19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਈ.ਡੀ. ਵਲੋਂ ਐਲਵਿਸ਼ ਯਾਦਵ ਤੇ ਫਾਜ਼ਿਲਪੁਰੀਆ ਖ਼ਿਲਾਫ਼ ਦੋਸ਼ ਪੱਤਰ ਦਾਇਰ

ਅਜੀਤ ਡੈਸਕ 17-10-2025

ਨਵੀਂ ਦਿੱਲੀ, 16 ਅਕਤੂਬਰ (ਜਗਤਾਰ ਸਿੰਘ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮਸ਼ਹੂਰ ਯੂ.ਟਿਊਬਰ ਐਲਵਿਸ਼ ਯਾਦਵ, ਗਾਇਕ ਰਾਹੁਲ ਯਾਦਵ ਉਰਫ਼ ਫਾਜ਼ਿਲਪੁਰੀਆ ਅਤੇ ਹੋਰ ਲੋਕਾਂ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਵਿਚ ਦੋਸ਼ ਪੱਤਰ ਦਾਖ਼ਲ ਕਰ ਦਿੱਤਾ ਹੈ। ਇਹ ਮਾਮਲਾ ਮੁੱਖ ਤੌਰ 'ਤੇ ਸੁਰੱਖਿਅਤ ਜੰਗਲੀ ਜੀਵਾਂ, ਸੱਪਾਂ ਅਤੇ ਇਗੁਆਨਾ ਨੂੰ ਵਪਾਰਕ ਵੀਡੀਓਜ਼ ਅਤੇ ਬਲਾਗਜ਼ ਵਿਚ ਵਰਤੋਂ ਕਰਕੇ ਪੈਸਾ ਕਮਾਉਣ ਨਾਲ ਸੰਬੰਧਿਤ ਹੈ। ਇਹ ਦੋਸ਼ ਪੱਤਰ ਰਾਜਸਥਾਨ ਦੀ ਰਾਜਧਾਨੀ ਜੈਪੁਰ ਸਥਿਤ ਈ.ਡੀ. ਦਫ਼ਤਰ ਨੇ ਦਾਖ਼ਲ ਕੀਤਾ ਹੈ। ਇਸ ਦੀ ਸ਼ੁਰੂਆਤ ਗੁਰੂਗ੍ਰਾਮ ਦੇ ਬਾਦਸ਼ਾਹਪੁਰ ਥਾਣੇ ਵਿਚ ਦਰਜ ਐਫ਼.ਆਈ.ਆਰ. ਤੋਂ ਹੋਈ ਸੀ, ਜਿਥੇ ਵਾਈਲਡ ਲਾਈਫ਼ ਪ੍ਰੋਟੈਕਸ਼ਨ ਐਕਟ 1972 ਅਤੇ ਜਾਨਵਰਾਂ ਪ੍ਰਤੀ ਬੇਰਹਿਮੀ ਰੋਕਥਾਮ ਐਕਟ 1960 ਤਹਿਤ ਕਾਰਵਾਈ ਕੀਤੀ ਗਈ ਸੀ। ਈ.ਡੀ. ਨੇ ਸ਼ਿਕਾਇਤ ਵਿਚ ਐਲਵਿਸ਼ ਯਾਦਵ, ਫਾਜ਼ਿਲਪੁਰੀਆ, ਸਕਾਈ ਡਿਜੀਟਲ ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਡਾਇਰੈਕਟਰ ਗੁਰਕਰਨ ਸਿੰਘ ਧਾਲੀਵਾਲ ਨੂੰ ਮੁੱਖ ਮੁਲਜ਼ਮ ਬਣਾਇਆ ਹੈ। ਇਨ੍ਹਾਂ ਨੂੰ ਗੈਰਕਾਨੂੰਨੀ ਕਮਾਈ ਨੂੰ ਅਸਲੀ ਦਿਖਾਉਣ ਦੇ ਇਲਜ਼ਾਮ ਵਿਚ ਕਸੂਰਵਾਰ ਠਹਿਰਾਇਆ ਗਿਆ ਹੈ।

ਪਿਛਲੀ ਖ਼ਬਰ ਨਵ-ਨਿਯੁਕਤ ਡਾਇਰੈਕਟਰ ਝਾਅ ਦਾ ਆਪਮਾ ਦੇ ਪ੍ਰਧਾਨ ਕਾਹਲੋਂ ਵਲੋਂ ਸਵਾਗਤ <br/> ਅਗਲੀ ਖ਼ਬਰ ਦੁਕਾਨਾਂ ਦੀਆਂ ਸੀਲਾਂ ਤੋੜਨ ਦੇ ਮਾਮਲੇ ਵਿਚ 7 ਦੁਕਾਨਦਾਰਾਂ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।