09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਗਾਇਕ ਰਾਜਵੀਰ ਜਵੰਦਾ ਨੂੰ ਹਜ਼ਾਰਾਂ ਸੇਜ਼ਲ ਅੱਖਾਂ ਵਲੋਂ ਸ਼ਰਧਾਂਜਲੀਆਂ • ਜਵੰਦਾ ਦੀ ਪਤਨੀ ਨੂੰ ਜਲਦੀ ਦਿੱਤੀ ਜਾਵੇਗੀ ਸਰਕਾਰੀ ਨੌਕਰੀ-ਸਾਹਨੀ • ਪਿੰਡ ਪੋਨਾ 'ਚ ਬਣਾਈ ਜਾਵੇਗੀ ਢੁੱਕਵੀਂ ਯਾਦਗਾਰ-ਖੁੱਡੀਆਂ <br/>

ਅਜੀਤ ਡੈਸਕ 18-10-2025
ਜਗਰਾਉਂ/ਚੌਂਕੀਮਾਨ, 17 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ, ਤੇਜਿੰਦਰ ਸਿੰਘ ਚੱਢਾ)-ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਰਾਜਵੀਰ ਸਿੰਘ ਜਵੰਦਾ ਦੀ ਜਗਰਾਉਂ ਨੇੜੇ ਉਸ ਦੇ ਜੱਦੀ ਪਿੰਡ ਪੋਨਾ ਵਿਖੇ ਹੋਈ ਅੰਤਿਮ ਅਰਦਾਸ ਮੌਕੇ ਨਾਮਵਰ ਕਲਾਕਾਰਾਂ, ਫਨਕਾਰਾਂ, ਰਾਜਨੀਤਕ ਆਗੂਆਂ ਸਮੇਤ ਹਜ਼ਾਰਾਂ ਸੇਜਲ ਅੱਖਾਂ ਨੇ ਰਾਜਵੀਰ ਜਵੰਦਾ ਨੂੰ ਭਾਵ-ਭਿੰਨੀਆਂ ਸ਼ਰਧਾਂਜ਼ਲੀਆਂ ਭੇਟ ਕੀਤੀਆਂ | ਸ਼ਰਧਾਂਜਲੀ ਸਮਾਗਮ ਦੌਰਾਨ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ਕਥਾ-ਕੀਰਤਨ ਸਰਵਣ ਕਰਵਾਇਆ | ਇਸ ਤੋਂ ਪਹਿਲਾਂ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ | ਸ਼ਰਧਾਂਜਲੀ ਸਮਾਗਮ ਦੌਰਾਨ ਚੋਣਵੇਂ ਬੁਲਾਰਿਆਂ ਨੇ ਰਾਜਵੀਰ ਜਵੰਦਾ ਨੂੰ ਭਾਵਨਤਮਿਕ ਸ਼ਬਦਾਂ ਨਾਲ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਗਾਇਕ ਕੰਵਰ ਗਰੇਵਾਲ ਨੇ ਰਾਜਵੀਰ ਜਵੰਦਾ ਦੇ ਜੀਵਨ ਸੰਘਰਸ਼ ਅਤੇ ਨਿੱਜੀ ਜੀਵਨ 'ਤੇ ਸੰਖੇਪ ਰੂਪ 'ਚ ਚਾਨਣਾ ਪਾਇਆ | ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ ਸਰਕਾਰ ਵਲੋਂ ਗਾਇਕ ਰਾਜਵੀਰ ਜਵੰਦਾ ਦੀ ਪਤਨੀ ਨੂੰ ਜਲਦੀ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਗਾਇਕ ਰਾਜਵੀਰ ਜਵੰਦਾ ਦੀ ਯਾਦ 'ਚ 'ਵਾਇਸ ਆਫ ਪੰਜਾਬ'
ਜਿੱਤਣ ਵਾਲੇ ਪ੍ਰਤੀਯੋਗੀ ਨੂੰ ਗਾਇਕ ਰਾਜਵੀਰ ਜਵੰਦਾ ਦੇ ਨਾਂਅ 'ਤੇ ਆਪਣੇ ਵਲੋਂ ਢਾਈ ਲੱਖ ਰੁਪਏ ਦੇਣਗੇ | ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਪਰਿਵਾਰ ਅਤੇ ਪਿੰਡ ਵਾਸੀਆਂ ਦੀ ਮੰਗ 'ਤੇ ਜਵੰਦਾ ਦੀ ਯਾਦ ਵਿਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਿੰਡ 'ਚ ਜਵੰਦਾ ਦੀ ਢੁੱਕਵੀਂ ਯਾਦਗਾਰ ਉਸਾਰਨ ਅਤੇ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ | ਪਦਮਸ੍ਰੀ ਗਾਇਕ ਪੂਰਨ ਚੰਦ ਵਡਾਲੀ ਨੇ ਆਖਿਆ ਕਿ ਰਾਜਵੀਰ ਜਵੰਦੇ ਦੇ ਭਰ ਜਵਾਨੀ 'ਚ ਤੁਰ ਜਾਣ ਨਾਲ ਪਰਿਵਾਰ ਅਤੇ ਸੰਗੀਤ ਜਗਤ ਨੂੰ ਵੱਡਾ ਘਾਟਾ ਪਿਆ ਹੈ | ਪ੍ਰਸਿੱਧ ਗਾਇਕ ਗੁਰਦਾਸ ਮਾਨ ਨੇ ਰਾਜਵੀਰ ਜਵੰਦਾ ਦੀ ਸ਼ਖਸੀਅਤ ਦਾ ਮੁਲਾਂਕਣ ਕਰਦਿਆਂ ਆਖਿਆ ਕਿ ਉਹ ਸਿਖਰਲਾ ਫਨਕਾਰ ਸੀ, ਜਿਸ ਵਿਚੋਂ ਮੈਨੂੰ ਆਪਣਾ ਆਪ ਨਜ਼ਰ ਆਉਂਦਾ ਸੀ | ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਨੇ ਬੇਹੱਦ ਭਾਵੁਕ ਤਕਰੀਰ ਸਾਂਝੀ ਕਰਦਿਆਂ ਵਿਛੜੇ ਸਾਥੀ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਟ ਕੀਤੀ | ਅੰਤ ਵਿਚ ਗਾਇਕ ਕੰਵਰ ਗਰੇਵਾਲ ਅਤੇ ਪਿੰਡ ਪੋਨਾ ਦੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਗਾਇਕ ਰਾਜਵੀਰ ਜਵੰਦਾ ਦੀ ਮਾਤਾ ਪਰਮਜੀਤ ਕੌਰ ਜਵੰਦਾ, ਪਤਨੀ ਅਰਸ਼ਵਿੰਦਰ ਕੌਰ ਜਵੰਦਾ, ਅਦਾਕਾਰ ਗੁੱਗੂ ਗਿੱਲ, ਗਾਇਕ ਹਰਭਜਨ ਮਾਨ, ਕੁਲਵਿੰਦਰ ਬਿੱਲਾ, ਐਮੀ ਵਿਰਕ, ਗਗਨ ਕੋਕਰੀ, ਪੰਮੀ ਬਾਈ, ਇੰਦਰਜੀਤ ਨਿੱਕੂ, ਸੁਖਵਿੰਦਰ ਸੁੱਖੀ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਬਲਕਾਰ ਅਣਖੀਲਾ, ਜਸਬੀਰ ਜੱਸੀ, ਲਵਲੀ ਨਿਰਮਾਣ, ਹਰਫ਼ ਚੀਮਾ, ਅਰਜਨ ਢਿੱਲੋਂ, ਹੌਬੀ ਧਾਲੀਵਾਲ, ਸਰਦਾਰ ਅਲੀ, ਬੰਟੀ ਬੈਂਸ, ਰਣਜੀਤ ਬਾਵਾ, ਨਿਰਮਲ ਜੌੜਾ, ਸਤਿੰਦਰ ਸੱਤੀ, ਗੁਰਲੇਜ਼ ਅਖਤਰ, ਜਸਵੀਰਪਾਲ ਸਿੰਘ ਜੱਸ, ਰਣਜੀਤ ਮਨੀ, ਜੱਸ ਬਾਜਵਾ, ਆਰ ਨੇਤ, ਗਿੱਲ ਰੌਂਤਾ, ਸਚਿਨ ਆਹੂਜਾ, ਜੈਨੀ ਜੌਹਲ, ਗੁਰਵਿੰਦਰ ਬਰਾੜ, ਰਘਬੀਰ ਬੋਲੀ, ਰੇਸ਼ਮ ਅਨਮੋਲ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਐੱਸ.ਐੱਸ.ਪੀ. ਅੰਕੁਰ ਗੁਪਤਾ, ਐੱਸ.ਡੀ.ਐੱਮ. ਕਰਨਦੀਪ ਸਿੰਘ, ਐੱਸ.ਆਰ. ਕਲੇਰ, ਜਗਤਾਰ ਸਿੰਘ ਜੱਗਾ, ਅਮਰੀਕ ਸਿੰਘ ਆਲੀਵਾਲ, ਸ਼ਰਨਜੀਤ ਸਿੰਘ ਢਿੱਲੋਂ, ਲੱਖਾ ਸਿਧਾਣਾ, ਮਨਦੀਪ ਸਿੱਧੂ, ਕਮਲਜੀਤ ਸਿੰਘ ਬਰਾੜ, ਮੇਜਰ ਸਿੰਘ ਭੈਣੀ, ਕੇਵਲ ਸਿੰਘ ਬਾਦਲ, ਸੁਖਜੀਤ ਸਿੰਘ ਲੋਹਗੜ੍ਹ, ਚੰਦ ਸਿੰਘ ਡੱਲਾ, ਬਿੰਦਰ ਸਿੰਘ ਮਨੀਲਾ, ਦੀਦਾਰ ਸਿੰਘ ਮਲਕ, ਰਛਪਾਲ ਸਿੰਘ ਤਲਵਾੜਾ, ਹਰਪਾਲ ਸਿੰਘ ਹਾਂਸ, ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਗੁਰਦੀਪ ਸਿੰਘ, ਕ੍ਰਿਸ਼ਨ ਕੁਮਾਰ ਬਾਵਾ, ਬਹਾਦਰ ਸਿੰਘ ਅਮਰੀਕਾ, ਐਰਿਕ ਬੋਪਾਰਾਏ ਛਪਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਦੇ ਪੁੱਤਰ ਦੀ ਸ਼ੱਕੀ ਹਾਲਾਤ 'ਚ ਮੌਤ <br/> ਅਗਲੀ ਖ਼ਬਰ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਪੂਰੇ ਸੂਬੇ 'ਚ ਮਨਾਇਆ ਜਾਵੇਗਾ-ਨਾਇਬ ਸਿੰਘ ਸੈਣੀ ਇਕ ਨਵੰਬਰ ਤੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।