22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਪ੍ਰਧਾਨ ਮੰਤਰੀ ਵਲੋਂ ਅੰਤਰਰਾਸ਼ਟਰੀ ਆਰੀਆ ਮਹਾਂ ਸੰਮੇਲਨ-2025 ਦਾ ਉਦਘਾਟਨ 31 ਨੂੰ

ਅਜੀਤ ਡੈਸਕ 24-10-2025
ਨਵੀਂ ਦਿੱਲੀ, 23 ਅਕਤੂਬਰ (ਮਿਸਰਦੀਪ ਭਾਟੀਆ)-ਅੰਤਰਰਾਸ਼ਟਰੀ ਆਰੀਆ ਮਹਾਂ ਸੰਮੇਲਨ 2025 ਆਰੀਆ ਸਮਾਜ ਦੀ 150ਵੀਂ ਵਰ੍ਹੇਗੰਢ ਅਤੇ ਮਹਾਂਰਿਸ਼ੀ ਸਰਸਵਤੀ ਦੀ 200ਵੀਂ ਵਰ੍ਹੇਗੰਢ ਮਨਾਉਣ ਲਈ 30 ਅਕਤੂਬਰ ਤੋਂ 2 ਨਵੰਬਰ ਤੱਕ ਗੋਲਡਨ ਜੁਬਲੀ ਪਾਰਕ, ਰੋਹਿਣੀ ਸੈਕਟਰ-10, ਨਵੀਂ ਦਿੱਲੀ ਵਿਖੇ ਕਰਵਾਇਆ ਜਾਏਗਾ | ਇਸ ਸੰਮੇਲਨ ਵਿਚ 40 ਤੋਂ ਵੱਧ ਦੇਸ਼ਾਂ ਦੇ 70,000 ਤੋਂ ਜ਼ਿਆਦਾ ਡੈਲੀਗੇਟ, ਵਿਦਵਾਨ ਅਤੇ ਪ੍ਰਮੁੱਖ ਆਰੀਆ ਸਮਾਜ ਆਗੂ ਹਿੱਸਾ ਲੈਣਗੇ | ਗਿਆਨ ਜਯੋਤੀ ਪਰਵ ਦੇ ਪ੍ਰਧਾਨ ਐਸ.ਕੇ. ਆਰੀਆ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਅਕਤੂਬਰ ਨੂੰ ਅੰਤਰਰਾਸ਼ਟਰੀ ਆਰੀਆ ਮਹਾਂ ਸੰਮੇਲਨ ਦਾ ਉਦਘਾਟਨ ਕਰਨਗੇ | ਇਸ ਮੌਕੇ ਇੰਟਰਐਕਟਿਵ ਸੈਸ਼ਨਾਂ ਰਾਹੀਂ ਸਿੱਖਿਆ, ਸਮਾਜਿਕ ਸੁਧਾਰ, ਮਹਿਲਾ ਸਸ਼ਕਤੀਕਰਨ ਅਤੇ ਨਾਗਰਿਕ ਜ਼ਿੰਮੇਵਾਰੀ ਵਿਚ ਆਰੀਆ ਸਮਾਜ ਦੇ ਯੋਗਦਾਨ ਨੂੰ ਪ੍ਰਦਰਸ਼ਿਤ ਕਰੇਗਾ | ਸਹਿਯੋਗ ਅਤੇ ਸਹਿਭਾਗਿਤਾ ਦੀ ਇਹ ਭਾਵਨਾ ਆਰੀਆ ਸਮਾਜ ਦੀ ਸਦੀਵੀ ਵਿਰਾਸਤ ਨੂੰ ਦੁਨੀਆ ਵਿਚ ਅੱਗੇ ਵਧਾਉਣ ਵਿਚ ਸਹਾਇਕ ਸਿੱਧ ਹੋਵੇਗੀ |

ਪਿਛਲੀ ਖ਼ਬਰ ਲਾਲੂ ਪ੍ਰਸਾਦ ਯਾਦਵ ਨੇ ਉਮੀਦਵਾਰ ਖੜ੍ਹੇ ਕੀਤੇ-ਚੌਧਰੀ ਅਗਲੀ ਖ਼ਬਰ ਸ਼ੰਘਾਈ-ਦਿੱਲੀ ਦਰਮਿਆਨ ਸਿੱਧੀਆਂ ਉਡਾਣਾਂ 9 ਨਵੰਬਰ ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।