ਪਟਨਾ, 16 ਅਕਤੂਬਰ (ਪੀ.ਟੀ.ਆਈ.)-ਬਿਹਾਰ ਅਤੇ ਪੂਰਬੀ ਉੱਤਰ ਪ੍ਰਦੇਸ਼ ਦੀ ਸਭ ਤੋਂ ਪ੍ਰਸਿੱਧ ਬੋਲੀ ਭੋਜਪੁਰੀ ਦੇ ਸਭ ਤੋਂ ਮਸ਼ਹੂਰ ਗਾਇਕਾਂ ਅਤੇ ਅਦਾਕਾਰਾਂ 'ਚੋਂ ਇਕ, ਭੋਜਪੁਰੀ ਸੁਪਰਸਟਾਰ ਖੇਸਾਰੀ ਲਾਲ ਯਾਦਵ ਵੀਰਵਾਰ ਨੂੰ ਆਰ.ਜੇ.ਡੀ. 'ਚ ਸ਼ਾਮਿਲ ਹੋ ਗਏ | ਯਾਦਵ ਆਪਣੀ ਪਤਨੀ ਚੰਦਾ ਜੋ ਕਿ ਘਰੇਲੂ ਅÏਰਤ ਹੈ ਪਾਰਟੀ 'ਚ ਸ਼ਾਮਿਲ ਹੋਏ ਹਨ ਅਤੇ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਉਨ੍ਹਾਂ ਦੀ ਪਤਨੀ ਨੂੰ ਪਾਰਟੀ ਵਲੋਂ ਟਿਕਟ ਮਿਲ ਸਕਦੀ ਹੈ | ਉਨ੍ਹਾਂ ਦੀ ਸ਼ਮੂਲੀਅਤ ਦਾ ਐਲਾਨ ਆਰ.ਜੇ.ਡੀ. ਪ੍ਰਧਾਨ ਲਾਲੂ ਪ੍ਰਸਾਦ ਦੇ ਪੁੱਤਰ ਅਤੇ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਇੰਡੀਆ ਗੱਠਜੋੜ ਦੇ ਚਿਹਰੇ ਤੇਜਸਵੀ ਯਾਦਵ ਨੇ ਦੇਰ ਰਾਤ ਇਕ ਪ੍ਰੈਸ ਕਾਨਫ਼ਰੰਸ ਵਿਚ ਕੀਤਾ |