ਖੇਮਕਰਨ, 22 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)-ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਮੌਕੇ ਬੀਤੇ ਦਿਨੀਂ ਸੰਤਾਂ ਦੇ ਜੱਦੀ ਪਿੰਡ ਭੂਰਾ ਕੋਹਨਾ ਦੇ ਗੁਰਦੁਆਰਾ ਖ਼ਾਲਸਾ ਦਰਬਾਰ 'ਚ ਸਾਲਾਨਾ ਜੋੜ ਮੇਲਾ ਮਨਾਇਆ ਗਿਆ | ਇਸ ਮੌਕੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਕਤ ਆ ਗਿਆ ਹੈ ਕਿ ਪੰਥ ਨੂੰ ਰਾਜਸੀ ਤੇ ਧਾਰਮਿਕ ਤੌਰ 'ਤੇ ਤਕੜਾ ਕੀਤਾ ਜਾਵੇ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂਆਂ ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ, ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਸਤਵਿੰਦਰ ਸਿੰਘ ਟੌਹੜਾ, ਬੀਬੀ ਸਤਵੰਤ ਕੌਰ ਚੇਅਰਪਰਸਨ ਪੰਥਕ ਕੌਂਸਲ, ਜਥੇਦਾਰ ਇਕਬਾਲ ਸਿੰਘ ਝੂੰਦਾ, ਸਿੰਘ ਸਾਹਿਬਾਨ ਭਾਈ ਜਸਬੀਰ ਸਿੰਘ ਰੋਡੇ, ਗਿਆਨੀ ਸੁਲਤਾਨ ਸਿੰਘ ਤੇ ਪੰਥਕ ਵਿਦਵਾਨ ਸੁਖਪ੍ਰੀਤ ਸਿੰਘ ਉੱਧੋਕੇ ਨੇ ਸੰਬੋਧਨ ਕਰਦੇ ਹੋਏ ਸੰਤ ਕਰਤਾਰ ਸਿੰਘ ਦੇ ਜੀਵਨ 'ਤੇ ਚਾਨਣਾ ਪਾਇਆ | ਸੰਤਾਂ ਦੇ ਸਪੁੱਤਰ, ਸ਼੍ਰੋਮਣੀ ਕਮੇਟੀ ਮੈਂਬਰ ਤੇ ਸੀਨੀ ਮੀਤ ਪ੍ਰਧਾਨ ਅਕਾਲੀ ਦਲ ਭਾਈ ਮਨਜੀਤ ਸਿੰਘ ਤੇ ਪੋਤਰੇ ਕੰਵਰ ਚੜਤ ਸਿੰਘ ਗਿੱਲ ਪ੍ਰਧਾਨ ਫੈਡਰੇਸ਼ਨ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਸਾਰੀਆਂ ਧਾਰਮਿਕ ਤੇ ਰਾਜਸੀ ਸ਼ਖ਼ਸੀਅਤਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ | ਪੰਥ ਦੇ ਪ੍ਰਸਿੱਧ ਢਾਡੀ ਜਥਾ ਗੁਰਪ੍ਰਤਾਪ ਸਿੰਘ ਪਦਮ ਤੇ ਜਾਗੋਵਾਲਾ ਜਥਾ ਘੱਲ ਕਲਾਂ ਵਾਲਿਆਂ ਨੇ ਸੰਤਾਂ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਬਾਬਾ ਛਿੰਦਾ ਸਿੰਘ ਤਰਨਾ ਦਲ, ਭਾਈ ਮੋਹਕਮ ਸਿੰਘ, ਦਲਜੀਤ ਸਿੰਖ ਗਿੱਲ ਅਮਰਕੋਟ, ਅਜੈਬ ਸਿੰਘ ਅਭਿਆਸੀ, ਭਾਈ ਈਸ਼ਰ ਸਿੰਘ, ਡਾ. ਮਨਜੀਤ ਸਿੰਘ ਭੋਮਾ, ਸੁਖਦੇਵ ਸਿੰਘ ਭੂਰਾ ਕੋਹਨਾ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ, ਭਾਈ ਹਰਭਜਨ ਸਿੰਘ ਮਨਾਵਾਂ, ਬੀਬੀ ਰਣਜੀਤ ਕੌਰ ਤਲਵੰਡੀ, ਸੁਰਜੀਤ ਸਿੰਘ ਭੂਰਾ ਡਾਇਰੈਕਟਰ, ਬੀਬੀ ਬਲਵਿੰਦਰ ਕੌਰ ਮਾਤਾ ਭਾਈ ਅੰਮਿ੍ਤਪਾਲ ਸਿੰਘ (ਸੰਸਦ ਮੈਂਬਰ), ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ, ਸੰਤ ਬਾਬਾ ਚਰਨਜੀਤ ਸਿੰਘ ਦਲ ਬਾਬਾ ਬਿਧੀ ਚੰਦ ਸੁਰਸਿੰਘ, ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲੇ, ਸੰਤ ਬਾਬਾ ਬਾਜ਼ ਸਿੰਘ ਗੱਗੋਬੂਹਾ, ਸੰਤ ਬਾਬਾ ਗਿਆਨ ਸਿੰਘ ਮਨਿਹਾਲੇ ਵਾਲੇ, ਬਾਬਾ ਜਸਵੰਤ ਸਿੰਘ ਸੋਢੀ ਆਸਲਾਂ ਵਾਲੇ, ਬਾਬਾ ਤੇਜਬੀਰ ਸਿੰਘ ਦਮਦਮੀ ਟਕਸਾਲ, ਬਾਬਾ ਰਾਮ ਸਿੰਘ ਦਮਦਮੀ ਟਕਸਾਲ, ਜੈਮਲ ਸਿੰਘ ਸਰਪੰਚ ਕਲਸ, ਵਜੀਰ ਸਿੰਘ ਵਾਂ, ਸੱਜਣ ਸਿੰਘ ਨਾਰਲੀ, ਜਥੇਦਾਰ ਤਾਰਾ ਸਿੰਘ ਆਸਲ, ਸੁਖਵਿੰਦਰ ਸਿੰਘ ਬੱਬੂ ਕਲੰਜਰ, ਬਾਬਾ ਮਿਲਖਾ ਸਿੰਘ ਫਿਰੋਜ਼ਪੁਰ, ਪਰਮਪਾਲ ਸਿੰਘ ਸਫ਼ਰਾਂ, ਸੁਰਿੰਦਰ ਸਿੰਘ ਮਾੜੀ ਉੱਧੋਕੇ, ਜਗਤਾਰ ਸਿੰਘ ਖੇੜਾ ਖੇਮਕਰਨ, ਸਰਪੰਚ ਮਨਦੀਪ ਸਿੰਘ, ਡਾ. ਜਰਨੈਲ ਸਿੰਘ ਭੁੱਲਰ, ਸੂਬੇਦਾਰ ਗੁਰਚਰਨ ਸਿੰਘ, ਹਰਜਿੰਦਰ ਸਿੰਘ ਜਿੰਦਾ, ਹਰਪਾਲ ਸਿੰਘ ਮੋਦਾ, ਗੁਰਲਾਲ ਸਿੰਘ ਦੋਬਲੀਆ, ਮੁਖਤਾਰ ਸਿੰਘ ਧਾਰਾ ਪੱਤਰਾ, ਬਾਬਾ ਸੁਖਦੇਵ ਸਿੰਘ, ਬੇਅੰਤ ਸਿੰਘ ਪੀ.ਏ., ਪ੍ਰਚਾਰਕ ਗੁਰਬਚਨ ਸਿੰਘ ਕਲਸੀਆਂ, ਤਰਸੇਮ ਸਿੰਘ ਮੰਡ ਕਵੀਸ਼ਰ, ਸੁਰਜੀਤ ਸਿੰਘ ਵਰਨਾਲਾ ਤੋਂ ਇਲਾਵਾ ਬਹੁਤ ਭਾਰੀ ਗਿਣਤੀ 'ਚ ਸੰਗਤਾਂ ਸ਼ਾਮਿਲ ਹੋਈਆਂ |