20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸਿੱਖਿਆ ਵਿਭਾਗ ਦੇ ਸੈਮੀਨਾਰਾਂ ਨਾਲ ਅਧਿਆਪਕ ਪ੍ਰੇਸ਼ਾਨ ਬੱਚਿਆਂ ਦੀ ਪੜ੍ਹਾਈ ਹੋ ਰਹੀ ਹੈ ਪ੍ਰਭਾਵਿਤ <br/>

ਅਜੀਤ ਡੈਸਕ 17-10-2025
ਲੁਧਿਆਣਾ, 16 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਸਿੱਖਿਆ ਵਿਭਾਗ ਵਲੋਂ ਸਿੱਖਿਆ ਕ੍ਰਾਂਤੀ ਦੇ ਨਾਅਰੇ ਤਾਂ ਜ਼ੋਰ-ਸ਼ੋਰ ਨਾਲ ਲਗਾਏ ਜਾ ਰਹੇ ਹਨ ਪਰ ਹਕੀਕਤ ਇਸ ਤੋਂ ਉਲਟ ਹੈ | ਵਿਭਾਗ ਵਲੋਂ ਬੀਤੇ ਸਤੰਬਰ ਮਹੀਨੇ ਵਿਚ ਅਧਿਆਪਕਾਂ ਲਈ ਚੰਡੀਗੜ੍ਹ ਵਿਖੇ ਦੋ-ਦੋ ਦਿਨਾਂ 'ਤੇ ਸੈਮੀਨਾਰ ਕਰਵਾਏ ਗਏ ਸਨ | ਹੁਣ ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ 15 ਅਕਤੂੂਬਰ ਤੋਂ 24 ਅਕਤੂਬਰ ਤੱਕ ਜ਼ਿਲ੍ਹਾ ਪੱਧਰ 'ਤੇ ਦੁਬਾਰਾ ਸੈਮੀਨਾਰ ਲਗਾਏ ਜਾ ਰਹੇ ਹਨ | ਇਸ ਤੋਂ ਬਾਅਦ ਸੈਮੀਮਾਰ 'ਚ ਸ਼ਾਮਿਲ ਹੋਏ ਅਧਿਆਪਕ ਆਪਣੇ ਜ਼ਿਲਿ੍ਹਆ ਵਿਚ ਅਜਿਹੇ ਸੈਮੀਨਾਰ ਕਰਵਾਉਣਗੇ | ਇਸ ਕਦਮ ਨੇ ਅਧਿਆਪਕਾਂ ਵਿਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ | ਅਧਿਆਪਕਾਂ ਦਾ ਕਹਿਣਾ ਹੈ ਕਿ ਫਾਈਨਲ ਪ੍ਰੀਖਿਆਵਾਂ ਸਿਰਫ ਤਿੰਨ ਮਹੀਨੇ ਦੂਰ ਹਨ ਪਰ ਇਸ ਮਹੱਤਵਪੂਰਣ ਸਮੇਂ ਉਨ੍ਹਾਂ ਨੂੰ ਸੈਮੀਨਾਰਾਂ ਦੀ ਚੱਕਰਾਂ ਵਿਚ ਫਸਾਇਆ ਜਾ ਰਿਹਾ ਹੈ | ਫਿਰੋਜ਼ਪੁਰ, ਫਾਜ਼ਿਲਕਾ ਸਮੇਤ ਕਈ ਦੂਰ ਦੇ ਜ਼ਿਲਿ੍ਹਆਂ ਦੇ ਅਧਿਆਪਕਾਂ ਨੂੰ ਚੰਡੀਗੜ੍ਹ ਜਾਣਾ ਪੈ ਰਿਹਾ ਹੈ, ਜਿਸ ਨਾਲ ਨਾ ਸਿਰਫ ਉਨ੍ਹਾਂ ਦਾ ਸਮਾਂ ਬਰਬਾਦ ਹੋ ਰਿਹਾ ਹੈ, ਸਗੋਂ ਵਿਦਿਆਰਥੀਆਂ ਦੀ ਪੜ੍ਹਾਈ ਵੀ ਪਿੱਛੇ ਰਹਿ ਰਹੀ ਹੈ | ਅਧਿਆਪਕਾਂ ਨੇ ਸਵਾਲ ਉਠਾਇਆ ਹੈ ਕਿ ਜਦੋਂ ਸਕੂਲਾਂ ਵਿਚ ਪ੍ਰੌਜੈਕਟਰ ਤੇ ਡਿਜਿਲ ਸਿਸਟਮ ਮੌਜੂਦ ਹਨ ਤਾਂ ਸੈਮੀਨਾਰ ਆਨਲਾਈਨ ਮੋਡ 'ਚ ਕਿਉਂ ਨਹੀਂ ਕਰਵਾਏ ਜਾ ਸਕਦੇ | ਇਸ ਨਾਲ ਬੱਚਿਆਂ ਦੀ ਪੜ੍ਹਾਈ ਤਾਂ ਪ੍ਰਭਾਵਿਤ ਹੁੰਦੀ ਹੈ, ਸਗੋਂ ਅਧਿਆਪਕਾਂ ਨੂੰ ਵੀ ਦਫ਼ਤਰਾਂ ਦੀ ਧੱਕੇਸ਼ਾਹੀ ਨਾ ਸਹਿਣੀ ਪੈਂਦੀ ਹੈ | ਲੈਕਚਰਾਰ ਕੇਡਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਧਰਮਜੀਤ ਸਿੰਘ ਢਿੱਲੋਂ ਨੇ ਮੰਗ ਕੀਤੀ ਕਿ ਸੈਮੀਨਾਰਾਂ ਦੀ ਤਾਰੀਖਾਂ ਸੀਨੀਅਰਤਾਂ ਅਨੁਸਾਰ ਤੈਅ ਕੀਤੀਆਂ ਜਾਣ ਅਤੇ ਅਧਿਆਪਕਾਂ ਦੀ ਸ਼ਮੂਲੀਅਤ ਨੂੰ ਉਨ੍ਹਾਂ ਦੀ ਇੱਛਾ 'ਤੇ ਛੱਡ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਸਿੱਖਿਆ ਕ੍ਰਾਂਤੀ ਦੇ ਨਾਂਅ 'ਤੇ ਸਿਰਫ ਕਾਗਜ਼ੀ ਪ੍ਰੋਗਰਾਮ ਚਲਾ ਰਿਹਾ ਹੈ, ਜਿਸ ਨਾਲ ਨੀਵੇ ਪੱਧਰ 'ਤੇ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ | ਅਧਿਆਪਕਾਂ ਦਾ ਕਹਿਣਾ ਹੈ ਕਿ ਜੇਕਰ ਵਿਭਾਗ ਨੂੰ ਸਚਮੁੱਚ ਸਿੱਖਿਆ ਸੁਧਾਰ ਦੀ ਚਿੰਤਾ ਹੈ ਤਾਂ ਸਕੂਲ ਪੱਧਰ 'ਤੇ ਬੱਚਿਆਂ ਦੇ ਨਤੀਜੇ ਤੇ ਪ੍ਰਾਠਕ੍ਰਮ 'ਤੇ ਧਿਆਨ ਦਿੱਤਾ ਜਾਵੇ ਨਾ ਕਿ ਸੈਮੀਨਾਰਾਂ ਨਾਲ ਸਮਾਂ ਬਰਬਾਦ ਕੀਤਾ ਜਾਵੇ |

ਪਿਛਲੀ ਖ਼ਬਰ ਫ਼ਿਲਮ 'ਗੋਡੇ ਗੋਡੇ ਚਾਅ 2' ਵਿਚ ਨਛੱਤਰ ਗਿੱਲ ਵਲੋਂ ਗਾਇਆ ਗੀਤ 'ਮੇਲਣਾ' ਪਾਵੇਗਾ ਧਮਾਲਾਂ <br/> ਅਗਲੀ ਖ਼ਬਰ ਪੰਜ ਮਹੀਨਿਆਂ ਦੀ ਉਡੀਕ ਤੋਂ ਬਾਅਦ ਵੀ ਨਹੀਂ ਹੋਈਆਂ ਨਾਨ-ਟੀਚਿੰਗ ਸਟਾਫ਼ ਦੀਆਂ ਤਰੱਕੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।