13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਰੱਖਿਆ ਖੇਤਰ 'ਚ ਆਤਮ ਨਿਰਭਰਤਾ ਦੀ ਬਿਹਤਰੀਨ ਉਦਾਹਰਣ ਹੈ 'ਆਪ੍ਰੇਸ਼ਨ ਸੰਧੂਰ'-ਰਾਜਨਾਥ

ਅਜੀਤ ਡੈਸਕ 17-10-2025

ਪੁਣੇ, 16 ਅਕਤੂਬਰ (ਪੀ. ਟੀ. ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ 'ਅਪਰੇਸ਼ਨ ਸੰਧੂਰ' ਨੂੰ ਭਾਰਤ ਦੇ ਰੱਖਿਆ ਖੇਤਰ 'ਚ ਆਤਮ ਨਿਰਭਰਤਾ ਦੀ ਬਿਹਤਰੀਨ ਉਦਾਹਰਣ ਦੱਸਿਆ ਅਤੇ ਕਿਹਾ ਕਿ ਇਸ ਮੁਹਿੰਮ ਦੇ ਦੌਰਾਨ ਹਥਿਆਰਬੰਦ ਬਲਾਂ ਵਲੋਂ ਇਸਤੇਮਾਲ ਕੀਤੇ ਗਏ ਜ਼ਿਆਦਾਤਰ ਹਥਿਆਰ ਸਵਦੇਸ਼ੀ ਸਨ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਹੁਣ ਆਜ਼ਾਦੀ ਦੇ ਬਾਅਦ ਤੋਂ ਚੱਲੀਆਂ ਆ ਰਹੀਆਂ 'ਰੁਕਾਵਟਾਂ ਨੂੰ ਤੋੜ ਦਿੱਤਾ ਹੈ' ਅਤੇ ਸਰਕਾਰ ਨੇ ਦੇਸ਼ 'ਚ ਹਥਿਆਰਾਂ ਦੇ ਨਿਰਮਾਣ ਨੂੰ ਜ਼ੋਰਦਾਰ ਉਤਸ਼ਾਹ ਦਿੱਤਾ ਹੈ। ਪਿਛਲੇ 10 ਸਾਲਾਂ 'ਚ ਰੱਖਿਆ 'ਚ ਉਤਪਾਦਨ 46,000 ਕਰੋੜ ਰੁਪਏ ਤੋਂ ਵਧ ਕੇ 1.5 ਲੱਖ ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਟੀਚਾ 2029 ਤੱਕ ਘਰੇਲੂ ਰੱੱਖਿਆ ਨਿਰਮਾਣ ਨੂੰ 3 ਲੱਖ ਕਰੋੜ ਰੁਪਏ ਤੱਕ ਲੈ ਕੇ ਜਾਣਾ ਅਤੇ ਰੱਖਿਆ ਬਰਾਮਦ ਨੂੰ 50,000 ਕਰੋੜ ਰੁਪਏ ਤੱਕ ਵਧਾਉਣਾ ਹੈ। ਕੇਂਦਰੀ ਮੰਤਰੀ ਪੁਣੇ 'ਚ ਸਿੰਬਾਓਸਿਸ ਸਕਿੱਲਜ ਐਂਡ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਛੇਵੀਂ ਕਾਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਅਸੀਂ ਰੱਖਿਆ ਖੇਤਰ 'ਚ ਆਤਮ ਨਿਰਭਰ ਬਣਨ ਦੀ ਦਿਸ਼ਾ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ੁਰੂਆਤੀ ਦੌਰ 'ਚ ਇਹ ਮੁਸ਼ਕਿਲ ਸੀ ਕਿਉਂਕਿ ਅਸੀਂ ਪੂਰੀ ਵਿਵਸਥਾ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਸੀ। ਆਜ਼ਾਦੀ ਦੇ ਬਾਅਦ ਤੋਂ ਹੀ ਅਸੀਂ ਹਥਿਆਰਾਂ ਦੇ ਲਈ ਦੂਸਰੇ ਦੇਸ਼ਾਂ 'ਤੇ ਨਿਰਭਰ ਰਹੇ ਹਾਂ। ਸਾਡੇ ਲਈ ਵਿਦੇਸ਼ਾਂ ਤੋਂ ਰੱਖਿਆ ਯੰਤਰ ਖਰੀਦਣਾ ਇਕ ਜ਼ਰੂਰਤ ਬਣ ਗਈ ਸੀ ਅਤੇ ਸਵਦੇਸ਼ੀ ਉਤਪਾਦਨ ਲਗਭਗ ਨਾ ਦੇ ਬਰਾਬਰ ਸੀ। ਮੰਤਰੀ ਨੇ ਕਿਹਾ ਕਿ ਭਾਰਤ ਨੇ ਹੁਣ ਆਜ਼ਾਦੀ ਤੋਂ ਬਾਅਦ ਚੱਲੀਆਂ ਆ ਰਹੀਆਂ 'ਰੁਕਾਵਟਾਂ ਨੂੰ ਤੋੜ ਦਿੱਤਾ ਹੈ'। ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਵੀ ਯੂਨੀਵਰਸਿਟੀ ਸਮਾਰੋਹ 'ਚ ਹਾਜ਼ਰ ਸਨ।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਗੋਆ ਦੇ ਨੇਵੀ ਬੇਸ 'ਤੇ ਮਨਾਉਣਗੇ ਦੀਵਾਲੀ ਅਗਲੀ ਖ਼ਬਰ 350ਵੀਂ ਸ਼ਹੀਦੀ ਸ਼ਤਾਬਦੀ ਮੌਕੇ ਨਾਂਦੇੜ 'ਚ 5 ਲੱਖ ਸ਼ਰਧਾਲੂਆਂ ਦੇ ਆਉਣ ਦੀ ਸੰਭਾਵਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।