ਬਾਬਾ ਜੀ ਦੇ ਨਾਂਅ 'ਤੇ ਡਾਕ ਟਿਕਟ ਅਤੇ ਪੀ.ਏ.ਯੂ. 'ਚ ਚੇਅਰ ਸਥਾਪਿਤ ਹੋਵੇ-ਬਾਵਾ
ਮੁੱਲਾਂਪੁਰ-ਦਾਖਾ, 16 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਵਲੋਂ ਭਵਨ ਰਕਬਾ (ਲੁਧਿਆਣਾ) ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੇ 355ਵੇਂ ਜਨਮ ਦਿਹਾੜੇ ਨੂੰ ਸਮਰਪਿਤ ਰਾਜ ਪੱਧਰੀ ਧਾਰਮਿਕ ਸਮਾਗਮ ਕਰਵਾਇਆ ਗਿਆ | ਫਾਊਾਡੇਸ਼ਨ ਦੇ ਕੌਮੀ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ, ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ ਦੀ ਸਮੁੱਚੀ ਟੀਮ ਦੇ ਯੋਗ ਪ੍ਰਬੰਧਾਂ ਹੇਠ ਸਵੇਰ ਸਮੇਂ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਉਪਰੰਤ ਰਾਗੀ ਸਿੰਘਾਂ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ | ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ (ਇੰਚਾਰਜ) ਕੈਪਟਨ ਸੰਦੀਪ ਸੰਧੂ ਵਲੋਂ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਅਜੇ ਸਿੰਘ ਦੇ ਬੁੱਤ 'ਤੇ ਫੁੱਲ-ਮਾਲਾਵਾਂ ਅਰਪਣ ਕੀਤੀਆਂ ਗਈਆਂ | ਉਪਰੰਤ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ, ਡਾ. ਰਾਜ ਸਿੰਘ, ਐਡਵੋਕੇਟ ਸਹਿਜਪ੍ਰੀਤ ਸਿੰਘ ਦੌਧਰ, ਬੀਬੀ ਪੁਸ਼ਪਾ ਸਿਆਟਲ, ਪ੍ਰੋਫੈਸਰ ਜੀਵਨ ਦਾਸ ਬਾਵਾ, ਡਾ. ਧੀਮਾਨ ਜਗਤਾਰ ਸਿੰਘ, ਡਾ. ਰਾਜ ਵੈਸ਼ਨਵ, ਡਾ. ਤਰਲੋਚਨ ਬਾਵਾ, ਸੰਤ ਬਾਬਾ ਸਰਬਜੋਤ ਸਿੰਘ ਡਾਂਗੋਂ ਵਲੋਂ ਪਹਿਲੇ ਸਿੱਖ ਰਾਜ ਦੇ ਬਾਨੀ ਸ਼੍ਰੋਮਣੀ ਸ਼ਹੀਦ, ਕਿਸਾਨੀ ਦੇ ਮੁਕਤੀਦਾਤਾ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ 'ਤੇ ਪਰਚਾ ਪੜਿ੍ਹਆ ਗਿਆ | ਕਿ੍ਸ਼ਨ ਕੁਮਾਰ ਬਾਵਾ ਨੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਅਪੀਲ ਕੀਤੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂਅ 'ਤੇ ਡਾਕ ਟਿਕਟ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਚੇਅਰ ਸਥਾਪਿਤ ਕੀਤੀ ਜਾਵੇ | ਉਨ੍ਹਾਂ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਂਅ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂਅ 'ਤੇ ਕਰਨ ਦੀ ਮੰਗ ਵੀ ਕੀਤੀ | ਸਮਾਗਮ ਦੀ ਸਫ਼ਲਤਾ ਲਈ ਸੇਵਾ ਮੁਕਤ ਆਈ.ਜੀ. ਇਕਬਾਲ ਸਿੰਘ ਗਿੱਲ, ਜਸਵੰਤ ਸਿੰਘ ਛਾਪਾ, ਇੰਦਰਜੀਤ ਸਿੰਘ ਧਾਲੀਵਾਲ ਪੱਤੀ ਸੁਧਾਰ, ਸੁੱਚਾ ਸਿੰਘ ਤੁਗਲ, ਜਗਜੀਵਨ ਸਿੰਘ ਗਰੀਬ, ਭੋਲਾ ਸਿੰਘ ਸੰਧੂ ਸਕਰੀਵਾਲੇ, ਚੇਅਰਮੈਨ ਯੂਥ ਵਿੰਗ ਵਿੱਕੀ ਬਾਵਾ, ਗੁਰਚਰਨ ਸਿੰਘ ਸਿੱਧੂ, ਸੁਰਿੰਦਰ ਸਿੰਘ ਬਿੰਦਰਾ ਸਮੇਤ ਹੋਰਨਾਂ ਦਾ ਵੱਡਾ ਸਹਿਯੋਗ ਰਿਹਾ |
