09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਬਲਕੌਰ ਸਿੰਘ ਸਿੱਧੂ ਵਲੋਂ ਸ਼ੂਟਰਾਂ ਤੇ ਵਾਰਦਾਤ ਸਮੇਂ ਵਰਤੀਆਂ ਗੱਡੀਆਂ ਦੀ ਸ਼ਨਾਖ਼ਤ ਸ਼ੂਟਰ ਪਿ੍ਆਵਰਤ ਫ਼ੌਜੀ, ਕੁਲਦੀਪ ਕਸ਼ਿਸ਼, ਦੀਪਕ ਮੁੰਡੀ ਅਦਾਲਤ 'ਚ ਕੀਤੇ ਪੇਸ਼ <br/>

ਅਜੀਤ ਡੈਸਕ 18-10-2025
ਮਾਨਸਾ, 17 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਸਥਾਨਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ 'ਚ ਅੱਜ ਜਿਥੇ ਸ਼ੂਟਰਾਂ ਦੀ ਸ਼ਨਾਖ਼ਤ ਕੀਤੀ, ਉਥੇ ਵਾਰਦਾਤ ਸਮੇਂ ਵਰਤੀਆਂ ਬਲੈਰੋ ਤੇ ਕਰੋਲਾ ਗੱਡੀਆਂ ਦੀ ਵੀ ਪਛਾਣ ਕੀਤੀ | ਪੁਲਿਸ ਵਲੋਂ ਸ਼ੂਟਰ ਪਿ੍ਆਵਰਤ ਫ਼ੌਜੀ, ਦੀਪਕ ਮੁੰਡੀ ਤੇ ਕੁਲਦੀਪ ਕਸ਼ਿਸ਼ ਤੋਂ ਇਲਾਵਾ ਰੇਕੀ ਕਰਨ ਵਾਲੇ ਸੰਦੀਪ ਕੇਕੜਾ ਤੇ ਉਸ ਦੇ ਭਰਾ ਬਲਦੇਵ ਨਿੱਕੂ ਨੂੰ ਭਾਰੀ ਸੁਰੱਖਿਆ ਹੇਠ ਲਿਆਂਦਾ ਗਿਆ | ਇਨ੍ਹਾਂ ਪੰਜਾਂ ਨੇ ਵਿਅਕਤੀਗਤ ਤੌਰ 'ਤੇ ਪੇਸ਼ੀ ਭੁਗਤੀ, ਜਦਕਿ ਮੁੱਖ ਸਾਜਿਸ਼ਘਾੜੇ ਲਾਰੈਂਸ ਬਿਸ਼ਨੋਈ, ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਹੋਰਾਂ ਨੂੰ ਵੱਖ-ਵੱਖ ਜੇਲ੍ਹਾਂ 'ਚੋਂ ਵੀਡੀਓ ਕਾਨਫਰੰਾਸਿੰਗ ਜ਼ਰੀਏ ਪੇਸ਼ ਕੀਤਾ ਗਿਆ | ਕਾਬਲੇ ਗ਼ੌਰ ਰਹੇ ਕਿ 29 ਮਈ, 2022 ਨੂੰ ਸਿੱਧੂ ਮੂਸੇਵਾਲਾ 'ਤੇ ਹਮਲਾ ਕਰਨ ਸਮੇਂ 2 ਗੱਡੀਆਂ 'ਤੇ 6 ਸ਼ੂਟਰ ਸਵਾਰ ਸਨ | ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਮਨੂ ਕੁੱਸਾ 20 ਜੁਲਾਈ, 2022 ਨੂੰ ਅੰਮਿ੍ਤਸਰ ਜ਼ਿਲ੍ਹੇ 'ਚ ਅਟਾਰੀ ਨੇੜੇ ਪੁਲਿਸ ਮੁਕਾਬਲੇ 'ਚ ਮਾਰੇ ਜਾ ਚੁੱਕੇ ਹਨ, ਜਦਕਿ ਅੰਕਿਤ ਸੇਰਸਾ ਨੂੰ ਪਿਛਲੀ ਪੇਸ਼ੀ 'ਤੇ ਅਦਾਲਤ 'ਚ ਲਿਆਂਦਾ ਗਿਆ ਸੀ | ਕੇਸ ਗਵਾਹੀਆਂ 'ਤੇ ਲੱਗਾ ਹੋਇਆ ਹੈ, ਅੱਜ ਬਲਕੌਰ ਸਿੰਘ ਦੀ ਗਵਾਹੀ ਵੀ ਹੋਣੀ ਸੀ ਪਰ ਕਿਸੇ ਕਾਰਨ ਨਹੀਂ ਹੋ ਸਕੀ | ਸੈਸ਼ਨ ਜੱਜ ਮਨਿੰਦਰਜੀਤ ਸਿੰਘ ਦੀ ਅਦਾਲਤ ਨੇ ਅਗਲੀ ਸੁਣਵਾਈ 14 ਨਵੰਬਰ 'ਤੇ ਪਾਈ ਹੈ |

ਪਿਛਲੀ ਖ਼ਬਰ ਡੀ.ਆਈ.ਜੀ. ਭੁੱਲਰ ਭਿ੍ਸ਼ਟਾਚਾਰ ਮਾਮਲੇ 'ਚ ਅਕਾਲੀ ਦਲ ਨੇ ਮੰਗੀ ਪੂਰੀ ਜਾਂਚ ਮਾਨ ਸਰਕਾਰ ਦੇ ਚੁੱਪ ਰਹਿਣ 'ਤੇ ਸਵਾਲ ਉਠਾ... ਅਗਲੀ ਖ਼ਬਰ ਡੀ.ਆਈ.ਜੀ. ਤੋਂ ਵੱਡੀ ਮਾਤਰਾ 'ਚ ਨਕਦੀ ਬਰਾਮਦ ਹੋਣਾ 'ਆਪ' ਦੇ ਭਿ੍ਸ਼ਟਾਚਾਰ ਮੁਕਤ ਸਰਕਾਰ ਦੇ ਦਾਅਵਿਆਂ 'ਤੇ ਚਪੇੜ-ਰਾਜਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।