ਨਵੀਂ ਦਿੱਲੀ, 16 ਅਕਤੂਬਰ (ਏਜੰਸੀ)-ਕਾਂਗਰਸ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ 48 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ, ਜਿਸ 'ਚ ਸੂਬਾ ਇਕਾਈ ਪ੍ਰਧਾਨ ਰਾਜੇਸ਼ ਰਾਮ ਨੂੰ ਕੁਟੁੰਬਾ ਸੀਟ ਤੋਂ ਅਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਸ਼ਕੀਲ ਅਹਿਮਦ ਖਾਨ ਨੂੰ ਕਡਵਾ ਤੋਂ ਮੈਦਾਨ 'ਚ ਉਤਾਰਿਆ ਗਿਆ ਹੈ | ਪਾਰਟੀ ਨੇ ਆਪਣੇ ਮਹਾਂਗਠਜੋੜ ਸਹਿਯੋਗੀਆਂ, ਜਿਨ੍ਹਾਂ 'ਚ ਆਰ.ਜੇ.ਡੀ. ਵੀ ਸ਼ਾਮਿਲ ਹੈ, ਨਾਲ ਸੀਟਾਂ ਦੀ ਵੰਡ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਹੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ | ਸੂਚੀ ਅਨੁਸਾਰ ਪਾਰਟੀ ਨੇ ਬਿਹਾਰ ਯੂਥ ਕਾਂਗਰਸ ਦੇ ਮੁਖੀ ਪ੍ਰਕਾਸ਼ ਗਰੀਬ ਦਾਸ ਨੂੰ ਬਛਵਾੜਾ ਸੀਟ ਤੋਂ ਮੈਦਾਨ 'ਚ ਉਤਾਰਿਆ ਹੈ | ਜਯੇਸ਼ ਮੰਗਲ ਸਿੰਘ ਬਗਾਹਾ ਤੋਂ, ਅਮਿਤ ਗਿਰੀ ਨੌਤਨ ਤੋਂ ਅਤੇ ਅਭਿਸ਼ੇਕ ਰੰਜਨ ਚਨਪਤੀਆ ਸੀਟ ਤੋਂ ਚੋਣ ਲੜਨਗੇ | ਬੇਤੀਆ ਸੀਟ ਤੋਂ ਪਾਰਟੀ ਵਲੋਂ ਵਸੀ ਅਹਿਮਦ, ਜਦੋਂ ਕਿ ਸ਼ਿਆਮ ਬਿਹਾਰੀ ਪ੍ਰਸਾਦ ਰਕਸੌਲ ਤੋਂ ਉਮੀਦਵਾਰ ਹੋਣਗੇ | ਗੋਵਿੰਦਗਨ ਸੀਟ ਤੋਂ ਸ਼ਸ਼ੀ ਭੂਸ਼ਣ ਰਾਏ ਉਰਫ਼ ਗੱਪੂ ਰਾਏ, ਜਦੋਂ ਕਿ ਅਮਿਤ ਕੁਮਾਰ ਸਿੰਘ ਤੁਨਾ ਨੂੰ ਰੀਗਾ ਤੋਂ ਚੋਣ ਲੜਨਗੇ |