ਨਵੀਂ ਦਿੱਲੀ, 16 ਅਕਤੂਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ ਗੋਆ 'ਚ ਸਮੁੰਦਰੀ ਫ਼ੌਜੀਆਂ ਦੇ ਨਾਲ ਦੀਵਾਲੀ ਮਨਾ ਸਕਦੇ ਹਨ। ਇਹ ਜਾਣਕਾਰੀ ਹਲਕਿਆਂ ਦੇ ਹਵਾਲੇ ਨਾਲ ਸਾਹਮਣੇ ਆਈ ਹੈ। ਹਾਸਿਲ ਜਾਣਕਾਰੀ ਮੁਤਾਬਿਕ 'ਆਪ੍ਰੇਸ਼ਨ ਸੰਧੂਰ' ਤੋਂ ਬਾਅਦ ਪ੍ਰਧਾਨ ਮੰਤਰੀ ਪਹਿਲੀ ਵਾਰ ਨੇਵੀ ਬੇਸ 'ਤੇ ਦੀਵਾਲੀ ਮਨਾਉਣਗੇ। ਪਿਛਲੇ 11 ਸਾਲਾਂ ਤੋਂ ਪ੍ਰਧਾਨ ਮੰਤਰੀ ਹਰ ਸਾਲ ਜਵਾਨਾਂ ਦੇ ਨਾਲ ਦੀਵਾਲੀ ਮਨਾਉਂਦੇ ਰਹੇ ਹਨ।
ਪ੍ਰਧਾਨ ਮੰਤਰੀ ਗੋਆ ਦੇ ਨੇਵੀ ਬੇਸ 'ਤੇ ਮਨਾਉਣਗੇ ਦੀਵਾਲੀ
ਅਜੀਤ ਡੈਸਕ
17-10-2025