ਜਲੰਧਰ, 16 ਅਕਤੂਬਰ (ਅ. ਬ.)-ਫਿਲਮ 'ਗੋਡੇ ਗੋਡੇ ਚਾਅ 2' ਵਿਚ ਮਸ਼ਹੂਰ ਗਾਇਕ ਨਛੱਤਰ ਗਿੱਲ ਵਲੋਂ ਗਾਇਆ ਧਮਾਕੇਦਾਰ ਗੀਤ 'ਮੇਲਣਾ' ਵਿਆਹਾਂ ਦੇ ਸੀਜ਼ਨ 'ਚ ਧਮਾਲਾ ਪਾਉਣ ਨੂੰ ਤਿਆਰ ਹੈ | ਇਹ ਗੀਤ ਇਕ ਰੰਗਬਰੰਗੇ ਪੰਜਾਬੀ ਵਿਆਹ ਦੀ ਅਸਲ ਝਲਕ ਦਿਖਾਉਂਦਾ ਹੈ, ਜਿਥੇ ਢੋਲ ਦੀ ਥਾਪ ਗੂੰਜਦੀ ਹੈ, ਪਰਿਵਾਰ ਇਕੱਠੇ ਹੁੰਦੇ ਹਨ ਅਤੇ ਪਿਆਰ ਦਾ ਜਸ਼ਨ ਖੁਸ਼ੀ ਨਾਲ ਮਨਾਇਆ ਜਾਂਦਾ ਹੈ¢ਨਛੱਤਰ ਗਿੱਲ ਦੀ ਦਮਦਾਰ ਆਵਾਜ਼, ਦੇਸੀ ਕ੍ਰਿਊ ਦਾ ਜੋਸ਼ ਭਰਿਆ ਸੰਗੀਤ ਅਤੇ ਕਪਤਾਨ ਦੇ ਸ਼ਾਨਦਾਰ ਬੋਲ ਇਹ ਸਾਰੇ ਮਿਲ ਕੇ ਇਸ ਗੀਤ ਨੂੰ ਸ਼ਾਨਦਾਰ ਬਣਾ ਰਹੇ ਹਨ | 'ਮੇਲਣਾ' ਰਵਾਇਤੀ ਪੰਜਾਬੀ ਵਿਆਹ ਦੇ ਰੰਗਾਂ ਨੂੰ ਇਕ ਆਧੁਨਿਕ ਤੜਕੇ ਨਾਲ ਜੋੜਦਾ ਹੈ, ਜਿਸ ਕਾਰਨ ਇਹ ਗੀਤ ਬਣ ਗਿਆ ਹੈ | ਇਹ ਗੀਤ ਇਕ ਪੱਕਾ 'ਚਾਰਟਬਸਟਰ' ਹੈ, ਜੋ ਇਸ ਸੀਜ਼ਨ ਦੇ ਹਰ ਵਿਆਹ ਦੀ 'ਪਲੇਅ ਲਿਸਟ' ਲਈ ਇਕ 'ਪਰਫੈਕਟ ਐਂਥਮ' ਹੈ¢'ਗੋਡੇ ਗੋਡੇ ਚਾਅ 2', ਜੋ ਜ਼ੀ ਸਟੂਡੀਓਜ਼ ਅਤੇ ਵੀ.ਐਚ. ਐਨਟਰਟੇਨਮੈਂਟ ਵਲੋਂ ਬਣਾਈ ਗਈ ਹੈ, ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਦਰਸ਼ਕਾਂ 'ਚ ਬਹੁਤ ਉਤਸ਼ਾਹ ਪੈਦਾ ਕਰ ਰਹੀ ਹੈ¢ਇਹ ਫ਼ਿਲਮ 21 ਅਕਤੂਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ ਅਤੇ ਇਹ ਔਰਤ-ਮਰਦ ਦੇ ਵਿਸ਼ੇ ਨੂੰ ਮਜ਼ੇਦਾਰ ਅਤੇ ਮਨੋਰੰਜਕ ਢੰਗ ਨਾਲ ਪੇਸ਼ ਕਰਦੀ ਹੈ¢
ਫ਼ਿਲਮ 'ਗੋਡੇ ਗੋਡੇ ਚਾਅ 2' ਵਿਚ ਨਛੱਤਰ ਗਿੱਲ ਵਲੋਂ ਗਾਇਆ ਗੀਤ 'ਮੇਲਣਾ' ਪਾਵੇਗਾ ਧਮਾਲਾਂ <br/>
ਅਜੀਤ ਡੈਸਕ
17-10-2025