22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸ਼ੰਘਾਈ-ਦਿੱਲੀ ਦਰਮਿਆਨ ਸਿੱਧੀਆਂ ਉਡਾਣਾਂ 9 ਨਵੰਬਰ ਤੋਂ <br/>

ਅਜੀਤ ਡੈਸਕ 24-10-2025
ਨਵੀਂ ਦਿੱਲੀ, 23 ਅਕਤੂਬਰ (ਪੀ.ਟੀ.ਆਈ.)-ਤਿੰਨ ਹਫਤਾਵਾਰੀ ਸੇਵਾਵਾਂ ਦੇ ਨਾਲ ਚਾਈਨਾ ਈਸਟਰਨ ਏਅਰਲਾਈਨਜ਼ 9 ਨਵੰਬਰ ਤੋਂ ਸ਼ੰਘਾਈ ਅਤੇ ਦਿੱਲੀ ਵਿਚਕਾਰ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰੇਗੀ | ਭਾਰਤ ਅਤੇ ਚੀਨ ਵਿਚਕਾਰ ਸਿੱਧੀਆਂ ਹਵਾਈ ਸੇਵਾਵਾਂ ਪੰਜ ਸਾਲਾਂ ਤੋਂ ਵੱਧ ਸਮੇਂ ਬਾਅਦ 26 ਅਕਤੂਬਰ ਨੂੰ ਮੁੜ ਸ਼ੁਰੂ ਹੋਣਗੀਆਂ, ਇੰਡੀਗੋ ਕੋਲਕਾਤਾ ਤੇ ਗੁਆਂਗਜ਼ੂ ਨੂੰ ਜੋੜਨ ਵਾਲੀਆਂ ਉਡਾਣਾਂ ਮੁੜ ਸ਼ੁਰੂ ਕਰਨ ਲਈ ਤਿਆਰ ਹੈ | ਚਾਈਨਾ ਈਸਟਰਨ ਏਅਰਲਾਈਨਜ਼ 9 ਨਵੰਬਰ ਤੋਂ ਸ਼ੰਘਾਈ ਤੇ ਦਿੱਲੀ ਵਿਚਕਾਰ ਉਡਾਣਾਂ ਮੁੜ ਸ਼ੁਰੂ ਕਰੇਗੀ | ਇੱਕ ਰਿਲੀਜ਼ ਦੇ ਅਨੁਸਾਰ ਹਵਾਈ ਸੇਵਾਵਾਂ ਹਫ਼ਤੇ ਵਿਚ ਤਿੰਨ ਵਾਰ- ਬੁੱਧਵਾਰ, ਸਨਿਚਰਵਾਰ ਤੇ ਐਤਵਾਰ ਨੂੰ - ਇੱਕ ਏ330-200 ਜਹਾਜ਼ ਨਾਲ ਚਲਾਈਆਂ ਜਾਣਗੀਆਂ | ਇਸ ਸੇਵਾ ਦੀ ਮੁੜ ਸ਼ੁਰੂਆਤ ਭਾਰਤ ਵਿਚ ਚਾਈਨਾ ਈਸਟਰਨ ਏਅਰਲਾਈਨਜ਼ ਦੇ ਨੈੱਟਵਰਕ ਦੀ ਪੂਰੀ ਬਹਾਲੀ ਨੂੰ ਦਰਸਾਉਂਦੀ ਹੈ, ਜੋ ਲੋਕਾਂ ਤੋਂ ਲੋਕਾਂ ਦੇ ਆਦਾਨ-ਪ੍ਰਦਾਨ ਤੇ ਆਰਥਿਕ ਤੇ ਵਪਾਰਕ ਸਹਿਯੋਗ ਲਈ ਨਵੀਂ ਗਤੀ ਪ੍ਰਦਾਨ ਕਰਦੀ ਹੈ |


ਪਿਛਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਅੰਤਰਰਾਸ਼ਟਰੀ ਆਰੀਆ ਮਹਾਂ ਸੰਮੇਲਨ-2025 ਦਾ ਉਦਘਾਟਨ 31 ਨੂੰ ਅਗਲੀ ਖ਼ਬਰ ਬਿਹਾਰ ਚੋਣਾਂ ਵਿਕਾਸ ਅਤੇ ਵਿਨਾਸ਼ ਵਿਚਲੀ ਲੜਾਈ-ਨੱਢਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।