀ ਗਰੇਡਿੰਗ ਤੇ ਪੈਕੇਜਿੰਗ ਖ਼ੁਦ ਸ਼ੁਰੂ ਕੀਤੀ। ਅੱਜ ਉਨ੍ਹਾਂ ਦੀਆਂ ਸਬਜ਼ੀਆਂ ਅਤੇ ਫਲ ਦਿੱਲੀ, ਜੰਮੂ, ਚੰਡੀਗੜ੍ਹ ਸਮੇਤ ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ਵਿਚ ਇਕ ਬਰਾਂਡ ਦੇ ਤੌਰ ਤੇ ਪਸੰਦ ਕੀਤੇ ਜਾ ਰਹੇ ਹਨ, ਜਿਸ ਕਾਰਨ ਵਿਚੋਲਿਆਂ ਦੀ ਲੁੱਟ ਕਾਫ਼ੀ ਹੱਦ ਤੱਕ ਕਾਬੂ ਵਿਚ ਆ ਗਈ ਹੈ।
ਅਗਲੀ ਖ਼ਬਰ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ 27, 28 ਤੇ 29 ਅਗਸਤ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।