ਉੱਘੇ ਵੀਜ਼ਾ ਮਾਹਿਰ ਗੁਰਪਾਲ ਸਿੰਘ ਉੱਪਲ ਸੈਮੀਨਾਰਾਂ 'ਚ ਸ਼ਾਮਿਲ ਹੋਣਗੇ-ਦਲਜੀਤ ਸਿੰਘ ਸੰਧੂ
ਕਪੂਰਥਲਾ, 23 ਅਕਤੂਬਰ (ਅਮਰਜੀਤ ਕੋਮਲ) -ਸਟੱਡੀ ਪਲੈਨੇਟ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਵਲੋਂ 26 ਅਕਤੂਬਰ ਨੂੰ ਸਟੱਡੀ ਪਲੈਨੇਟ ਦੇ ਕਪੂਰਥਲਾ ਵਿਚਲੇ ਦਫ਼ਤਰ ਨੇੜੇ ਭੰਡਾਲ ਮਾਰਕੀਟ ਵਿਚ ਸਵੇਰੇ ਸਾਢੇ 10 ਵਜੇ ਤੋਂ 4 ਵਜੇ ਤੱਕ 27 ਅਕਤੂਬਰ ਨੂੰ ਜਲੰਧਰ, 28 ਅਕਤੂਬਰ ਨੂੰ ਚੰਡੀਗੜ੍ਹ ਤੇ 29 ਅਕਤੂਬਰ ਨੂੰ ਜਲੰਧਰ ਤੇ 30 ਅਕਤੂਬਰ ਨੂੰ ਅੰਮਿ੍ਤਸਰ ਵਿਚ ਯੂ.ਕੇ. ਜਾਣ ਵਾਲੇ ਵਿਦਿਆਰਥੀਆਂ ਨੂੰ ਵੀਜ਼ੇ ਸੰਬੰਧੀ ਜਾਣਕਾਰੀ ਦੇਣ ਲਈ ਸੈਮੀਨਾਰ ਲਗਾਏ ਜਾਣਗੇ | ਸਟੱਡੀ ਪਲੈਨੇਟ ਦੇ ਡਾਇਰੈਕਟਰ ਦਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਨ੍ਹਾਂ ਸੈਮੀਨਾਰਾਂ ਵਿਚ ਯੂ.ਕੇ. ਦੇ ਉਘੇ ਇਮੀਗਰੇਸ਼ਨ ਮਾਹਿਰ ਐਡਵੋਕੇਟ ਗੁਰਪਾਲ ਸਿੰਘ ਉੱਪਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਣਗੇ ਅਤੇ ਉਹ ਯੂ.ਕੇ. ਜਾਣ ਵਾਲੇ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਇਮੀਗਰੇਸ਼ਨ ਦੇ ਨਿਯਮਾਂ, ਵੱਖ-ਵੱਖ ਯੂਨੀਵਰਸਿਟੀਆਂ ਵਿਚ ਉਚੇਰੀ ਵਿੱਦਿਆ ਦੇ ਮੌਕਿਆਂ ਅਤੇ ਆਪਣੇ ਜੀਵਨ ਸਾਥੀ ਨੂੰ ਯੂ.ਕੇ. ਲਿਜਾਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਣਗੇ | ਉਨ੍ਹਾਂ ਕਿਹਾ ਕਿ ਸੈਮੀਨਾਰਾਂ ਵਿਚ ਵਿਦਿਆਰਥੀ, ਸੈਰ-ਸਪਾਟਾ ਵੀਜ਼ਾ ਅਤੇ ਵਿਆਹ ਦੇ ਵੀਜ਼ੇ ਤੋਂ ਇਲਾਵਾ ਰਿਫਿਊਜ਼ਲ ਕੇਸਾਂ ਅਤੇ ਡਿਪੈਂਡੇਟ ਕੇਸਾਂ ਬਾਰੇ ਵੀ ਵਿਦਿਆਰਥੀਆਂ ਤੇ ਹੋਰ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸੈਮੀਨਾਰ ਦੌਰਾਨ ਗੁਰਪਾਲ ਸਿੰਘ ਉੱਪਲ ਲੋਕਾਂ ਦੇ ਇਮੀਗੇ੍ਰਸ਼ਨ ਸੰਬੰਧੀ ਸਵਾਲਾਂ ਦੇ ਜਵਾਬ ਵੀ ਦੇਣਗੇ |
ਸਟੱਡੀ ਪਲੈਨੇਟ ਵਲੋਂ ਕਪੂਰਥਲਾ ਤੇ ਪੰਜਾਬ ਦੇ ਹੋਰ ਜ਼ਿਲਿ੍ਹਆਂ 'ਚ ਸੈਮੀਨਾਰ 26 ਤੋਂ 30 ਅਕਤੂਬਰ ਤੱਕ
ਅਜੀਤ ਡੈਸਕ
24-10-2025