21 ਸ਼ਖ਼ਸੀਅਤਾਂ ਦਾ ਸਨਮਾਨ
ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਵਲੋਂ ਭਵਨ ਰਕਬਾ ਵਿਖੇ ਰਾਜ ਪੱਧਰੀ ਸਮਾਗਮ 'ਚ ਕਿਸਾਨੀ ਹੱਕਾਂ ਲਈ ਘੋਲ ਵਾਲੇ ਜਗਰੂਪ ਸਿੰਘ ਹਸਨਪੁਰ, ਗੁਰਦੁਆਰਾ ਸਿਢੌਰਾ ਸਾਹਿਬ ਹਰਿਆਣਾ ਦੇ ਪ੍ਰਬੰਧਕੀ ਪ੍ਰਧਾਨ ਇੰਦਰਜੀਤ ਸਿੰਘ ਢਿੱਲੋਂ, ਐਡਵੋਕੇਟ ਅਸ਼ਵਨੀ ਮਹੰਤ, ਉਘੇ ਟਰਾਂਸਪੋਰਟਰ ਭੋਲਾ ਸਿੰਘ ਸੰਧੂ, ਧਾਰਮਿਕ ਸ਼ਖਸ਼ੀਅਤ ਸੰਤ ਬਾਬਾ ਸਰਬਜੋਤ ਸਿੰਘ ਡਾਂਗੋਂ, ਭਾਜਪਾ ਆਗੂ ਅਮਰਜੀਤ ਸਿੰਘ ਟਿੱਕਾ, ਕਾਂਗਰਸੀ ਆਗੂ ਪਵਨ ਦੀਵਾਨ, ਤੇਲੂ ਰਾਮ ਬਾਂਸਲ, ਸਫ਼ਲ ਕਿਸਾਨ/ਆਲੂ ਦੇ ਬਾਦਸ਼ਾਹ ਵਜੋਂ ਮਸ਼ਹੂਰ ਰਾਜ ਧਾਲੀਵਾਲ ਸੁਧਾਰ, ਪ੍ਰੋਫੈਸਰ ਸਤੀਸ਼ ਸ਼ਰਮਾ, ਗੁਰਪ੍ਰੀਤ ਬਾਵਾ ਖੁੱਡੀ ਕਲਾਂ, ਸੈਨਿਕ ਕੁਲਦੀਪ ਸਿੰਘ ਯੂ.ਪੀ., ਦਲਜੀਤ ਸਿੰਘ ਚੌਂਕੀਮਾਨ, ਰਣਜੀਤ ਸਿੰਘ ਅਮਰੀਕਾ, ਦਲਜੀਤ ਸਿੰਘ ਅਮਰੀਕਾ, ਸੁਰਿੰਦਰ ਕੌਰ ਬਾਵਾ, ਚਰਨਜੀਤ ਸਿੰਘ ਸਿੱਧੂ ਮਾਨਸਾ, ਨੀਰਜ ਬਾਵਾ ਲੁਧਿਆਣਾ, ਪੁਸ਼ਪਾ ਸਿਆਟਲ, ਮੇਵਾ ਸਿੰਘ ਦੇਤਵਾਲ, ਕਵੀਸ਼ਰ ਬਲਦੇਵ ਸਿੰਘ ਰਕਬਾ, ਕਮਿੱਕਰ ਸਿੰਘ ਜੰਡੀ, ਅਸ਼ੋਕ ਬਾਵਾ, ਪਰਮਿੰਦਰ ਸਿੰਘ ਕੈਲਪੁਰ, ਬਲਵੰਤ ਸਿੰਘ ਧਨੋਆ ਸਮੇਤ ਕੁਝ ਹੋਰ ਵਿਅਕਤੀ ਵਿਸ਼ੇਸ਼ ਦਾ ਕਿ੍ਸ਼ਨ ਕੁਮਾਰ ਬਾਵਾ ਤੇ ਫਾਊਾਡੇਸ਼ਨ ਦੇ ਅਹੁਦੇਦਾਰਾਂ ਵਲੋਂ ਸਨਮਾਨ ਕੀਤਾ ਗਿਆ |
ਭਵਨ ਰਕਬਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੇ 355ਵੇਂ ਜਨਮ ਦਿਹਾੜੇ 'ਤੇ ਰਾਜ ਪੱਧਰੀ ਸਮਾਗਮ <br/>
ਫਾਊਾਡੇਸ਼ਨ ਵਲੋਂ ਅਹਿਮ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਸਮੇਂ ਕਿ੍ਸ਼ਨ ਕੁਮਾਰ ਬਾਵਾ, ਜਸਵੰਤ ਸਿੰਘ ਛਾਪਾ, ਇਕਬਾਲ ਸਿੰਘ ਗਿੱਲ, ਗੁਰਚਰਨ ਸਿੰਘ ਸਿੱਧੂ ਤੇ ਹੋਰ | ਤਸਵੀਰ : ਕ੍ਰਿਪਾਲ ਹੰਬੜਾਂ<br/> ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕਰਦੇ ਹੋਏ ਕੈਪਟਨ ਸੰਦੀਪ ਸੰਧੂ, ਕਿ੍ਸ਼ਨ ਕੁਮਾਰ ਬਾਵਾ, ਨਾਲ ਕਰਨੈਲ ਸਿੰਘ ਗਿੱਲ, ਇੰਦਰਜੀਤ ਸਿੰਘ ਸੁਧਾਰ, ਸਰਪੰਚ ਭਗਵੰਤ ਸਿੰਘ, ਜਗਜੀਵਨ ਸਿੰਘ ਗਰੀਬ ਤੇ ਹੋਰ | ਤਸਵੀਰ : ਕ੍ਰਿਪਾਲ ਹੰਬੜਾਂ<br/>
17-10-2025