22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਪਿੰਡਾਂ 'ਚ 3,117 'ਮਾਡਲ ਪਲੇਅ ਗਰਾਊਾਡ' ਬਣਾਏ ਜਾਣਗੇ-ਸੌਂਦ <br/>

ਅਜੀਤ ਡੈਸਕ 24-10-2025

ਖੰਨਾ, 23 ਅਕਤੂਬਰ (ਹਰਜਿੰਦਰ ਸਿੰਘ ਲਾਲ)-ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਕ ਇਤਿਹਾਸਕ ਕਦਮ ਚੁੱਕਦਿਆਂ ਪੰਜਾਬ ਦੇ 23 ਜ਼ਿਲਿਆਂ ਦੇ ਪਿੰਡਾਂ ਵਿਚ 3,117 'ਮਾਡਲ ਪਲੇਅ ਗਰਾਊਾਡ' ਬਣਾਉਣ ਦਾ ਫ਼ੈਸਲਾ ਕੀਤਾ ਹੈ, ਜਿਸ 'ਤੇ 966 ਕਰੋੜ ਰੁਪਏ ਖਰਚੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਸਿਰਫ਼ ਖੇਡ ਮੈਦਾਨ ਬਣਾਉਣਾ ਨਹੀਂ, ਬਲਕਿ ਪਿੰਡਾਂ 'ਚ ਸਮਾਜਿਕ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਵੀ ਹੈ | ਮੰਤਰੀ ਸੌਂਦ ਨੇ ਦੱਸਿਆ ਕਿ ਜ਼ਿਲ੍ਹਾ ਅੰਮਿ੍ਤਸਰ ਵਿਚ 194, ਬਰਨਾਲਾ ਵਿਚ 94, ਬਠਿੰਡਾ ਵਿਚ 186, ਫ਼ਰੀਦਕੋਟ ਵਿਚ 91, ਫ਼ਤਿਹਗੜ੍ਹ ਸਾਹਿਬ ਵਿਚ 93, ਫ਼ਾਜ਼ਿਲਕਾ ਵਿਚ 123, ਫ਼ਿਰੋਜ਼ਪੁਰ ਵਿਚ 121, ਗੁਰਦਾਸਪੁਰ ਵਿਚ 198, ਹੁਸ਼ਿਆਰਪੁਰ ਵਿਚ 202, ਜਲੰਧਰ ਵਿਚ 168, ਕਪੂਰਥਲਾ ਵਿਚ 107, ਲੁਧਿਆਣਾ ਵਿਚ 257, ਮਲੇਰਕੋਟਲਾ ਵਿਚ 57, ਮਾਨਸਾ ਵਿਚ 119, ਮੋਗਾ ਵਿਚ 144, ਪਠਾਨਕੋਟ ਵਿਚ 58, ਪਟਿਆਲਾ ਵਿਚ 191, ਰੂਪਨਗਰ ਵਿਚ 73, ਸੰਗਰੂਰ ਵਿਚ 186, ਐਸ.ਏ.ਐਸ. ਨਗਰ (ਮੁਹਾਲੀ) ਵਿਚ 89, ਮੁਕਤਸਰ ਸਾਹਿਬ ਵਿਚ 134, ਤਰਨ ਤਾਰਨ ਵਿਚ 138 ਅਤੇ ਸ਼ਹੀਦ ਭਗਤ ਸਿੰਘ ਨਗਰ 94 'ਮਾਡਲ ਪਲੇਅ ਗਰਾਊਾਡ' ਆਉਣ ਵਾਲੇ 6 ਮਹੀਨਿਆਂ 'ਚ ਮੁਕੰਮਲ ਹੋ ਜਾਣਗੇ |

ਪਿਛਲੀ ਖ਼ਬਰ ਹਰਜੋਤ ਸਿੰਘ ਬੈਂਸ ਤੇ ਦੀਪਕ ਬਾਲੀ ਵਲੋਂ ਜਥੇਦਾਰ ਗਿਆਨੀ ਕੁਲਵੰਤ ਸਿੰਘ ਨੂੰ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀ... ਅਗਲੀ ਖ਼ਬਰ ਸਟੱਡੀ ਪਲੈਨੇਟ ਵਲੋਂ ਕਪੂਰਥਲਾ ਤੇ ਪੰਜਾਬ ਦੇ ਹੋਰ ਜ਼ਿਲਿ੍ਹਆਂ 'ਚ ਸੈਮੀਨਾਰ 26 ਤੋਂ 30 ਅਕਤੂਬਰ ਤੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।