25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਐੱਨ.ਟੀ.ਏ. ਵਲੋਂ ਜਨਵਰੀ ਜੇ.ਈ.ਈ. ਮੇਨਸ ਪ੍ਰੀਖਿਆ ਦੀ ਤਰੀਕ ਦਾ ਐਲਾਨ <br/>

ਅਜੀਤ ਡੈਸਕ 22-10-2025
ਨਵੀਂ ਦਿੱਲੀ, 21 ਅਕਤੂਬਰ (ਮਿਸਰਦੀਪ ਭਾਟੀਆ)-ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਨੇ ਜਨਵਰੀ ਵਿਚ ਹੋਣ ਵਾਲੀ ਜੇ.ਈ.ਈ. ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ | ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ ਇਹ ਪ੍ਰੀਖਿਆ 21 ਜਨਵਰੀ ਤੋਂ 31 ਜਨਵਰੀ 2026 ਤੱਕ ਚੱਲੇਗੀ, ਜਿਸ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਇਸੇ ਮਹੀਨੇ ਤੋਂ ਹੀ ਸ਼ੁਰੂ ਹੋ ਜਾਵੇਗੀ | ਜੇ.ਈ.ਈ. ਪ੍ਰੀਖਿਆ ਸਾਲ ਵਿਚ ਦੋ ਵਾਰ ਲਈ ਜਾਂਦੀ ਹੈ | ਇਹ ਪ੍ਰੀਖਿਆ ਕੰਪਿਊਟਰ ਮੋਡ ਯਾਨੀ ਸੀ.ਬੀ.ਟੀ. ਮੋਡ ਵਿਚ ਲਈ ਜਾਵੇਗੀ | ਐੱਨ.ਟੀ.ਏ. ਨੇ ਕਿਹਾ ਹੈ ਕਿ ਜ਼ਿਆਦਾ ਵਿਦਿਆਰਥੀ ਸ਼ਾਮਿਲ ਹੋਣ ਵਾਲੇ ਹਨ, ਇਸ ਲਈ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਵਿਚ ਦਿੱਕਤ ਨਾ ਹੋਵੇ, ਪ੍ਰੀਖਿਆ ਕੇਂਦਰਾਂ ਦੀ ਗਿਣਤੀ ਵਧਾਈ ਜਾ ਰਹੀ ਹੈ | ਇਸ ਤੋਂ ਇਲਾਵਾ ਵਿਕਲਾਂਗ ਉਮੀਦਵਾਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ | ਜੇ.ਈ.ਈ. ਮੇਨ ਪ੍ਰੀਖਿਆ ਲਈ ਅਰਜ਼ੀ ਫਾਰਮ ਇਸ ਮਹੀਨੇ 'ਚ ਕਦੀ ਵੀ ਜਾਰੀ ਕੀਤਾ ਜਾ ਸਕਦਾ ਹੈ | ਉਮੀਦਵਾਰ ਐੱਨ.ਟੀ.ਏ. ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਰਜ਼ੀ ਫਾਰਮ ਭਰ ਸਕਦੇ ਹਨ | ਜਨਵਰੀ ਸੈਸ਼ਨ ਦੀ ਪ੍ਰੀਖਿਆ 21 ਤੋਂ 30 ਜਨਵਰੀ ਤੱਕ ਹੋਵੇਗੀ, ਜਦਕਿ ਅਪ੍ਰੈਲ ਦੀ ਪ੍ਰੀਖਿਆ 1 ਤੋਂ 30 ਫਰਵਰੀ, 2026 ਤੱਕ ਹੋਵੇਗੀ | ਐੱਨ.ਟੀ.ਏ. ਨੇ ਇਸ ਵਾਰ ਤੋਂ ਆਧਾਰ ਪ੍ਰਮਾਣੀਕਰਨ ਰਾਹੀਂ ਉਮੀਦਵਾਰ ਦਾ ਨਾਂਅ, ਜਨਮ ਮਿਤੀ, ਲਿੰਗ ਅਤੇ ਪਤਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ | ਵਧੇਰੇ ਜਾਣਕਾਰੀ ਲਈ ਉਮੀਦਵਾਰ ਨੋਟੀਫਿਕੇਸ਼ਨ ਦੇਖ ਸਕਦੇ ਹਨ |

ਪਿਛਲੀ ਖ਼ਬਰ ਸਮਾਜ 'ਚ ਨਵੇਂ ਤਰ੍ਹਾਂ ਦੇ ਅਪਰਾਧ, ਅੱਤਵਾਦ ਤੇ ਵਿਚਾਰਧਾਰਕ ਯੁੱਧ ਉੱਭਰ ਰਹੇ ਹਨ-ਰਾਜਨਾਥ <br/> ਅਗਲੀ ਖ਼ਬਰ ਮੋਦੀ ਨੇ ਜਾਪਾਨ ਦੀ ਨਵੀਂ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਨੂੰ ਦਿੱਤੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।