25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਜੰਮੂ ਦੇ ਜੰਗਲਾਂ 'ਚ ਲੁਕੇ ਵਿਦੇਸ਼ੀ ਅੱਤਵਾਦੀਆਂ ਨੂੰ ਬੇਅਸਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ-ਆਈ.ਜੀ.ਪੀ.

ਅਜੀਤ ਡੈਸਕ 22-10-2025
ਜੰਮੂ, 21 ਅਕਤੂਬਰ (ਪੀ. ਟੀ. ਆਈ.)-ਜੰਮੂ ਦੇ ਪੁਲਿਸ ਇੰਸਪੈਕਟਰ ਜਨਰਲ ਨੇ ਕਿਹਾ ਕਿ ਜੰਮੂ 'ਚ ਰੋਜ਼ਾਨਾ 100 ਤੋਂ ਵੱਧ ਅੱਤਵਾਦ ਵਿਰੋਧੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਜ਼ੋਰ ਦਿੰਦੀਆਂ ਕਿਹਾ ਕਿ ਹਾਲਾਂਕਿ ਸੰਘਣੇ ਜੰਗਲਾਂ 'ਚ ਵਿਦੇਸ਼ੀ ਅੱਤਵਾਦੀਆਂ ਦੀ ਮੌਜੂਦਗੀ ਇਕ ਵੱਡੀ ਚੁਨੌਤੀ ਹੈ ਪਰ ਉਨ੍ਹਾਂ ਨੂੰ ਬੇਅਸਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ | ਪੱਤਰਕਾਰਾਂ ਨਾਲ ਗੱਲ ਕਰਦੀਆਂ ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਅਤੇ ਅਪਰਾਧੀਆਂ ਦੁਆਰਾ ਸੁਰੱਖਿਆ ਜਾਲ ਨੂੰ ਤੋੜਨ ਲਈ ਡਰੋਨ ਵਰਗੀ ਨਵੀਂ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਸੁਰੱਖਿਆ ਏਜੰਸੀਆਂ, ਅੰਦਰੂਨੀ ਸੁਰੱਖਿਆ ਲਈ ਉਨ੍ਹਾਂ ਤੋਂ ਦੋ ਕਦਮ ਅੱਗੇ ਹਨ | ਉਨ੍ਹਾਂ ਕਿਹਾ ਕਿ ਅਸੀ ਅੱਤਵਾਦ ਵਿਰੁੱਧ ਅਤੇ ਸਰਹੱਦੀ ਸੁਰੱਖਿਆ ਜਾਲ ਨੂੰ ਮਜ਼ਬੂਤ ਕਰ ਰਿਹੇ ਹਾਂ ਅਤੇ ਮੈਨੂੰ ਉਮੀਦ ਹੈ ਕਿ ਅਸੀ ਜਲਦੀ ਹੀ ਜੰਗਲੀ ਖੇਤਰਾਂ 'ਚ ਲੁਕੇ ਵਿਦੇਸ਼ੀ ਅੱਤਵਾਦੀਆਂ ਨਾਲ ਨਜਿੱਠਣ ਅਤੇ ਉਨ੍ਹਾਂ ਨੂੰ ਬੇਅਸਰ ਕਰਨ ਦੇ ਯੋਗ ਹੋਵਾਂਗੇ |

ਪਿਛਲੀ ਖ਼ਬਰ ਮੋਦੀ ਨੇ ਜਾਪਾਨ ਦੀ ਨਵੀਂ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਨੂੰ ਦਿੱਤੀ ਵਧਾਈ ਅਗਲੀ ਖ਼ਬਰ ਪੁਲਿਸ ਕਰਮੀਆਂ ਦਾ ਦਿ੍ੜ੍ਹ ਸਮਰਪਣ ਦੇਸ਼ ਤੇ ਲੋਕਾਂ ਨੂੰ ਸੁਰੱਖਿਅਤ ਰੱਖਦਾ ਹੈ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।