30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਆਲ ਇੰਡੀਆ ਕਾਰ ਡੀਲਰ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ <br/>

ਅਜੀਤ ਡੈਸਕ 18-10-2025
ਮੋਗਾ, 17 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਆਲ ਇੰਡੀਆ ਕਾਰ ਡੀਲਰ ਐਸੋਸੀਏਸ਼ਨ ਰਜਿਸਟ੍ਰੇਸ਼ਨ ਦਿੱਲੀ ਦੇ ਸੱਦੇ 'ਤੇ ਮੋਗਾ ਵਿਖੇ ਸੂਬਾ ਪੱਧਰੀ ਮੀਟਿੰਗ ਹੋਈ | ਇਸ ਮੌਕੇ ਕੌਮੀ ਪ੍ਰਧਾਨ ਜੇ.ਐਸ. ਨਿਉਲ, ਚੰਡੀਗੜ੍ਹ ਦੇ ਪ੍ਰਧਾਨ ਗਨੇਸ਼ਵਰ ਜੈਨ, ਪੰਜਾਬ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਨੇ ਬੋਲਦਿਆਂ ਕਿਹਾ ਕਾਰ ਡੀਲਰ ਐਸੋਸੀਏਸ਼ਨ ਨੂੰ ਸਭ ਤੋਂ ਵੱਡੀ ਸਮੱਸਿਆ ਸਰਕਾਰ ਨੇ ਬੈਂਕ ਲੋਨ ਖੋਲ੍ਹਣ ਦਾ ਐਲਾਨ ਕਰਨ ਦੇ ਬਾਵਜੂਦ ਅੱਜ ਤੱਕ ਲੋਨ ਨਹੀਂ ਦਿੱਤੇ ਜਾ ਰਹੇ, ਜਿਸ ਕਰਕੇ ਵਾਹਨ ਚਾਲਕਾਂ ਨੂੰ ਵੱਡੀਆਂ ਪੇ੍ਰਸ਼ਾਨੀਆਂ ਆ ਰਹੀਆਂ ਹਨ ਤੇ ਨਾ ਹੀ ਸਰਕਾਰੀ ਨੰਬਰ ਪਲੇਟਾਂ ਅਪਲਾਈ ਹੋ ਰਹੀਆਂ ਹਨ ਤੇ ਨਾ ਹੀ ਟੈਕਸ ਪਾਸ ਜਾਂ ਟਰਾਂਸਫ਼ਰ ਹੋ ਸਕਦੀ ਹੈ | ਦੂਜੀ ਸਭ ਤੋਂ ਵੱਡੀ ਸਮੱਸਿਆ ਆਰ.ਸੀ. ਟਰਾਂਸਫ਼ਰ ਹੋਣ ਤੋਂ ਬਾਅਦ ਗਾਹਕ ਕੋਲ ਪੁੱਜਦੀ ਨੂੰ ਕਈ ਮਹੀਨੇ ਲੱਗ ਜਾਂਦੇ ਹਨ, ਜਿਸ ਕਾਰਨ ਬਹੁਤ ਸਾਰੇ ਲੋਕ ਕਾਰ ਡੀਲਰਾਂ ਨੂੰ ਆਪਣੀਆਂ ਗੱਡੀਆਂ ਵਾਪਸ ਕਰ ਗਏ ਅਤੇ ਕਈ ਥਾਵਾਂ 'ਤੇ ਝਗੜੇ ਵੀ ਹੋ ਗਏ | ਆਗੂਆਂ ਨੇ ਕਿਹਾ ਕਿ ਰਜਿਸਟ੍ਰੇਸ਼ਨ ਵੇਲੇ ਗੌਰਮਿੰਟ ਦੇ ਹਰ ਜ਼ਿਲ੍ਹੇ ਦੇ ਵੱਖ-ਵੱਖ ਟੈਕਸ ਦੇ ਰੇਟ ਹਨ, ਜਦਕਿ ਸਾਰੇ ਪੰਜਾਬ ਵਿਚ ਟੈਕਸ ਦੇ ਇਕੋ ਰੇਟ ਹੋਣੇ ਚਾਹੀਦੇ ਹਨ ਅਤੇ ਕਈ ਆਰ.ਟੀ.ਓ. ਦਫ਼ਤਰਾਂ ਵਿਚ ਅਫ਼ਸਰ ਆਰ.ਸੀ. ਦੀ ਵੈਰੀਫਿਕੇਸ਼ਨ ਬਹੁਤ ਲੇਟ ਕਰਦੇ ਹਨ, ਜਿਸ ਦੀ ਵਜ੍ਹਾ ਕਰਕੇ ਵੇਚੀ ਗਈ ਕਾਰ ਦੀ ਆਰ.ਸੀ. ਲੇਟ ਹੋਣ ਕਾਰਨ ਵਾਹਨ ਚਾਲਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਗਾ ਦੇ ਚੇਅਰਮੈਨ ਅਮਰਜੀਤ ਸਿੰਘ ਕਲਕੱਤਾ, ਪ੍ਰਧਾਨ ਦਲਜੀਤ ਸਿੰਘ ਜੀਤਾ, ਸੀਨੀਅਰ ਉਪ ਪ੍ਰਧਾਨ ਸੁਖਦੇਵ ਸਿੰਘ ਲੋਧਰਾ, ਪ੍ਰਧਾਨ ਰਣਜੀਤ ਸਿੰਘ ਰਾਜਾ, ਸੁਖਦੇਵ ਸਿੰਘ ਲੋਧਰਾ, ਇਕਬਾਲ ਸਿੰਘ, ਪਰਮਿੰਦਰ ਸਿੰਘ ਜੱਜ, ਉੱਤਮ ਸਿੰਘ, ਹਰਪਾਲ ਸਿੰਘ, ਕੁਲਵਿੰਦਰ ਸਿੰਘ, ਅਵਤਾਰ ਸਿੰਘ ਚੀਨਾ, ਨਿੰਮਾ ਬਾਘਾ ਪੁਰਾਣਾ, ਪਾਲ ਸਿੰਘ ਕਾਲੀਏ ਵਾਲਾ, ਪਿ੍ੰਸ, ਆਸੂ, ਟਿੰਕੂ, ਅਰਸ਼ਦੀਪ ਸਿੰਘ, ਲਖਵੀਰ ਸਿੰਘ, ਅਨੰਦਪ੍ਰੀਤ, ਰਾਜ ਕੁਮਾਰ, ਰਾਜ ਕਾਲੜਾ, ਚੂਹੜ ਸਿੰਘ, ਅਨੂ, ਬਲਕਰਨ ਮਾਣੂੰਕੇ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਕੜਮਾਂ ਵਿਖੇ ਘਰ 'ਚ ਪਟਾਕੇ ਬਣਾਉਣ ਲਈ ਰੱਖੀ ਪੋਟਾਸ਼ ਕਾਰਨ ਧਮਾਕੇ ਪਤੀ-ਪਤਨੀ ਜ਼ਖ਼ਮੀ, ਘਰ ਹੋਇਆ ਢਹਿ ਢੇਰੀ <b... ਅਗਲੀ ਖ਼ਬਰ ਸ਼ਹੀਦੀ ਨਗਰ ਕੀਰਤਨ ਕੋਟਾ ਤੋਂ ਅਗਲੇ ਪੜਾਅ ਉਦੈਪੁਰ ਲਈ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।