ਰਾੜਾ ਸਾਹਿਬ (ਖੰਨਾ), 23 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਕੌਮੀ ਖਾਦ ਸੁਰੱਖਿਆ ਐਕਟ 2013 ਅਧੀਨ ਪੰਜਾਬ ਅੰਦਰ ਬਣੇ ਕਰੀਬ 38 ਲੱਖ ਸਮਾਰਟ ਰਾਸ਼ਨ ਕਾਰਡ ਧਾਰਕਾਂ ਦੇ ਪਰਿਵਾਰਾਂ ਅਤੇ 1.57 ਕਰੋੜ ਮੈਂਬਰਾਂ ਲਈ ਅਕਤੂਬਰ 2025 ਤੋਂ ਦਸੰਬਰ 2025 ਤੱਕ 3 ਮਹੀਨੇ ਦੀ ਮੁਫ਼ਤ ਕਣਕ ਦਾ ਕੋਟਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾਂ ਸਕੀਮ ਦੇ ਅੰਤਰਗਤ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਵਲੋਂ ਜਾਰੀ ਕਰ ਦਿੱਤਾ ਗਿਆ ਹੈ, ਜਿਸ 'ਚ 5 ਕਿੱਲੋਗਰਾਮ ਦੇ ਹਿਸਾਬ ਨਾਲ ਪ੍ਰਤੀ ਮੈਂਬਰ ਨੂੰ 3 ਮਹੀਨੇ ਦੀ ਮੁਫ਼ਤ ਕਣਕ ਦਿੱਤੀ ਜਾਵੇਗੀ, ਜਦਕਿ ਇਕ ਮੈਂਬਰ ਨੂੰ 3 ਮਹੀਨੇ ਦੀ 15 ਕਿੱਲੋਗਰਾਮ ਕਣਕ ਮੁਫ਼ਤ ਮਿਲੇਗੀ | ਜੇਕਰ ਗੱਲ ਕੀਤੀ ਜਾਵੇ ਤਾਂ ਇਹ ਤਿੰਨ ਮਹੀਨੇ ਦਾ ਕੋਟਾ ਵਿਭਾਗ ਵਲੋਂ ਪੂਰੇ ਸੂਬੇ ਦਾ 215412437.270 ਕਿੱਲੋਗਰਾਮ ਸਸਤੇ ਅਨਾਜ ਦੇ ਰਾਸ਼ਨ ਡੀਪੂਆਂ 'ਤੇ ਬਾਇਉਮੈਟਿ੍ਕ ਮਸ਼ੀਨਾਂ 'ਚ ਦਰਜ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਕਈ ਡਿਪੂ ਹੋਲਡਰਾਂ ਵਲੋਂ ਆਉਣ ਵਾਲੇ ਦਿਨਾਂ ਅੰਦਰ ਕਣਕ ਦੀ ਵੰਡ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਪੰਜਾਬ ਦੇ 38 ਲੱਖ ਰਾਸ਼ਨ ਕਾਰਡਾਂ 'ਚ ਦਰਜ 1.57 ਕਰੋੜ ਮੈਂਬਰਾਂ ਨੂੰ ਮੁਫ਼ਤ ਕਣਕ ਮੁਹੱਈਆ ਕੀਤੀ ਜਾਵੇਗੀ |
ਪੰਜਾਬ ਦੇ 38 ਲੱਖ ਪਰਿਵਾਰਾਂ ਨੂੰ 3 ਮਹੀਨੇ ਦੇ ਮੁਫ਼ਤ ਅਨਾਜ ਦਾ ਕੋਟਾ ਜਾਰੀ
ਅਜੀਤ ਡੈਸਕ
24-10-2025